
ਐਸ.ਸੀ. /ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ
- by Jasbeer Singh
- June 30, 2025

ਐਸ.ਸੀ. /ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ ਪਟਿਆਲਾ, 30 ਜੂਨ : ਐਸ.ਸੀ. /ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੀ ਸਕੱਤਰ ਸਕੂਲ ਸਿੱਖਿਆ ਨਾਲ ਮਿੰਨੀ ਸਕੱਤਰੇਤ ਪੰਜਾਬ (ਚੰਡੀਗੜ੍ਹ) ਵਿਖੇ ਮੀਟਿੰਗ ਹੋਈ, ਜਿਸ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕਿ੍ਰਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿਚ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਮੀਤ ਪ੍ਰਧਾਨ ਪਰਵਿੰਦਰ ਭਾਰਤੀ ਅਧਾਰਿਤ ਆਗੂਆਂ ਦਾ ਵਫਦ ਸ਼ਾਮਿਲ ਹੋਇਆ। ਆਗੂਆਂ ਨੇ ਦੱਸਿਆ ਕਿ ਬਹੁਤ ਸਮੇਂ ਬਾਅਦ ਸਿੱਖਿਆ ਸਕੱਤਰ ਨੇ ਸੰਜ਼ੀਦਗੀ ਨਾਲ ਅਧਿਆਪਕ ਮੰਗਾਂ ਤੇ ਗੱਲਬਾਤ ਕੀਤੀ। ਸਿੱਖਿਆ ਸਕੱਤਰ ਵਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਕਿ ਪ੍ਰੀ ਪ੍ਰਾਇਮਰੀ ਤੋਂ ਬੀ ਪੀ ਈ ਓ ਤੱਕ ਜਿਲ੍ਹਾ ਕਾਡਰ ਹੋਵੇਗਾ। ਸਪੈਸ਼ਲ ਐਜੂਕੇਟਰ ਵਜੋਂ ਪ੍ਰਾਇਮਰੀ ਵਿਚ 1950 ਅਤੇ ਸੈਕੰਡਰੀ ਵਿਚ 1650 ਅਸਾਮੀਆਂ ਦਿੱਤੀਆਂ ਜਾਣਗੀਆਂ। ਜਨਵਰੀ ਤੋਂ ਦਸੰਬਰ ਤੱਕ ਹਰ ਵਰਗ ਦੀਆਂ ਪੋਸਟਾਂ ਖਾਲੀ ਹੋਣ ਤੋਂ ਪਹਿਲਾਂ ਪ੍ਰਮੋਸ਼ਨ ਲਈ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਈ ਟੀ ਟੀ ਤੋਂ ਐਚ ਟੀ, ਐਚ ਟੀ ਤੋਂ ਸੀ ਐਚ ਟੀ, ਸੀ ਐਚ ਟੀ ਤੋਂ ਬੀ ਪੀ ਈ ਓ ਦੀ ਵਿਭਾਗੀ ਪ੍ਰਮੋਸ਼ਨ ਦਾ ਕੋਟਾ 90% ਹੋਵੇਗਾ। ਪ੍ਰੀ-ਪ੍ਰਾਇਮਰੀ ਤੋਂ ਈਟੀਟੀ ਅਤੇ ਈਟੀਟੀ ਤੋਂ ਐਚ ਟੀ ਦੀ ਪ੍ਰਮੋਸ਼ਨ ਲਈ 4 ਸਾਲ , ਐਚ ਟੀ ਤੋਂ ਸੀ ਐਚ ਟੀ ਅਤੇ ਸੀ ਐਚ ਟੀ ਤੋਂ ਬੀ ਪੀ ਈ ਓ ਦੀ ਪ੍ਰਮੋਸ਼ਨ ਲਈ 2 ਸਾਲ ਦੀ ਸੇਵਾ ਦੀ ਸ਼ਰਤ ਹੋਵੇਗੀ। ਸੈਂਟਰ ਪੱਧਰ ਤੇ ਪੀਟੀਆਈ ਅਧਿਆਪਕ, ਕੰਪਿਊਟਰ ਅਧਿਆਪਕ ਅਤੇ ਕਲਰਕ ਅਤੇ ਸਫਾਈ ਸੇਵਕ ਦੇਣ ਦੀ ਵੀ ਮੰਗ ਤੇ ਸਕੱਤਰ ਸਾਹਿਬਾ ਨੇ ਸਹਿਮਤੀ ਦਿੱਤੀ।