July 6, 2024 01:39:41
post

Jasbeer Singh

(Chief Editor)

Patiala News

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ‘ਕਾਰਨਾਮਾ’, ਪ੍ਰੀਖਿਆ ਕੇਂਦਰਾਂ ’ਚ ਨਹੀਂ ਭੇਜਿਆ ਜਿਉਮੈਟਰੀਕਲ ਡਰਾਇੰਗ ਦਾ ਪੇਪਰ

post-img

ਹਰੀਕਾ ਨੇ ਦੱਸਿਆ ਕਿ ਇਸੇ ਤਰ੍ਹਾਂ ਬੋਰਡ ਵੱਲੋਂ ਦਸਵੀਂ ਸ਼ੇ੍ਰਣੀ ਲਈ ਪ੍ਰੈਕਟੀਕਲ ਫੀਸ ਤਾਂ ਲਈ ਜਾਂਦੀ ਹੈ ਪ੍ਰੰਤੂ ਪ੍ਰੈਕਟੀਕਲ ਲੈਣ ਲਈ ਕੋਈ ਪ੍ਰੀਖੀਅਕ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ, ਸਗੋਂ ਸਕੂਲ ਪੱਧਰ ’ਤੇ ਹੀ ਪ੍ਰੈਕਟੀਕਲ ਲਿਆ ਜਾਂਦਾ ਹੈ। ਜਦੋਂ ਅਧਿਆਪਕਾਂ ਨੇ ਹੀ ਪ੍ਰੈਕਟੀਕਲ ਲੈਣਾ ਹੈ ਤਾਂ ਇਸ ਦੀ ਫੀਸ ਨਹੀਂ ਲਈ ਜਾਣੀ ਚਾਹੀਦੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਕਲਾਸ ਦੀਆਂ ਹੋ ਰਹੀਆਂ ਪ੍ਰੀਖਿਆਵਾਂ ਵਿਚ ਜਿਓਮੈਟਰੀਕਲ ਡਰਾਇੰਗ ਅਤੇ ਚਿੱਤਰ ਕਲਾ ਵਿਸ਼ਾ ਕੋਡ 816 ਦਾ ਇਕ ਘੰਟੇ ਹਦਾਇਤਾਂ ਵਾਲਾ ਪ੍ਰਸ਼ਨ ਪੱਤਰ ਹੀ ਪ੍ਰੀਖਿਆ ਕੇਂਦਰ ਨੂੰ ਨਹੀਂ ਭੇਜਿਆ ਗਿਆ ਜਿਸ ਕਾਰਨ ਅਧਿਆਪਕ ਮਾਡਲ ਸੈੱਟ ਕਰਨ ਲਈ ਬੋਰਡ ਦੀਆਂ ਹਦਾਇਤਾਂ ਦੀ ਉਡੀਕ ਕਰਦੇ ਰਹੇ।ਗੌਰਮੈਂਟ ਸੀ ਐਂਡ ਵੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਜਿੰਦਰ ਸਿੰਘ ਹਰੀਕਾ ਅਤੇ ਸਾਥੀਆਂ ਨੇ ਦੱਸਿਆ ਕਿ ਜਦੋਂ ਕੋਈ ਹਦਾਇਤ ਬੋਰਡ ਵੱਲੋਂ ਨਹੀਂ ਭੇਜੀ ਗਈ ਤਾਂ ਅਧਿਆਪਕਾਂ ਨੇ ਮਜਬੂਰਨ ਆਪਣੇ ਆਪ ਅਨੁਸਾਰ ਮਾਡਲ ਸੈੱਟ ਕਰ ਕੇ ਪੇਪਰ ਸ਼ੁਰੂ ਕਰਵਾਏ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜੁਨੇਜਾ ਦਾ ਕਹਿਣਾ ਸੀ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਬੋਰਡ ਵੱਲੋਂ ਇਹ ਪ੍ਰਸ਼ਨ ਪੱਤਰ ਛਾਪਿਆ ਹੀ ਨਹੀਂ ਗਿਆ। ਜੇ ਇਹ ਛਾਪਿਆ ਸੀ ਤਾਂ ਪ੍ਰੀਖਿਆ ਕੇਂਦਰਾਂ ਵਿਚ ਭੇਜਿਆ ਕਿਉਂ ਨਹੀਂ ਗਿਆ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ, ਸਕੱਤਰ, ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਤੋਂ ਇਸ ਦੀ ਜਾਂਚ ਦੀ ਮੰਗਦਿਆਂ ਕਿਹਾ ਕਿ ਅਜਿਹੀ ਹਾਲਤ ਵਿਚ ਇੰਨੀ ਵੱਡ ਗਲਤੀ ਕਿਸ ਤੋਂ ਤੇ ਕਿਉਂ ਹੋਈ। ਇਸ ਦੇ ਨਾਲ ਹੀ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ’ਤੇ ਸਖ਼ਤ ਐਕਸ਼ਨ ਲਿਆ ਜਾਵੇ।ਹਰੀਕਾ ਨੇ ਦੱਸਿਆ ਕਿ ਇਸੇ ਤਰ੍ਹਾਂ ਬੋਰਡ ਵੱਲੋਂ ਦਸਵੀਂ ਸ਼ੇ੍ਰਣੀ ਲਈ ਪ੍ਰੈਕਟੀਕਲ ਫੀਸ ਤਾਂ ਲਈ ਜਾਂਦੀ ਹੈ ਪ੍ਰੰਤੂ ਪ੍ਰੈਕਟੀਕਲ ਲੈਣ ਲਈ ਕੋਈ ਪ੍ਰੀਖੀਅਕ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ, ਸਗੋਂ ਸਕੂਲ ਪੱਧਰ ’ਤੇ ਹੀ ਪ੍ਰੈਕਟੀਕਲ ਲਿਆ ਜਾਂਦਾ ਹੈ। ਜਦੋਂ ਅਧਿਆਪਕਾਂ ਨੇ ਹੀ ਪ੍ਰੈਕਟੀਕਲ ਲੈਣਾ ਹੈ ਤਾਂ ਇਸ ਦੀ ਫੀਸ ਨਹੀਂ ਲਈ ਜਾਣੀ ਚਾਹੀਦੀ। ਇਸ ਮੌਕੇ ਰਣਪਾਲ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ ਵਿੱਤ ਸਕੱਤਰ, ਨਵਦੀਪ ਸਿੱਧੂ ਜਥੇਬੰਦਕ ਸਕੱਤਰ, ਗੁਰਵਿੰਦਰ ਸਿੰਘ, ਨਿਰਮਲ ਬਰਾੜ, ਮਨਪ੍ਰੀਤ ਕਾਹਲੋਂ, ਕਸ਼ਮੀਰਾ ਸਿੰਘ, ਭਵਨੇਸ਼ ਬਾਲੀ, ਮਹਾਂਵੀਰ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਮੌਜੂਦ ਸਨ।

Related Post