
ਪੰਜਾਬੀ ਯੂਨੀਵਰਸਿਟੀ ਵਿਖੇ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦੇ ਦੂਜੇ ਦਿਨ ਵਿਦਵਾਨਾਂ ਨੇ ਪ੍ਰਗਟਾਏ ਵਿਚਾਰ
- by Jasbeer Singh
- May 1, 2025

ਪੰਜਾਬੀ ਯੂਨੀਵਰਸਿਟੀ ਵਿਖੇ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦੇ ਦੂਜੇ ਦਿਨ ਵਿਦਵਾਨਾਂ ਨੇ ਪ੍ਰਗਟਾਏ ਵਿਚਾਰ ਪਟਿਆਲਾ, 1 ਮਈ : ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ‘ਪੰਜਾਬੀ ਸਹਿਤ ਅਤੇ ਸੱਭਿਆਚਾਰ : ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ਉੱਤੇ ਆਯੋਜਤ ਦਸਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦੇ ਦੂਜੇ ਦਿਨ ਦੌਰਾਨ ਦੁਨੀਆ ਭਰ ਤੋਂ ਇਕੱਠੇ ਹੋਏ ਸਾਹਿਤਕਾਰਾਂ, ਆਲੋਚਕਾਂ, ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸੰਬੰਧੀ ਬਹੁਤ ਹੀ ਮੁੱਲਵਾਨ ਵਿਚਾਰ ਪੇਸ਼ ਕੀਤੇ। ਕਾਨਫ਼ਰੰਸ ਵਿਚ ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੀ ਪ੍ਰਧਾਨਗੀ ਪ੍ਰੋ. ਕਿਰਪਾਲ ਕਜ਼ਾਕ, ਪ੍ਰੋ. ਗੁਰਪਾਲ ਸਿੰਘ ਸੰਧੂ, ਪ੍ਰੋ. ਜੋਗਾ ਸਿੰਘ, ਡਾ. ਕਮਲਜੀਤ ਸਿੰਘ ਟਿੱਬਾ, ਪ੍ਰੋ. ਰਾਜਿੰਦਰ ਲਹਿਰੀ ਅਤੇ ਡਾ. ਗੁਰਨਾਇਬ ਸਿੰਘ ਨੇ ਕੀਤੀ। ਪ੍ਰੋ. ਧਨਵੰਤ ਕੌਰ, ਪ੍ਰੋ. ਸੁਰਜੀਤ ਸਿੰਘ ਭੱਟੀ, ਪ੍ਰੋ. ਬੂਟਾ ਸਿੰਘ ਬਰਾੜ, ਪ੍ਰੋ. ਤਾਰਾ ਸਿੰਘ, ਪ੍ਰੋ. ਸਵਰਾਜ ਰਾਜ ਅਤੇ ਸ. ਅਮਰਜੀਤ ਸਿੰਘ ਕਸਕ ਨੇ ਇਨ੍ਹਾਂ ਸੈਸ਼ਨਾਂ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰੱਖੇ। ਇਨ੍ਹਾਂ ਸੈਸ਼ਨਾਂ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਤੋਂ ਆਏ ਲਗਭਗ 80 ਦੇ ਕਰੀਬ ਵਿਦਵਾਨਾਂ, ਅਧਿਆਪਕਾਂ ਅਤੇ ਖੋਜਾਰਥੀਆਂ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਇਨ੍ਹਾਂ ਵੱਖ-ਵੱਖ ਸੈਸ਼ਨਾਂ ਵਿਚ ਵਿਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿਚ ਹਾਸ਼ੀਆਗਤ ਧਿਰਾਂ, ਦ੍ਰਿਸ਼ ਸੱਭਿਆਚਾਰ, ਪਰਵਾਸ ਦੀਆਂ ਚੁਣੌਤੀਆਂ, ਲੋਕਧਾਰਾਈ ਬਿਰਤਾਂਤ ਵਿਚ ਨਾਰੀ ਮਨ ਦੀ ਪੇਸ਼ਕਾਰੀ, ਭਾਸ਼ਾ ਅਤੇ ਸੱਭਿਆਚਾਰ ਸੰਬੰਧੀ ਬਹੁਤ ਹੀ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਅਖੀਰ ਵਿਚ ਵਿਭਾਗ ਮੁਖੀ ਡਾ.ਪਰਮੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਮੋਹਨ ਤਿਆਗੀ, ਡਾ. ਪਰਮਿੰਦਰਜੀਤ ਕੌਰ, ਡਾ.ਵੀਰਪਾਲ ਕੌਰ, ਡਾ. ਜਸਵੀਰ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਗੁਰਪ੍ਰੀਤ ਕੌਰ ਬਰਾੜ, ਡਾ. ਹਰਮਿੰਦਰ ਕੌਰ, ਧਰਮ ਕੰਮੇਆਣਾ ਆਦਿ ਵਿਦਵਾਨ ਹਾਜ਼ਰ ਸਨ।