
ਥਾਣਾ ਅਰਬਨ ਐਸਟੇਟ ਨੇ ਇਕ ਵਿਅਕਤੀ ਸਮੇਤ 21 ਅਣਪਛਾਤਿਆਂ ਵਿਰੁੱਧ ਕੀਤਾ ਕੁੱਟਮਾਰ ਦਾ ਕੇਸ ਦਰਜ
- by Jasbeer Singh
- June 3, 2025

ਥਾਣਾ ਅਰਬਨ ਐਸਟੇਟ ਨੇ ਇਕ ਵਿਅਕਤੀ ਸਮੇਤ 21 ਅਣਪਛਾਤਿਆਂ ਵਿਰੁੱਧ ਕੀਤਾ ਕੁੱਟਮਾਰ ਦਾ ਕੇਸ ਦਰਜ ਪਟਿਆਲਾ, 3 ਜੂਨ 2025 : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਇਕ ਵਿਅਕਤੀ ਸਮੇਤ ਇੱਕੀ 21 ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 118 (1), 351, 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਅਣਪਛਾਤੇ ਵਿਅਕਤੀਆਂ ਸਮੇਤ ਕੇਸ ਦਰਜ ਕੀਤਾ ਗਿਆ ਹੈ ਵਿਚ ਡੱਡੂਅਤੇਹੋਰ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਦਾਨਿਸ਼ ਹੁਸੈਨ ਪੁੱਤਰ ਅਖਤਰ ਅਲੀ ਵਾਸੀ ਰਿਸ਼ੀ ਕਾਲੋਨੀ ਪਟਿਆਲਾ ਨੇ ਦੱਸਿਆ ਕਿ ਉਹ ਜੋ ਕਿ ਜਾਕਿਰ ਸ਼ਾਹ ਪੁੱਤਰ ਮੰਗੀ ਸ਼ਾਹ ਵਾਸੀ ਗਲੀ ਨੰ. 9 ਰਿਸ਼ੀ ਕਲੋਨੀ ਪਟਿਆਲਾ ਕੋਲ ਮਜਦੂਰੀ ਕਰਦਾ ਹੈ2 ਜੂਨ 2025 ਨੂੰ ਜਦੋਂ ਉਹ ਗੋਦਾਮ ਵਿੱਚ ਹਾਜਰ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਮੌਕੇ ਤੇ ਆ ਕੇਉਸਦੇ ਦੇ ਮਾਲਕ ਅਤੇ ਹੋਰਨਾ ਦੀ ਕੁੱਟਮਾਰ ਕੀਤੀ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।