
ਪੱਛੜੀ ਸ਼੍ਰੇਣੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਸੰਵਿਧਾਨਿਕ ਹੱਕਾਂ ਤੇ ਡਾਕਾ
- by Jasbeer Singh
- December 13, 2024

ਪੱਛੜੀ ਸ਼੍ਰੇਣੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਸੰਵਿਧਾਨਿਕ ਹੱਕਾਂ ਤੇ ਡਾਕਾ ਪਟਿਆਲਾ : ਡਿਪਟੀ ਕਮਿਸ਼ਨਰ ਅਤੇ ਐਸ. ਡੀ. ਐਮ. ਪਟਿਆਲਾ ਨੂੰ ਮਿਲ ਕੇ ਓ. ਬੀ. ਸੀ. ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਰਾਮਗੜ੍ਹੀਆ ਅਤੇ ਜਨਰਲ ਸਕੱਤਰ ਵੇਦ ਪ੍ਰਕਾਸ਼ ਮਹਿਰਾ ਵਲੋਂ ਸ਼ਿਕਾਇਤ ਕੀਤੀ ਗਈ ਕਿ ਵਾਸੂਦੇਵ ਸ਼ਰਮਾ ਪੁੱਤਰ ਬਲਦੇਵ ਰਾਜ ਸ਼ਰਮਾ ਵਾਸੀ ਮਕਾਨ ਨੰਬਰ 43, ਗਲੀ ਨੰਬਰ 1, ਅਬਚਰ ਨਗਰ ਪਟਿਆਲਾ ਨੂੰ ਜਾਅਲੀ ਬੀ. ਸੀ. ਜਾਤੀ ਸਰਟੀਫਿਕੇਟ ਬਣਾ ਕੇ ਵਾਰਡ ਨੰਬਰ 19 ਰਿਜਰਵ ਬੀ.ਸੀ. ਤੋਂ ਚੋਣ ਲੜ ਰਿਹਾ ਹੈ । ਜ਼ੋ ਕਿ ਪੱਛੜੇ ਸਮਾਜ ਤੇ ਸਵਿਧਾਨਿਕ ਹੱਕਾਂ ਤੇ ਡਾਕਾ ਹੈ । ਇਹ ਇੱਕ ਸੋਚੀ ਸਮਝੀ ਚਾਲ ਨਾਲ ਕੀਤਾ ਜਾ ਰਿਹਾ ਹੈ । ਓ. ਬੀ. ਸੀ. ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਮ ਆਦਮੀ ਪਾਰਟੀ ਤੇ ਰੋਸ ਜਾਹਿਰ ਕੀਤਾ ਕਿ ਪੁਰਾਣੇ ਵਲੰਟੀਅਰ ਜੋ 10—12 ਸਾਲਾਂ ਤੋਂ ਪਾਰਟੀ ਵਿੱਚ ਕੰਮ ਕਰ ਰਹੇ ਹਨ ਉਹਨਾਂ ਨੂੰ ਨਜਰ ਅੰਦਾਜ ਕਰਕੇ ਟਿਕਟਾ ਦੀ ਗਲਤ ਵੰਡ ਕੀਤੀ ਗਈ ਹੈ ? ਪਾਰਟੀ ਦੀ ਕਿਹੜੀ ਮਜਬੂਰੀ ਹੈ ਕਿ ਇਸ ਤਰ੍ਹਾਂ ਦੇ ਬੰਦਿਆ ਨੂੰ ਟਿਕਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ । ਇਸ ਸ਼ਿਕਾਇਤ ਸਬੰਧੀ ਚੋਣ ਕਮਿਸ਼ਨ ਪੰਜਾਬ ਜਿਲ੍ਹਾ ਸਮਾਜਿਕ ਨਿਆ ਅਧਿਕਾਰ ਤੇ ਘੱਟ ਗਿਣਤੀ ਅਫਸਰ ਪਟਿਆਲਾ ਨੂੰ ਵੀ ਸ਼ਿਕਾਇਤ ਦੀ ਕਾਪੀ ਭੇਜ਼ ਕੇ ਜਾਣੂ ਕਰਵਾ ਦਿੱਤਾ ਗਿਆ ਹੈ । ਓ. ਬੀ. ਸੀ. ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਸ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਜੇਕਰ ਇਸ ਤਰ੍ਹਾਂ ਨਹੀਂ ਕਰਦੇ ਓ. ਬੀ. ਸੀ. ਵੈਲਫੇਅਰ ਐਸੋਸੀਏਸ਼ਨ ਇਸ ਸਬੰਧੀ ਕਾਨੂੰਨੀ ਕਾਰਵਾਈ ਕਰੇਗੀ । ਇਸ ਮੋਕੇ ਤੇ ਲਾਭ ਸਿੰਘ ਡੀ. ਸੀ. ਡਬਲਿਯੂ., ਰੂਪ ਸਿੰਘ, ਚਰਨਜੀਤ ਸਿੰਘ, ਮੰਗਤ ਰਾਮ, ਮਨਪ੍ਰੀਤ ਸਿੰਘ ਅਤੇ ਹੋਰ ਸਾਥੀ ਹਾਜਰ ਸਨ ।