post

Jasbeer Singh

(Chief Editor)

Patiala News

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਸਰਕਾਰੀ ਡਿਸਪੈਂਸਰੀ ਬਲਬੇੜਾ ਨੂੰ ਵਾਟਰ ਕੂਲਰ ਭੇਟ

post-img

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਸਰਕਾਰੀ ਡਿਸਪੈਂਸਰੀ ਬਲਬੇੜਾ ਨੂੰ ਵਾਟਰ ਕੂਲਰ ਭੇਟ ਬਲਬੇੜਾ/ਪਟਿਆਲਾ 30 ਨਵੰਬਰ : ਸਰਕਾਰੀ ਡਿਸਪੈਂਸਰੀ ਬਲਬੇੜਾ ਨੂੰ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵੱਲੋਂ ਵਾਟਰ ਕੂਲਰ ਦਾਨ ਵਜੋਂ ਦਿੱਤਾ ਗਿਆ । ਇਸ ਮੌਕੇ ਪ੍ਰਧਾਨ ਸ਼ੀਸ਼ਪਾਲ ਮਿੱਤਲ, ਸੈਕਟਰੀ ਰੋਹਿਤ ਕੁਮਾਰ ਗੁਪਤਾ ਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਸਾਡੀ ਇਸ ਸੰਸਥਾ ਵੱਲੋਂ ਲੋੜਵੰਦਾਂ ਅਤੇ ਬੇ ਸਹਾਰਾ ਤੇ ਮਰੀਜ਼ਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਤੇ ਇਹਨਾਂ ਲੋੜਵੰਦਾਂ ਦੀ ਮਦਦ ਲਈ ਹੋਰ ਵੀ ਅਹਿਮ ਉਪਰਾਲੇ ਵੀ ਕੀਤੇ ਜਾ ਰਹੇ ਹਨ । ਵੱਖ ਵੱਖ ਬੁਲਾਰਿਆਂ ਇਹ ਵੀ ਦੱਸਿਆ ਕਿ ਰੋਟਰੀ ਕਲੱਬ ਪਟਿਆਲਾ ਦੇ ਸਮੁੱਚੇ ਮੈਂਬਰਾਂ ਵੱਲੋਂ ਇਸ ਕਾਰਜ ਵਿਚ ਆਪਣਾ ਦਸਵੰਧ ਦੇ ਕੇ ਇਨਸਾਨੀਅਤ ਦੀ ਸੇਵਾ ਚ ਅਹਿਮ ਰੋਲ ਅਦਾ ਕਰ ਰਹੇ ਹਨ । ਇਸ ਮੌਕੇ ਪ੍ਰਧਾਨ ਰਾਮੇਸ਼ਵਰ ਸ਼ਰਮਾ ਅਤੇ ਕੁਲਵੰਤ ਸਿੰਘ ਸਰਪੰਚ ਬਲਬੇੜਾ ਵੱਲੋਂ ਰੋਟਰੀ ਕਲੱਬ ਪਟਿਆਲਾ ਸੰਸਥਾ ਦੀ ਇਸ ਸੇਵਾ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਰੋਹਿਤ ਕੁਮਾਰ ਗੁਪਤਾ (ਸੈਕਟਰੀ), ਜੀਵਨ ਕੁਮਾਰ ਗਰਗ, ਰਾਜ ਕੁਮਾਰ ਗੁਪਤਾ, ਕੋਸ਼ਲ ਰਾਏ ਸਿੰਗਲਾ, ਹਨੀ਼ਸ ਗੋਇਲ, ਚੇਅਰਮੈਨ ਹਰਕੇਸ਼ ਮਿੱਤਲ, ਪ੍ਰਧਾਨ ਸੁਰਿੰਦਰ ਕੁਮਾਰ ਮਿੱਤਲ, ਬਾਵਾ ਸਿੰਘ ਬਲਬੇੜਾ, ਜੀਵਨ ਕੁਮਾਰ ਗਰਗ, ਡਾ. ਹੀਨਾ ਰੂਪ, ਡਾ. ਗੁਰਪ੍ਰੀਤ ਕੌਰ, ਅਨਿਲ ਗੋਇਲ ਤੇ ਹੋਰ ਮੌਜੂਦ ਸਨ ।

Related Post