
ਏਸ਼ੀਅਨ ਕਾਲਜ ਪਟਿਆਲਾ ਵਿਖੇ ਰੋਸ਼ਨੀਆ ਦਾ ਤਿਉਹਾਰ ‘ਦੀਵਾਲੀ’ ਮਨਾਇਆ
- by Jasbeer Singh
- October 30, 2024

ਏਸ਼ੀਅਨ ਕਾਲਜ ਪਟਿਆਲਾ ਵਿਖੇ ਰੋਸ਼ਨੀਆ ਦਾ ਤਿਉਹਾਰ ‘ਦੀਵਾਲੀ’ ਮਨਾਇਆ ਪਟਿਆਲਾ : ਏਸ਼ੀਅਨ ਕਾਲਜ ਪਟਿਆਲਾ ਵਿਖੇ ਸਾਇੰਸ ਵਿਭਾਗ ਤੇ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਮੌਕੇ ਤੇ ਰੰਗੋਲੀ ਬਣਾਉਣਾ, ਦੀਵਾ ਮੇਕਿੰਗ ਤੇ ਡਾਂਸ ਆਦਿ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ । ਰੰਗੋਲੀ ਵਿੱਚੋਂ ਸ਼ਰਦ ਅਤੇ ਪ੍ਰਿੰਸ ਨੇ, ਦੀਵਾ ਮੇਕਿੰਗ ਵਿੱਚ ਨੈਨਸੀ ਤੇ ਸੁਖਪ੍ਰੀਤ ਅਤੇ ਡਾਂਸ ਵਿੱਚੋਂ ਅਰਸ਼ਪ੍ਰੀਤ ਨੇ ਇਹ ਮੁਕਾਬਲੇ ਜਿੱਤੇ । ਕਾਲਜ ਦੇ ਚੇਅਰਮੈਨ ਸ੍ਰੀ ਤਰਸੇਮ ਸੈਣੀ ਜੀ ਅਤੇ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਜੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤਿਉਹਾਰ ਵਿੱਚ ਜਿੱਥੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲੇ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ ਉੱਥੇ ਕਾਲਜ ਵਿੱਚ ਰੰਗੋਲੀ ਬਣਾ ਕੇ ਤੇ ਦੀਵੇ ਬਾਲ ਕੇ ਇਸ ਤਿਉਹਾਰ ਦੀ ਅਹਿਮਤੀਅਤ ਨੂੰ ਦਰਸਾਉਦੇ ਹੋਏ ਕਾਲਜ ਦੀ ਸੁੰਦਰਤਾ ਨੂੰ ਚਾਰ ਚੰਨ ਲਾਏ। ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਚੇਅਰਮੈਨ ਸ੍ਰੀ ਤਰਸੇਮ ਸੈਣੀ ਜੀ ਅਤੇ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਜੀ ਵੱਲੋਂ ਸਾਰਿਆ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਦੀਵਾਲੀ ਰੋਸ਼ਨੀਆ ਦਾ ਤਿਉਹਾਰ, ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ਵਿੱਚ ਰੋਸ਼ਨੀ ਅਤੇ ਗਿਆਨ, ਆਪਣੇ ਚੁਗਿਰਦੇ ਨੂੰ ਸਾਫ ਸੁਥਰਾ ਰੱਖਣ ਦਾ ਪ੍ਰਤੀਕ ਹੈ ਜਿਸ ਦੀ ਧਾਰਮਿਕ ਪੱਖ ਤੋਂ ਅਤੇ ਸਮਾਜਿਕ ਪੱਖ ਹੋ ਬਹੁਤ ਮਹੱਤਤਾ ਹੈ । ਸਾਨੂੰ ਅਜਿਹੇ ਤਿਉਹਾਰ ਆਪਸੀ ਭਾਈਚਾਰੇ ਅਤੇ ਸਾਂਝ ਦਾ ਨਾਲ ਮਨਾਉਣੇ ਚਾਹੀਦੇ ਹਨ। ਅੰਤ ਵਿੱਚ ਉਨ੍ਹਾਂ ਨੇ ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ।