
ਸਰਪੰਚ ਜਸਵੀਰ ਸਿੰਘ ਨੇ ਸਮੁੱਚੀ ਪੰਚਾਇਤ ਸਮੇਤ ਕੀਤੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਨਾਲ ਮੁਲਾਕਾਤ
- by Jasbeer Singh
- October 28, 2024

ਸਰਪੰਚ ਜਸਵੀਰ ਸਿੰਘ ਨੇ ਸਮੁੱਚੀ ਪੰਚਾਇਤ ਸਮੇਤ ਕੀਤੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਨਾਲ ਮੁਲਾਕਾਤ ਨਾਭਾ : ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਹਿਆਣਾ ਖੁਰਦ ਦੇ ਸਰਬਸੰਮਤੀ ਨਾਲ ਬਣੇ ਸਰਪੰਚ ਜਸਵੀਰ ਸਿੰਘ ਨੇ ਸਮੁੱਚੀ ਪੰਚਾਇਤ ਸਮੇਤ ਚੈਅਰਮੈਨ ਜਿਲਾ ਯੋਜਨਾ ਬੋਰਡ ਪਟਿਆਲਾ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ । ਇਸ ਮੋਕੇ ਚੈਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਰਪੰਚ ਜਸਵੀਰ ਸਿੰਘ ਤੇ ਸਮੁਹ ਪੰਚਾਇਤ ਨੂੰ ਵਧਾਈਆਂ ਦਿੰਦਿਆਂ ਸਨਮਾਨਤ ਕੀਤਾ ਤੇ ਕਿਹਾ ਉਹ ਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ ਜਿਨਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਰਬਸੰਮਤੀ ਨਾਲ ਪੰਚਾਇਤ ਚੁਣੀ ਹੈ । ਉਨ੍ਹਾਂ ਭਰੋਸਾ ਦਿੱਤਾ ਕਿ ਹਿਆਣਾ ਖੁਰਦ ਦੇ ਸਰਵ ਪੱਖੀ ਵਿਕਾਸ ਲਈ ਸਰਕਾਰ ਵਲੋਂ ਗ੍ਰਾਂਟਾਂ ਦਿੱਤੀਆਂ ਜਾਣਗੀਆ ਤੇ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਉਹਨਾ ਨਾਲ ਜੀਵਨ ਹਿਆਣਾ,ਚਮਕੌਰ ਖੱਟੜਾ ਅਤੇ ਪੰਚਾਇਤ ਮੈਬਰ ਸਰਬਜੀਤ ਸਿੰਘ, ਗੁਰਨਾਮ ਸਿੰਘ, ਗੁਰਪਰੀਤ ਸਿੰਘ ਹਾਜ਼ਰ ਸਨ ।