
ਸੈਫੀ ਨੇ ਯੂਨੀਵਰਸਿਟੀ ਵਿਚ ਅੰਤਰ ਵਿਭਾਗੀ ਖੇਡਾਂ ਕਰਵਾਉਣ ਲਈ ਦਿੱਤਾ ਮੰਗ ਪੱਤਰ
- by Jasbeer Singh
- January 22, 2025

ਸੈਫੀ ਨੇ ਯੂਨੀਵਰਸਿਟੀ ਵਿਚ ਅੰਤਰ ਵਿਭਾਗੀ ਖੇਡਾਂ ਕਰਵਾਉਣ ਲਈ ਦਿੱਤਾ ਮੰਗ ਪੱਤਰ - ਸੈਫੀ ਜਥੇਬੰਦੀ ਨੇ ਯੂਨੀਵਰਸਿਟੀ ਵਿੱਚ ਅੰਤਰ ਵਿਭਾਗੀ ਖੇਡਾਂ ਕਰਵਾਉਣ ਦਾ ਮਸਲਾ ਉਠਾਇਆ - ਸੈਫੀ ਜਥੇਬੰਦੀ ਨੇ ਸਪੋਰਟਸ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਸੈਫੀ ਇਕਾਈ ਦੇ ਇੰਚਾਰਜ ਅਜੇਵੀਰ ਸਿੰਘ ਮਾਂਗਟ ਦੀ ਅਗਵਾਈ ਵਿਚ ਸੈਫ਼ੀ ਦਾ ਵਫਦ ਸਪੋਰਟਸ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੋਰਟਸ ਇੰਚਾਰਜ ਕਲਸ਼ਦੀਪ ਸਿੰਘ ਨੇ ਕਿਹਾ ਉਹਨਾਂ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ ਵਿਭਾਗੀ ਖੇਡਾਂ ਕਰਵਾਉਣ ਲਈ ਮੰਗ ਪੱਤਰ ਦਿੱਤਾ ਹੈ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਅਤੇ ਉਹਨਾਂ ਨੂੰ ਤੰਦਰੁਸਤ ਬਣਾਉਣ ਲਈ ਅੰਤਰ ਵਿਭਾਗੀ ਖੇਡਾਂ ਬਹੁਤ ਜਰੂਰੀ ਹਨ ਇਹਨਾਂ ਖੇਡਾਂ ਨਾਲ ਚੰਗੇ ਖਿਡਾਰੀ ਅੱਗੇ ਆਉਣਗੇ ਅਤੇ ਪੰਜਾਬੀ ਯੂਨੀਵਰਸਿਟੀ ਦਾ ਖੇਡਾਂ ਵਿੱਚ ਨਾਮ ਰੌਸ਼ਨ ਕਰਨਗੇ । ਉਹਨਾਂ ਕਿਹਾ ਕਿ ਮਾਕਾ ਟਰਾਫੀ ਦੁਆਰਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਉਣੀ ਸ਼ੁਰੂ ਹੋਵੇਗੀ । ਖ਼ਜਾਨਚੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ ਸਫ਼ਾਈ ਕੀਤੀ ਜਾਵੇ ਅਤੇ ਟਰੈਕ ਵਿੱਚੋਂ ਪਾਣੀ ਦੀ ਨਿਕਾਸੀ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਖੇਡ ਸਕਣ । ਲਵ ਵਿਰਕ , ਯਾਦਵਿੰਦਰ ਸਿੰਘ, ਗੁਰੀ ਸੁਤਰਾਣਾ , ਗੁਰਵਿੰਦਰ ਅਤਾਪੁਰ , ਫੌਜੀ ਅਸਮਾਨਪੁਰ, ਪ੍ਰਿੰਸ ਮਾਨ , ਜਸ਼ਨ ਖੁੱਡੀਆਂ , ਹਰਵਿੰਦਰ ਹੈਰੀ , ਅਮਨਿੰਦਰ ਸਿੰਘ , ਫਾਰਸ਼ਨ ਬਰਾੜ , ਪੈਰੀ ਆਦਿ ਸੈਫੀ ਆਗੂ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.