
ਐੱਸ. ਸੀ/ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ 24 ਦਸੰਬਰ ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਕਨਵੈਨਸ਼ਨ : ਸਲਾਣਾ, ਦੁੱਗ
- by Jasbeer Singh
- December 20, 2024

ਐੱਸ. ਸੀ/ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ 24 ਦਸੰਬਰ ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਕਨਵੈਨਸ਼ਨ : ਸਲਾਣਾ, ਦੁੱਗਾਂ, ਨਬੀਪੁਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆਗੂ ਕਰਨਗੇ ਸ਼ਮੂਲੀਅਤ ਐੱਸ. ਸੀ/ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਤੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਵੱਲੋਂ ਦੱਸਿਆ ਗਿਆ ਕਿ ਐਸ. ਸੀ. ਬੀ. ਸੀ. ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ, 24 ਦਸੰਬਰ ਨੂੰ ਯੂਨੀਅਨ ਦੀ ਸੂਬਾ ਪੱਧਰੀ ਕਨਵੈਨਸ਼ਨ ਰਾਣਾ ਦਲਜੀਤ ਸਿੰਘ ਹਾਲ ਭਾਰਤ ਨਗਰ ਚੌਕ ਲੁਧਿਆਣਾ ਵਿੱਖੇ 10 ਵਜੇ ਤੋਂ 3 ਵਜੇ ਤਕ ਕੀਤੀ ਜਾ ਰਹੀ ਹੈ । ਇਸ ਕਨਵੈਨਸ਼ਨ ਵਿੱਚ ਰਾਖਵਾਂਕਰਨ ਨੀਤੀ ਅਤੇ ਰੋਸਟਰ, ਜੰਜੂਆਂ ਕੇਸ ਸਿੱਖਿਆ ਨੀਤੀ 2020,ਪੁਰਾਣੀ ਪੈਨਸਨ, ਸਿੱਖਿਆ ਕਰਾਂਤੀ ਦੇ ਨਾਂ ਤੇ ਆਈ ਸਰਕਾਰ ਦੇ ਮੁਲਾਜ਼ਮ ਤੇ ਵਿੱਦਿਆਰਥੀ ਵਿਰੋਧੀ ਫੈਂਸਲੇ ਅਤੇ ਜਥੇਬੰਦਕ ਢਾਂਚੇ ਦੀ ਮਜਬੂਤੀ ਅਤੇ ਆਉਣ ਵਾਲੇ ਸਮੇਂ ਦੇ ਸੰਘਰਸ਼ਾ ਸਹਿਤ ਹੋਰ ਕਈ ਮੁੱਦਿਆਂ ਉੱਤੇ ਵਿਸਥਾਰ ਸਹਿਤ ਵਿਚਾਰਾਂ ਹੋਣਗੀਆਂ । ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਆਗੂ ਇਸ ਕਨਵੈਨਸ਼ਨ ਵਿੱਚ ਸ਼ਾਮਿਲ ਹੋਣਗੇ । ਕਨਵੈਨਸ਼ਨ ਵਿੱਚ ਹਾਜ਼ਰ ਸਮੂਹ ਸਾਥੀਆਂ ਨੂੰ ਇਹ ਜਾਣਕਾਰੀ ਵੀ ਦਿੱਤੀ ਜਾਵੇਗੀ ਕਿ ਕਿਵੇਂ ਮਾਣਯੋਗ ਅਦਾਲਤਾਂ ਵਿੱਚ ਹੋਏ ਫੈਂਸਲਿਆਂ ਨੂੰ ਗ਼ਲਤ ਤਰੀਕੇ ਨਾਲ ਲਾਗੂ ਕਰਕੇ ਸਮੁੱਚੀਆਂ ਰਾਖਵੀਆਂ ਸ਼੍ਰੇਣੀਆਂ ਦੇ ਸੰਵਿਧਾਨਿਕ ਹੱਕਾਂ ਨੂੰ ਲੁਟਿਆ ਜਾ ਰਿਹਾ ਹੈ ਅਤੇ ਦਫਤਰਾਂ ਅੰਦਰ ਬੈਠੇ ਅਧਿਕਾਰੀ ਅਜਿਹੇ ਫੈਂਸਲੇ ਕਰ ਰਹੇ ਹਨ ਜਿਸ ਨਾਲ ਸਕੂਲੀ ਸਿੱਖਿਆ ਨੂੰ ਅਸਿੱਧੇ ਤਰੀਕੇ ਨਾਲ ਹਾਸੀਏ ਤੇ ਧੱਕਿਆ ਜਾ ਰਿਹਾ ਹੈ । ਪੰਜਾਬ ਦੀ ਸਰਕਾਰ ਕਿਵੇਂ ਗ਼ਰੀਬ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਲਈ ਸਕੂਲਾਂ ਨੂੰ ਬੰਦ ਕਰਨ ਦੀ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਦਾ ਸੋਚ ਰਹੀ ਹੈ । ਇਸ ਤੋਂ ਇਲਾਵਾ ਜਥੇਬੰਦੀ ਦੇ ਵਿਸਥਾਰ ਅਤੇ ਆਉਣ ਵਾਲੇ ਸੰਘਰਸ਼ਾ ਲਈ ਕੇਡਰ ਨੂੰ ਤਿਆਰ ਕਰਨ ਅਤੇ ਜਿਲ੍ਹਾ ਪੱਧਰ ਤੇ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ਾ ਲਈ ਪੂਰਨ ਯੋਜਨਾ ਕਾਡਰ ਨੂੰ ਦਿੱਤੀ ਜਾਵੇਗੀ ਤਾਂ ਜੋ ਜਥੇਬੰਦੀ ਬੇਰੁਜਗਾਰ ਸਾਥੀਆਂ, ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਸਾਥੀਆਂ ਅਤੇ ਸਹਿਤ ਸਮੁੱਚੇ ਮੁਲਾਜ਼ਮ ਵਰਗ ਦੇ ਸੰਵਿਧਾਨਿਕ ਹਿੱਤਾਂ ਦੀ ਰਾਖੀ ਲਈ ਮੁੱਖ ਭੂਮਿਕਾ ਨਿਭਾ ਸਕੇ । ਐਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਵੱਲੋਂ ਦੱਸਿਆ ਗਿਆ ਕਿ ਇਸ ਕਨਵੈਨਸ਼ਨ ਵਿੱਚ ਵੱਖ ਵੱਖ ਜਿਲ੍ਹਿਆਂ ਦੇ ਆਗੂ ਸਾਹਿਬਾਨ ਤੇ ਮੈਂਬਰ ਭਰਵੀਂ ਸ਼ਮੂਲੀਅਤ ਕਰਨਗੇ । ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ, ਬਲਵਿੰਦਰ ਸਿੰਘ ਲਤਾਲਾ,ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਮੀਤ ਪ੍ਰਧਾਨ ਗੁਰਸੇਵਕ ਸੰਗਰੂਰ, ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਸਕੱਤਰ ਵੀਰ ਸਿੰਘ ਮੋਗਾ, ਪ੍ਰੈੱਸ ਸਕੱਤਰ ਹਰਪਾਲ ਸਿੰਘ ਤਰਨਤਾਰਨ, ਹਰਜਿੰਦਰ ਸਿੰਘ ਪੁਰਾਣੇ ਵਾਲ਼ਾ, ਅਮਿੰਦਰਪਾਲ ਮੁਕਤਸਰ , ਪਰਸ਼ਨ ਸਿੰਘ ਬਠਿੰਡਾ, ਸੁਰਿੰਦਰ ਸਿੰਘ ਮੋਹਾਲੀ, ਹਰਜਿੰਦਰ ਸਿੰਘ ਮਾਲੇਰਕੋਟਲਾ, ਬਲਦੇਵ ਸਿੰਘ ਸਿੱਧੂ, ਨਰਿੰਦਰਜੀਤ ਕਪੂਰਥਲਾ, ਹਰਦੀਪ ਸਿੰਘ ਤੂਰ , ਵਿਜੇ ਕੁਮਾਰ ਮਾਨਸਾ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.