post

Jasbeer Singh

(Chief Editor)

Patiala News

ਵੰਦੇ ਭਾਰਤ ਟ੍ਰੇਨ ਚੱਲਣ ਨਾਲ ਵਪਾਰੀਆਂ ਅਤੇ ਆਮ ਲੋਕਾਂ ਨੂੰ ਹੋਵੇਗਾ ਬਹੁਤ ਲਾਭ : ਮਨੀਸ਼ਾ ਉੱਪਲ

post-img

ਵੰਦੇ ਭਾਰਤ ਟ੍ਰੇਨ ਚੱਲਣ ਨਾਲ ਵਪਾਰੀਆਂ ਅਤੇ ਆਮ ਲੋਕਾਂ ਨੂੰ ਹੋਵੇਗਾ ਬਹੁਤ ਲਾਭ : ਮਨੀਸ਼ਾ ਉੱਪਲ ਪਟਿਆਲਾ, 12 ਨਵੰਬਰ 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲ ਮੰਤਰੀ ਅਸ਼ਵਨੀ ਵੈਭਵ ਵੱਲੋਂ ਪੰਜਾਬ ਨੂੰ ਸੌਗਾਤ ਦੇ ਤੌਰ ਤੇ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਵਾਇਆ ਪਟਿਆਲਾ ਵੰਦੇ ਭਾਰਤ ਟਰੇਨ ਚਲਾਈ ਗਈ ਹੈ । ਇਸ ਮੌਕੇ ਭਾਜਪਾ ਮਹਿਲਾ ਮੋਰਚਾ ਜਿਲਾ ਪਟਿਆਲਾ ਦੀ ਪ੍ਰਧਾਨ ਮਨੀਸ਼ਾ ਉੱਪਲ ਅਤੇ ਉਹਨਾਂ ਦੀ ਟੀਮ ਨੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਅਤੇ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਵਿਖੇ ਇਸ ਟ੍ਰੇਨ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਪਟਿਆਲਾ ਪਹੁੰਚਣ ਤੇ ਫੁੱਲਾਂ ਦਾ ਗੁਲਦਸਤਾ ਦੇਕੇ ਨਿੱਘਾ ਸਵਾਗਤ ਕੀਤਾ । ਮਨੀਸ਼ਾ ਉੱਪਲ ਨੇ ਪਟਿਆਲਾ ਪਹੁੰਚਣ ਤੇ ਕੇਂਦਰੀ ਮੰਤਰੀ ਬਿੱਟੂ ਦਾ ਕੀਤਾ ਨਿੱਘਾ ਸਵਾਗਤ ਉਹਨਾਂ ਅੱਗੇ ਕਿਹਾ ਭਾਜਪਾ ਦੇ ਜਿਲਾ ਪ੍ਰਧਾਨ ਵਿਜੇ ਕੂਕਾ ਵੱਲੋਂ ਇਸ ਟਰੇਨ ਦੇ ਆਗਮਨ ਤੇ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਸੈਂਕੜੇ ਭਾਜਪਾ ਅਹੁਦੇਦਾਰਾਂ ਵਰਕਰਾਂ ਤੇ ਮੈਂਬਰਾਂ ਨੇ ਵੱਡੇ ਪੱਧਰ ਤੇ ਭਾਗ ਲਿਆ। ਇਸ ਮੌਕੇ ਮਨੀਸ਼ਾ ਉੱਪਲ ਕਿਹਾ ਕਿ ਇਸ ਟਰੇਨ ਦੇ ਚੱਲਣ ਨਾਲ ਪਟਿਆਲਾ ਦੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਉਨਾਂ ਦਾ ਪਟਿਆਲਾ ਤੋਂ ਦਿੱਲੀ ਪਹੁੰਚਣ ਲਈ ਸਮਾਂ ਅਤੇ ਪੈਸੇ ਦੋਨਾਂ ਦੀ ਬੱਚਤ ਵੀ ਹੋਵੇਗੀ। ਇਸ ਮੌਕੇ ਰੀਆ ਚੰਦਾ, ਊਸ਼ਾ, ਕਿਰਨ, ਬਲਜੀਤ ਕੌਰ, ਖੁਸ਼ੀ, ਕਾਮਨੀ ਕਸਯਪ, ਅਮਨਦੀਪ ਕੌਰ ਅਤੇ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ।

Related Post