post

Jasbeer Singh

(Chief Editor)

Patiala News

ਜਨਸੇਵਾ ਸੁਸਾਇਟੀ ਵੱਲੋਂ ਪਿੰਡ ਕਕਰਾਲਾ ਦੀ ਪੰਚਾਇਤ ਨੂੰ ਕੀਤਾ ਗਿਆ ਸਨਮਾਨਿਤ

post-img

ਜਨਸੇਵਾ ਸੁਸਾਇਟੀ ਵੱਲੋਂ ਪਿੰਡ ਕਕਰਾਲਾ ਦੀ ਪੰਚਾਇਤ ਨੂੰ ਕੀਤਾ ਗਿਆ ਸਨਮਾਨਿਤ ਨਾਭਾ, 28 ਅਕਤੂਬਰ : ਪਿਛਲੇ ਕਰੀਬ 25 ਸਾਲ ਤੋਂ ਵੱਧ ਅਰਸੇ ਤੋਂ ਪੇਂਡੂ ਇਲਾਕਿਆਂ ਅਤੇ ਨਾਭਾ ਸ਼ਹਿਰ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਡਾਕਟਰ ਆਈ ਡੀ ਗੋਇਲ ਸਾਬਕਾ ਸਿਵਲ ਸਰਜਨ, ਮੁੱਖ ਸਰਪ੍ਰਸਤ ਅਤੇ ਸੁਸਾਇਟੀ ਦੇ ਸੰਸਥਾਪਕ ਜਨਰਲ ਸਕੱਤਰ ਡਾਕਟਰ ਧੀਰ ਸਿੰਘ ਦੀ ਅਗਵਾਈ ਹੇਠ ਸ਼ਲਾਘਾਯੋਗ ਕਾਰਜ ਕਰਦੀ ਆ ਰਹੀ ਜਥੇਬੰਦੀ ਜਨ ਸੇਵਾ ਸੁਸਾਇਟੀ ਫਾਰ ਆਈ ਕੇਅਰ ਐਂਡ ਏਡਜ਼ ਅਵੇਅਰਨੇਸ ਰਜਿ ਪਿੰਡ ਕਕਰਾਲਾ, ਨਾਭਾ ਵਲੋਂ ਪਿੰਡ ਕਕਰਾਲਾ, ਨਾਭਾ ਦੀ ਨਵੀਂ ਚੁਣੀ ਗਈ ਪੰਚਾਇਤ ਸਰਪੰਚ ਭੁਪਿੰਦਰ ਸਿੰਘ ਅਤੇ ਸਾਰੇ ਪੰਚਾਇਤ ਮੈਂਬਰਾਂ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਸੁਸਾਇਟੀ ਦੇ ਪ੍ਰਧਾਨ ਸ ਭਗਵਾਨ ਸਿੰਘ ਸਰਾਓ ਅਤੇ ਕਾਰਜਕਾਰੀ ਕਮੇਟੀ ਮੈਂਬਰ ਹਰਭਜਨ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਪਿੰਡ ਦੇ ਵੋਟਰਾਂ ਨੇ ਬਹੁਤ ਹੀ ਇਮਾਨਦਾਰੀ ਅਤੇ ਸੂਝਬੂਝ ਦਾ ਸਬੂਤ ਦਿੰਦੇ ਹੋਏ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਦਰ ਕਿਨਾਰ ਕਰਦੇ ਹੋਏ ਹਰ ਸਮੇਂ ਆਮ ਲੋਕਾਂ ਦੇ ਦੁੱਖ ਸੁੱਖ ਵਿੱਚ ਕੰਮ ਆਉਣ ਵਾਲੇ ਇੱਕ ਇਮਾਨਦਾਰ ਅਤੇ ਜ਼ਮੀਨ ਨਾਲ ਜੁੜੇ ਵਿਅਕਤੀ ਭੁਪਿੰਦਰ ਸਿੰਘ ਜਿਸਨੂੰ ਲੋਕ ਪਿਆਰ ਨਾਲ ਕੇਜਰੀਵਾਲ ਕਹਿ ਕੇ ਬੁਲਾਉਂਦੇ ਹਨ,ਨੂੰ ਵੱਡੀ ਲੀਡ ਦਿਵਾਕੇ ਅਗਲੇ 5 ਸਾਲ ਲਈ ਨਗਰ ਦੀ ਸੇਵਾ ਸੌਂਪੀ ਹੈ ।