ਪ੍ਰਾਇਮਰੀ ਵਿਭਾਗ ਵਿਚ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਜਲਦ ਕਰਨ,ਪ੍ਰਾਇਮਰੀ ਵਿਚ ਜਮਾਤਵਾਰ ਅਤੇ ਅਪਰ ਪ੍ਰਾਇਮਰੀ ਵਿਚ ਵਿਸ਼ਾਵਾਰ ਅਧਿਆਪਕ ਦੇਣ ਲਈ ਨਵੀਆਂ ਭਰਤੀਆਂ ਕਰਨ,ਕੰਪਿਊਟਰ ਅਧਿਆਪਕਾਂ ਅਤੇ ਮੈਰੀਟੋਰੀਅਸ ਸਕੂਲਾਂ ਦੇ ਸਟਾਫ ਨੂੰ ਰੈਗੂਲਰ ਕਰਨ ,180 ਈ ਟੀ ਟੀ ਅਧਿਆਪਕਾਂ ’ਤੇ ਪੰਜਾਬ ਦੇ ਸਕੇਲ ਲਾਗੂ ਕਰਨ ਦਾ ਮਾਮਲਾ ਵਿੱਤ ਵਿਭਾਗ ਦੇ ਵਿਚਾਰ ਅਧੀਨ ਹੋਣ,ਰਹਿੰਦੇ 120 ਸਿੱਖਿਆ ਵਲੰਟੀਅਰਾਂ ਨੂੰ ਜਲਦ ਪੱਕਾ ਕਰਨ , 31-12-2025 ਤੱਕ 10 ਸਾਲ ਦੀ ਠੇਕਾ ਆਧਾਰਿਤ ਸੇਵਾ ( 2 ਸਾਲ ਦੇ ਕੋਰਸ ਦੇ ਸਮੇਂ ਸਮੇਤ) ਪੂਰੀ ਕਰਨ ਵਾਲਿਆਂ ਨੂੰ ਪੱਕਾ ਕਰਨ,ਐਸੋਸੀਏਟ ਟੀਚਰਾਂ ਅਤੇ ਅਸਿਸਟੈਂਟ ਅਸੋਸੀਏਟ ਟੀਚਰਾਂ ਦੇ ਸੇਵਾ ਨਿਯਮ ਬਣਾਉਣ ਲਈ ਕੋਸਿਸ਼ ਕਰਨ ਦਾ ਭਰੋਸਾ ਦਿੱਤਾ ਗਿਆ।ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਦੀਆਂ ਕੀਤੀਆਂ 126 ਤਰੱਕੀਆਂ ’ਚ ਰਾਖਵਾਂਕਰਨ ਨੀਤੀ ਅਤੇ ਆਰ ਕੇ ਸੱਭਿਰਵਾਲ ਜੱਜਮੈਂਟ ਦੀ ਉਲੰਘਣਾ ਦੇ ਮੁੱਦੇ ਤੇ ਸਿੱਖਿਆ ਸਕੱਤਰ ਪੰਜਾਬ ਨੇ ਮੌਕੇ ਤੇ ਫੋਨ ਕਰਕੇ ਇਸ ਨੂੰ ਦਰੁਸਤ ਕਰਨ ਦੇ ਆਦੇਸ਼ ਦਿੱਤੇ। ਸਿੱਖਿਆ ਵਿਭਾਗ ਵਲੋਂ ਬਣਾਏ ਜਾਂਦੇ ਸਿੱਧੀ ਭਰਤੀ, ਹੈਡ ਟੀਚਰ, ਸੈਂਟਰ ਹੈਡ ਟੀਚਰ ਆਦਿ ਦੇ ਰੋਸਟਰ ਰਜਿਸਟਰ ਦਰੁਸਤ ਕਰਨ, ਰਿਜਰਵ ਕੈਟਾਗਰੀਆਂ ਦਾ 2016 ਤੋਂ ਬੈਕਲਾਗ ਪੂਰਾ ਕਰਨ ਲਈ ਰਾਖਵਾਂਕਰਨ ਨੀਤੀ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਆਪਸੀ ਬਦਲੀ ਲਈ ਪਰਖ ਕਾਲ ਸਮੇਂ ਦੀ ਸ਼ਰਤ ਵਿਚ ਛੋਟ ਦੇਣ , ਪਿਛਲੇ ਸਮੇਂ ਪਦਉਨਤ ਹੋਏ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਬਦਲੀਆਂ ਵਿਚ ਵਿਸ਼ੇਸ਼ ਮੌਕਾ ਦੇਣ ਦੀ ਸਹਿਮਤੀ ਵੀ ਦਿੱਤੀ ਗਈ। ਜਥੇਬੰਦੀਆਂ ਵਲੋਂ ਸਾਰੇ ਕਾਡਰਾਂ ਦੀਆਂ ਪੇਅ ਅਨਾਮਲੀਆਂ ਦੂਰ ਕਰਦੇ ਹੋਏ ਸੈਂਟਰ ਹੈਡ ਟੀਚਰ, ਬੀਪੀਈਓ ਨੂੰ ਚੌਥੇ ਪੇਅ ਕਮਿਸ਼ਨ ਅਨੁਸਾਰ ਬਰਾਬਰ ਦਾ ਪੇਅ ਸਕੇਲ ਦੇਣ ਦੀ ਮੰਗ ਕੀਤੀ ਗਈ। ਸਕੱਤਰ ਸਾਹਿਬਾ ਨੇ ਇਹ ਵੀ ਭਰੋਸਾ ਦਿੱਤਾ ਕਿ ਅਧਿਅਆਪਕਾਂ ਦੇ ਰਹਿੰਦੇ ਮਸਲੇ ਹੱਲ ਕਰਨ ਲਈ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਰੱਖਿਆ ਜਾਵੇਗਾ। ਇਸ ਮੀਟਿੰਗ ਵਿਚ ਗੁਰਮੀਤ ਸਿੰਘ ਫਰੀਦਕੋਟ, ਬਲਜੀਤ ਸਿੰਘ ਸੰਗਰੂਰ, ਇੰਦਰਜੀਤ ਸਿੰਘ ਰੋਪੜ ਵੀ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.