post

Jasbeer Singh

(Chief Editor)

Patiala News

ਪੀੜਤਾਂ ਨੂੰ ਬਚਾਉਣਾ ਨਵਾਂ ਜੀਵਨ ਦੇਣਾ ਪ੍ਰੳਪਕਾਰੀ ਕਾਰਜ : ਗੁਰਪ੍ਰੀਤ ਸਿੰਘ

post-img

ਪੀੜਤਾਂ ਨੂੰ ਬਚਾਉਣਾ ਨਵਾਂ ਜੀਵਨ ਦੇਣਾ ਪ੍ਰੳਪਕਾਰੀ ਕਾਰਜ : ਗੁਰਪ੍ਰੀਤ ਸਿੰਘ ਪਟਿਆਲਾ, 4 ਜੂਨ : ਸ਼੍ਰੀ ਗੁਰੂ ਅਰਜਨ ਕਿਰਤਨ ਮੰਡਲ ਪਟਿਆਲਾ ਵਲੋਂ ਹਰ ਸਾਲ ਬੱਚਿਆਂ ਨੋਜਵਾਨਾਂ ਅਤੇ ਨਾਗਰਿਕਾਂ ਨੂੰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਉਪਦੇਸ਼ਾਂ ਅਤੇ ਮਾਨਵਤਾਵਾਦੀ ਕਾਰਜਾਂ ਨਾਲ ਜੋੜਣ ਲਈ ਚਲੀਹੇ ਚਲਾਏਂ ਜਾਂਦੇ ਹਨ, ਜਿਸ ਹਿੱਤ ਵੱਖ ਵੱਖ ਥਾਵਾਂ ਤੇ ਕੀਰਤਨ ਕਰਕੇ, ਬੱਚਿਆਂ ਨੋਜਵਾਨਾਂ ਨੂੰ ਗੁਰੂਬਾਣੀ ਨਾਲ ਜੋੜਣ ਅਤੇ ਨੋਜਵਾਨਾਂ ਰਾਹੀਂ ਮਾਨਵਤਾ ਨੂੰ ਬਚਾਉਣ ਲਈ ਤਿਆਰ ਕੀਤਾ ਜਾਂਦਾ ਹੈ ।ਇਸੇ ਸਬੰਧ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ, ਰਾਜਿੰਦਰਾ ਹਸਪਤਾਲ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿਖੇ 94 ਮਹਾਂ ਪੂਰਸਾ ਨੇ ਪੀੜਤਾਂ ਦੀ ਹਸਪਤਾਲਾਂ ਵਿਖੇ ਕੀਮਤੀ ਜਾਨਾਂ ਬਚਾਉਣ ਲਈ ਖੂਨ ਦਾਨ ਕੀਤਾ। ਇਸ ਮੌਕੇ ਪ੍ਰਧਾਨ ਸ਼੍ਰੀ ਰਾਮ ਸਿੰਘ ਜੀ, ਅਮਰੀਕ ਸਿੰਘ ਚੈਅਰਮੈਨ, ਬੀਰਦਵਿੰਦਰ ਸਿੰਘ ਸਕੱਤਰ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਨੇ ਪ੍ਰਮਾਤਮਾ ਅਤੇ ਦਾਨੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਜੀ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਵਲੋਂ ਹਰ ਸਾਲ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਖੂਨ ਦਾਨ, ਅੱਖਾਂ ਦੇ ਅਪ੍ਰੈਸਨ ਕਰਵਾਏ ਜਾਂਦੇ ਹਨ । ਰਾਜਿੰਦਰਾ ਹਸਪਤਾਲ ਦੀ ਡਾਕਟਰਾਂ ਦੀ ਟੀਮ ਨੇ ਗੁਰੂ ਅਰਜਨ ਕੀਰਤਨ ਸੇਵਾ ਮੰਡਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨ ਦਾਨ ਕਰਨ ਨਾਲ ਜਿਥੇ ਦਾਨੀ ਸੱਜਣਾਂ ਨੂੰ ਦਿਲ ਦਿਮਾਗ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੇ ਰੋਗਾਂ ਤੋਂ ਬਚਾਅ ਹੁੰਦਾ ਉਥੇ ਦਾਨੀ ਸੱਜਣਾਂ ਨੂੰ ਜ਼ੋ ਸਰਟੀਫਿਕੇਟ ਦਿੱਤੇ ਜਾਂਦੇ, ਉਹ ਸਰਟੀਫਿਕੇਟ ਵਾਪਸ ਦੇ ਕੇ, ਬਲੱਡ ਬੈਂਕ ਤੋਂ ਆਪਣੇ ਰਿਸ਼ਤੇਦਾਰਾਂ ਪੜੋਸੀਆਂ ਦੋਸਤਾਂ ਲਈ ਜ਼ਰੂਰਤ ਸਮੇਂ ਖੂਨ ਮਰੀਜ਼ਾਂ ਨੂੰ ਦਿਲਵਾਇਆ ਜਾ ਸਕਦਾ ਹੈ। ਇਸ ਮੌਕੇ ਡਾਕਟਰ ਸੁਖਵਿੰਦਰ ਸਿੰਘ ਜੀ ਨੂੰ ਉਨ੍ਹਾਂ ਦੀਆਂ ਮਾਨਵਤਾਵਾਦੀ ਸੇਵਾਵਾਂ, ਗਰੀਬਾਂ ਜ਼ਰੂਰਤਮੰਦਾਂ ਨੂੰ ਮੁਫ਼ਤ ਕਾਉਂਸਲਿੰਗ ਲਈ ਸਨਮਾਨਿਤ ਕੀਤਾ ਗਿਆ। ਗੁਰਪ੍ਰੀਤ ਸਿੰਘ ਜ਼ੋ ਭਾਰਤੀਯ ਰੈੱਡ ਕਰਾਸ ਅਤੇ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਦੇ ਵੰਲਟੀਅਰ ਹਨ, ਨੇ ਲੋਕਾਂ ਅਤੇ ਨੋਜਵਾਨਾਂ ਨੂੰ ਆਪਣੇ ਦੇਸ਼ ਸਮਾਜ ਘਰ ਪਰਿਵਾਰਾਂ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਖੁਸ਼ਹਾਲੀ ਉਨਤੀ ਲਈ ਸਿਵਲ ਡਿਫੈਂਸ ਦੇ ਵੰਲਟੀਅਰ ਬਨਕੇ, ਟ੍ਰੇਨਿੰਗ ਲੈਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਨਣ ਲਈ ਪ੍ਰੇਰਿਤ ਕੀਤਾ ।

Related Post