post

Jasbeer Singh

(Chief Editor)

Patiala News

ਪਾਤੜਾਂ ‘ਚ ਹਾਦਸੇ ਦਾ ਕਾਰਨ ਬਣੀ ਸਕੂਲ ਬੱਸ ਦਾ ਚਲਾਨ ਕਰਕੇ ਜ਼ਬਤ ਕੀਤੀ

post-img

ਪਾਤੜਾਂ ‘ਚ ਹਾਦਸੇ ਦਾ ਕਾਰਨ ਬਣੀ ਸਕੂਲ ਬੱਸ ਦਾ ਚਲਾਨ ਕਰਕੇ ਜ਼ਬਤ ਕੀਤੀ -ਸਮਾਣਾ-ਪਟਿਆਲਾ-ਪਾਤੜਾਂ ਰੋਡ ਅਤੇ ਪਾਤੜਾਂ-ਦਿੱਲੀ ਹਾਈਵੇ 'ਤੇ ਆਰ.ਟੀ.ਓ ਇਨਫੋਰਸਮੈਂਟ ਵਲੋਂ ਚੈਕਿੰਗ, 8 ਵਾਹਨਾਂ ਦੇ ਚਲਾਨ-ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ -ਕਿਹਾ, 'ਕਿਸੇ ਵੀ ਵਾਹਨ ਨੂੰ ਸੜਕ ਸੁਰੱਖਿਆ ਤੇ ਸਕੂਲ ਸੇਫ਼ ਵਾਹਨ ਨੀਤੀ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ' ਪਾਤੜਾਂ /ਪਟਿਆਲਾ, 2 ਜੂਨ : ਪਟਿਆਲਾ ਦੇ ਆਰ.ਟੀ.ਓ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਹੈ ਕਿ ਅੱਜ ਸਵੇਰੇ ਪਾਤੜਾਂ ਵਿਖੇ ਸੜਕ ਹਾਦਸੇ ਦਾ ਕਾਰਨ ਬਣੀ ਇੱਕ ਸਕੂਲ ਬੱਸ ਦਾ ਚਲਾਨ ਕੱਟਕੇ ਇਸ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਬੱਸ ਨੂੰ ਪੁਲਿਸ ਵੱਲੋਂ ਥਾਣਾ ਸਿਟੀ ਵਿਖੇ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਦਾ ਮਿਆਦ ਪੁੱਗ ਚੁੱਕੀ ਫਿਟਨੈਸ, ਬੀਮਾ, ਪਰਮਿਟ ਦੀ ਉਲੰਘਣਾ ਅਤੇ ਐਚ. ਐਸ.ਆਰ.ਪੀ ਪਲੇਟ ਲਈ ਚਲਾਨ ਕੱਟਿਆ ਗਿਆ ਹੈ। ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਨੇ ਅੱਗੇ ਦੱਸਿਆ ਕਿ ਆਰ.ਟੀ.ਓ ਇਨਫੋਰਸਮੈਂਟ ਵਲੋਂ ਸਮਾਣਾ-ਪਟਿਆਲਾ-ਪਾਤੜਾਂ ਰੋਡ ਅਤੇ ਪਾਤੜਾਂ-ਦਿੱਲੀ ਹਾਈਵੇ 'ਤੇ ਚੈਕਿੰਗ ਕਰਕੇ 8 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਸੇਫ਼ ਵਾਹਨ ਨੀਤੀ ਤਹਿਤ ਸਕੂਲੀ ਵਾਹਨਾਂ ਤੋਂ ਇਲਾਵਾ ਓਵਰ ਲੋਡਿਡ ਗੱਡੀਆਂ, ਟਰੱਕ, ਕਮਰਸ਼ੀਅਲ ਵਰਤੋਂ ਵਾਲੇ ਟ੍ਰੈਕਟਰ ਟਰਾਲੀਆਂ ਤੇ ਟੂਰਿਸਟ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਵਾਹਨ ਨੂੰ ਸਕੂਲ ਸੇਫ਼ ਵਾਹਨ ਨੀਤੀ ਤੇ ਆਵਾਜਾਈ ਨੇਮਾਂ ਦੀ ਉਲੰਘਣਾਂ ਨਹੀਂ ਕਰਨ ਦਿੱਤੀ ਜਾਵੇਗੀ। ਆਰ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਵੱਲੋਂ ਜਿੱਥੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਕੂਲੀ ਬੱਚਿਆਂ ਦੀ ਆਵਾਜਾਈ ਸੁਰੱਖਿਅਤ ਹੋਵੇ, ਉਥੇ ਹੀ ਸੜਕ ਸੁਰੱਖਿਆ ਵੀ ਯਕੀਨੀ ਬਣਾਉਣ ਲਈ ਆਵਾਜਾਈ ਨੇਮਾਂ ਦੀ ਪਾਲਣਾ ਕਰਵਾਉਣ ਬਾਬਤ ਚੈਕਿੰਗ ਜੋਰਾਂ 'ਤੇ ਕੀਤੀ ਜਾ ਰਹੀ ਹੈ । ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਨੇਮਾਂ ਦੀ ਪਾਲਣਾਂ ਨਾ ਕਰਨ 'ਤੇ ਵੱਡੇ ਹਾਦਸੇ ਵਾਪਰਦੇ ਹਨ ਤੇ ਕਿਸੇ ਦੀ ਕੀਮਤੀ ਜਾਨ ਅਜਾਂਈ ਚਲੀ ਜਾਂਦੀ ਹੈ । ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਓਵਰਲੋਡ ਵਾਹਨ, ਨਿਰਧਾਰਤ ਉਚਾਈ ਤੋਂ ਉਚਾ ਮਾਲ ਭਰਨ ਵਾਲੇ, ਟ੍ਰੈਕਟਰ ਟਰਾਲੀ ਦੀ ਵਪਾਰਕ ਮੰਤਵ ਲਈ ਵਰਤੋਂ, ਟੂਰਿਸਟ ਬੱਸ ਦੇ ਪਰਮਿਟ ਦੀ ਗ਼ਲਤ ਵਰਤੋਂ ਸਮੇਤ ਬਿਨ੍ਹਾਂ ਦਸਤਾਵੇਜਾਂ ਦੇ ਪਾਏ ਜਾਣ ਵਾਲੇ ਵਾਹਨ ਚਾਲਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।

Related Post