post

Jasbeer Singh

(Chief Editor)

Punjab

ਸੰਗਰੂਰ ਪੁਲਿਸ ਵੱਲੋਂ ਟਰੈਫਿਕ ਲਈ ਬਦਲਵੇਂ ਰੂਟ ਜਾਰੀ

post-img

ਸੰਗਰੂਰ ਪੁਲਿਸ ਵੱਲੋਂ ਟਰੈਫਿਕ ਲਈ ਬਦਲਵੇਂ ਰੂਟ ਜਾਰੀ ਸੰਗਰੂਰ, 26 ਅਕਤੂਬਰ : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਟਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਹੈ ਕਿ ਸੰਗਰੂਰ-ਬਰਨਾਲਾ ਸੜਕ ਉੱਤੇ ਬਡਰੁੱਖਾਂ ਨੇੜੇ ਲੱਗੇ ਧਰਨੇ ਕਾਰਨ ਟਰੈਫਿਕ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ । ਪਵਨ ਕੁਮਾਰ ਨੇ ਦੱਸਿਆ ਕਿ ਪਟਿਆਲਾ ਤੋਂ ਬਰਨਾਲਾ (ਵਾਇਆ ਸੰਗਰੂਰ) ਆਉਣ ਵਾਲੀ ਟਰੈਫਿਕ ਲਈ ਉਭਾਵਾਲ ਨੇੜਲੇ ਪੁਲ ਕੋਲ ਪੁਲਿਸ ਵੱਲੋਂ ਬੈਰੀਗੇਟ ਲਾ ਕੇ ਡਾਈਵਰਸ਼ਨ ਦਿੱਤੀ ਗਈ ਹੈ, ਜਿਥੋਂ ਉਭਾਵਾਲ, ਕਿਲਾ ਭਰੀਆਂ , ਲੌਂਗੋਵਾਲ ਤੇ ਬਡਬਰ ਰਾਹੀਂ ਟਰੈਫਿਕ ਬਰਨਾਲਾ ਵਿਖੇ ਜਾ ਸਕੇਗੀ । ਉਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਬਠਿੰਡੇ ਜਾਂ ਬਰਨਾਲੇ ਤੋਂ ਆ ਰਹੀ ਟਰੈਫਿਕ ਲਈ ਮਸਤੂਆਣਾ ਸਾਹਿਬ ਨਜ਼ਦੀਕ ਬੈਰੀਗੇਟ ਲਾ ਕੇ ਉਥੋਂ ਡਾਈਵਰਸ਼ਨ ਦਿੱਤੀ ਗਈ ਹੈ ਜੋ ਕਿ ਚੰਗਾਲ, ਬੰਗਾਵਾਲੀ ਪਿੰਡਾਂ ਤੋਂ ਹੋ ਕੇ ਧੂਰੀ ਰੋਡ ਉੱਤੇ ਜਾਵੇਗੀ ਅਤੇ ਉਥੋਂ ਪੁਨੀਆ ਟਾਵਰ ਵੱਲ ਆ ਕੇ ਪਟਿਆਲਾ ਰੋਡ ਵੱਲ ਜਾਵੇਗੀ ।

Related Post