post

Jasbeer Singh

(Chief Editor)

Patiala News

ਨਾਭਾ ਨੇੜੇ ਅਚਾਨਕ ਸਕੂਲ ਬਸ ਪਲਟੀ

post-img

ਨਾਭਾ ਨੇੜੇ ਅਚਾਨਕ ਸਕੂਲ ਬਸ ਪਲਟੀ ਨਾਭਾ, 8 ਸਤੰਬਰ 2025 : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਨਾਭਾ ਨੇੜਲੇ ਪਿੰਡ ਦੁਲੱਦੀ (Duladi village near Nabha) ਵਿਖੇ ਅੱਜ ਸਵੇਰ ਵੇਲੇ ਇਕ ਪ੍ਰਾਈਵੇਟ ਸਕੂਲ ਦੀ ਬਸ ਅਚਾਨਕ ਹੀ ਪਲਟ ਗਈ, ਜਿਸ ਵਿਚ 20 ਵਿਦਿਆਰਥੀ ਸਵਾਰ ਸਨ ਨੂੰ ਸੁਰੱਖਿਆਤ ਬਾਹਰ ਕੱਢ ਲਿਆ ਗਿਆ । ਬੱਸ ਕਿਥੋਂ ਕਿਥੇ ਜਾ ਰਹੀ ਸੀ ਉਪਰੋਕਤ ਸਕੂਲ ਬੱਚਿਆਂ ਨਾਲ ਭਰੀ ਬਸ ਨਾਭਾ ਹਲਕੇ ਦੇ ਪਿੰਡਾਂ ਤੋਂ ਬੱਚੇ ਲੈ ਕੇ ਸਕੂਲ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਅਚਾਨਕ ਕਕਰਾਲਾ ਦੁਲੱਦੀ ਸੜਕ ਦੇ ਕੰਢੇ ਬਣੇ ਸੇਮ ਨਾਲੇ ਵਿਚ ਸਕੂਲ ਬੱਸ ਪਲਟ (Bus overturned) ਗਈ । ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ਼ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਸਕੂਲ ਬਸ ਸਾਹਮਣੇ ਹੋਰ ਵਾਹਨ ਆਉਣ ਕਾਰਨ ਵਾਪਰਿਆ ਹਾਦਸਾ ਉਕਤ ਵਾਪਰੇ ਭਾਣੇ ਦੇ ਪ੍ਰਤੱਖ ਦਰਸ਼ੀ ਇੱਕ ਵਿਦਿਆਰਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਮਣੇ ਤੋਂ ਇਕ ਵਾਹਨ ਆ ਗਿਆ, ਜਿਸ ਕਰਕੇ ਸਕੂਲ ਬੱਸ ਦੇ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਇਕਦਮ ਸੇਮ ਨਾਲੇ ਵਿਚ ਪਲਟ ਗਈ, ਜਿਸ ਕਰਕੇ ਉਨ੍ਹਾਂ ਨੇ ਤੁਰੰਤ ਸ਼ੀਸ਼ਾ ਤੋੜ (Breaking glass) ਕੇ ਬੱਚਿਆਂ ਨੂੰ ਬਾਹਰ ਕੱਢਿਆ ।

Related Post