post

Jasbeer Singh

(Chief Editor)

Patiala News

ਕਾਰ ਪਾਰਕਿੰਗ ਨੂੰ ਲੈ ਕੇ ਕਾਲੀ ਮਾਤਾ ਮੰਦਰ ਦੇ ਬਾਹਰ ਹੋਇਆ ਹੰਗਾਮਾ

post-img

ਕਾਰ ਪਾਰਕਿੰਗ ਨੂੰ ਲੈ ਕੇ ਕਾਲੀ ਮਾਤਾ ਮੰਦਰ ਦੇ ਬਾਹਰ ਹੋਇਆ ਹੰਗਾਮਾ ਪਟਿਆਲਾ, 18 ਅਪ੍ਰੈਲ 2026 : ਪਟਿਆਲਾ ਸ਼ਹਿਰ ਦੀ ਮਾਲ ਰੋਡ ਤੇ ਬਣੇ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਕਾਰ ਪਾਰਕਿੰਗ ਨੂੰ ਲੈ ਕੇ ਅੱਜ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਬਿਲਾਸਪੁਰ ਤੋਂ ਇਕ ਪਰਿਵਾਰ ਜੋ ਕਿ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਚ ਮੱਂਥਾ ਟੇਕਣ ਆਇਆ ਸੀ ਦਾ ਮੰਦਰ ਦੇ ਬਾਹਰ ਖੜ੍ਹੇ ਪ੍ਰਸਾਦ ਦੀਆਂ ਰੇਹੜੀਆਂ ਵਾਲਿਆਂ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ। ਪਰਿਵਾਰ ਵਲੋ ਦੱਸਣ ਮੁਤਾਬਕ ਉਨ੍ਹਾਂ ਵਲੋਂ ਕਾਰ ਪਾਰਕਿੰਗ ਦੀ ਪੇਸ਼ ਆਈ ਸਮੱਸਿਆ ਦੇ ਚਲਦਿਆਂ ਕਾਰ ਕਿਧਰੇ ਹੋਰ ਪਾਰਕ ਕਰ ਦਿੱਤੀ ਗਈ ਪਰ ਇਸਦੇ ਬਾਵਜੂਦ ਉਥੇ ਮੌਜੂਦ ਵਿਅਕਤੀਆਂ ਵਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਮਾਮਲਾ ਪਹੁੰਚਿਆ ਪੁਲਸ ਕੋਲ ਉਕਤ ਲੜਾਈ-ਝਗੜੇ ਦਾ ਮਾਮਲਾ ਜਦੋਂ ਪਟਿਆਲਾ ਪੁਲਸ ਕੋਲ ਪਹੁੰਚਿਆ ਤਾਂ ਉਨ੍ਹਾਂ ਵਲੋਂ ਮਾਮਲੇ ਨੂੰ ਸ਼ਾਂਤ ਕਰਵਾਉਂਦਿਆਂ ਦੋਹਾਂ ਪੱਖਾਂ ਦਾ ਸਮਝੌਤਾ ਕਰਵਾ ਦਿੱਤਾ ਤੇ ਇਹ ਵੀ ਕਥਿਤ ਤੌਰ ਤੇ ਆਖਿਆ ਗਿਆ ਕਿ ਅਜਿਹਾ ਕਰਨ ਵਾਲੇ ਵਿਅਕਤੀਆਂ ਤੋਂ ਚੌਂਕ ਵਿਚ ਖੜ੍ਹੇ ਕਰਕੇ ਮੁਆਫੀ ਮੰਗਵਾ ਦਿੱਤੀ ਜਾਵੇਗੀ ਪਰ ਪਰਿਵਾਰ ਦਾ ਦੋੋਸ਼ ਹੈ ਕਿ ਪੁਲਸ ਵਲੋਂ ਠੋਸ ਕਾਰਵਾਈ ਨਾ ਕਰਕੇ ਬਸ ਸਮਝੌਤਾ ਕਾਰਵਾਈ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਦੇ ਹੌਂਸਲੇ ਵਧਦੇ ਜਾ ਰਹੇ ਹਨ।

Related Post

Instagram