ਰਾਜਪੁਰਾ ਵਿਖੇ ਵਾਰਡ ਨੰ 23 ਵਿਚ ਬਿਲਡਿੰਗ ਬਣਾਉਣ ਨੂੰ ਲੈ ਕੇ ਮਚਿਆ ਬਵਾਲ
- by Jasbeer Singh
- October 27, 2025
ਰਾਜਪੁਰਾ ਵਿਖੇ ਵਾਰਡ ਨੰ 23 ਵਿਚ ਬਿਲਡਿੰਗ ਬਣਾਉਣ ਨੂੰ ਲੈ ਕੇ ਮਚਿਆ ਬਵਾਲ ਰਾਜਪੁਰਾ, 27 ਅਕਤੂੂਬਰ 2025 : ਵਿਧਾਨ ਸਭਾ ਹਲਕਾ ਰਾਜਪੁਰਾ ਵਿਖੇ ਵਾਰਡ ਨੰ 23 ਵਿਚ ਪੈਂਦੇ ਖੇਤਰ ਰਾਜਪੁਰਾ ਟਾਊਨ ਵਿਚ ਇਕ ਵਿਅਕਤੀ ਵਲੋਂ ਘਰੇਲੂ ਖੇਤਰ ਵਿਚ ਕਮਰਸ਼ੀਅਲ ਨਿਰਮਾਣ ਕੀਤੇ ਜਾਣ ਨੂੰ ਲੈ ਕੇ ਬਵਾਲ ਮਚ ਗਿਆ। ਵਾਰਡ ਨੰ 23 ਦੇ ਖੇਤਰ ਰਾਜਪੁਰਾ ਟਾਊਨ ਵਿਚ ਘਰ ਵਿਚ ਹੀ ਨਗਰ ਕੌਂਸਲ ਰਾਜਪੁਰਾ ਤੋਂ ਕਥਿਤ ਤੌਰ ਤੇ ਬਿਨਾਂ ਪਾਸ ਕਰਵਾਏ ਕਮਰਸ਼ੀਅਲ ਨਿਰਮਾਣ ਕੀਤੇ ਜਾਣ ਤੇ ਸਿ਼ਵ ਪੰਚਾਇਤ ਸੰਸਥਾ ਦੇ ਪ੍ਰਧਾਨ ਰਮੇਸ਼ ਕੁਮਾਰ ਬਬਲਾ ਨੇ ਲੰਘੇ ਦਿਨੀਂ ਇਨ੍ਹਾਂ ਉਸਾਰੀਆਂ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਕ ਤਾਂ ਵਾਰਡ ਦੇ ਰਾਜਪੁਰਾ ਟਾਊਨ ਖੇਤਰ ਵਿਚ ਘਰ ਵਿਚ ਹੀ ਬਿਨਾਂ ਨਗਰ ਕੌਂਸਲ ਤੋਂ ਨਕਸ਼ਾ ਪਾਸ ਕਰਵਾਏ ਉਸਾਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਦੂਸਰਾ ਇਸ ਥਾਂ ਤੇ ਅਜਿਹੇ ਇਕ ਕਾਰੋਬਾਰ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਨਾਲ ਉਥੇ ਕੰਮ ਕਰਨ ਵਾਲਿਆਂ ਵਲੋਂ ਆਲੇ ਦੁਆਲੇ ਦਾ ਮਾਹੌਲ ਖਰਾਬ ਕੀਤਾ ਜਾਂਦਾ ਹੈ, ਜਿਸਦੇ ਚਲਦਿਆਂ ਰਮੇਸ਼ ਕੁਮਾਰ ਬਬਲਾ ਨੇ ਉਸਾਰੀਕਰਤਾ ਨੂੰ ਸਪੱਸ਼ਟ ਆਖਿਆ ਕਿ ਉਸਨੇ ਜੋ ਵੀ ਨਿਰਮਾਣ ਨਗਰ ਕੌਂਸਲ ਦੀ ਬਿਨਾ ਮਨਜ਼ੂਰੀ ਦੇ ਕੀਤਾ ਹੈ ਨੂੰ ਨਗਰ ਕੌਂਸਲ ਵਲੋਂ ਜਾਰੀ ਕੀਤੇ ਹੁਕਮਾਂ ਦੇ ਚਲਦਿਆਂ ਫਿਲਹਾਲ ਦੀ ਘੜੀ ਅੱਗੇ ਨਾ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਤੋਂ ਕੋਈ ਵੀ ਗੈਰ-ਕਾਨੂੰਨੀ ਕਾਰਜ ਨੂੰ ਅੰਜਾਮ ਦਿੱਤਾ ਜਾ ਸਕੇ।