ਇਸ ਮੌਕੇ ਤੇ ਇੰਮਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਪ੍ਰੋਫੈਸਰ ਸੁਰਿੰਦਰ ਪਾਲ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਚੇਅਰਮੈਨ ਸਾਹਿਬ ਨੇ ਹਾਜ਼ਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਿੱਥੇ ਸਾਰੀ ਨੂੰ ਜਿੱਤ ਪ੍ਰਾਪਤ ਕਰਨ ਲਈ ਵਧਾਈ ਦਿੱਤੀ । ਸਮੁੱਚੀ ਪੰਚਾਇਤ ਨੇ ਆਪਣੇ ਵੱਲੋਂ ਕਿਸੇ ਵੀ ਕੰਮ ਲਈ ਹਰ ਸਮੇਂ ਮੱਦਦ ਦੇਣ ਦਾ ਭਰੋਸਾ ਦਿਵਾਇਆ ਅਤੇ ਨਗਰ ਨਿਵਾਸੀਆਂ ਦਾ ਪਿੰਡ ਦੇ ਵਿਕਾਸ ਇੱਕ ਵਧੀਆ ਟੀਮ ਦੀ ਚੋਣ ਕਰਨ ਲਈ ਧੰਨਵਾਦ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਧੀਰ ਸਿੰਘ ਨੇ ਪਿੰਡ ਵਾਸੀਆਂ ਨੇ ਨਵੀਂ ਪੰਚਾਇਤ ਦੀ ਚੋਣ ਕਰਕੇ ਇਹਨਾਂ ਨੂੰ ਪਿੰਡ ਦੇ ਵਿਕਾਸ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਹੁਣ ਨਵੀਂ ਪੰਚਾਇਤ ਨੂੰ ਨਗਰ ਨਿਵਾਸੀਆਂ ਦੀਆਂ ਉਮੀਦਾਂ ਤੇ ਪੂਰਾ ਉਤਰਨ ਲਈ ਯਤਨਸ਼ੀਲ ਹੋਣਾ ਪਵੇਗਾ । ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਭੁਪਿੰਦਰ ਸਿੰਘ ਨੇ ਆਪਣੀ ਪੂਰੀ ਟੀਮ ਵੱਲੋਂ ਪਿੰਡ ਨਿਵਾਸੀਆਂ ਦੇ ਮਸਲਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ, ਬਿਨਾ ਦੇਰੀ ਨਗਰ ਨਿਵਾਸੀਆਂ ਦੀ ਰਾਇ ਅਨੁਸਾਰ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਸੁਸਾਇਟੀ ਇਹ ਸਮਾਗਮ ਕਰਨ ਲਈ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਪੰਚਾਇਤ ਮੈਂਬਰ ਰੁਲਦ ਸਿੰਘ, ਸੁਖਵਿੰਦਰ ਸਿੰਘ ਗੋਗੀ,ਕਾਲਾ ਸਿੰਘ,ਹਰਮੇਸ਼ ਸਿੰਘ, ਪਰਮਜੀਤ ਸਿੰਘ ਬੰਟੀ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਨਵਜੋਤ ਸਿੰਘ, ਸੁਸਾਇਟੀ ਮੈਂਬਰਾਂ ਰਾਮ ਸਿੰਘ,ਅਮਰੀਕ ਸਿੰਘ, ਗੁਰਮੇਲ ਸਿੰਘ, ਲਖਵੀਰ ਸਿੰਘ, ਕਾਮਰੇਡ ਸੀਤਾ ਸਿੰਘ, ਸਾਬਕਾ ਪੰਚ ਮੱਘਰ ਸਿੰਘ, ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰਾਂ ਦੇ ਸਮਰਥਕ ਹਾਜ਼ਰ ਹੋਏ ।

Related Post