ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਹੀ ਸਕੂਲ ਕਰਵਾਏ ਗਏ ਖਾਲੀ ਨਵੀਂ ਦਿੱਲੀ, 21 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅੱਜ ਫਿਰ ਪੰਜ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੇ ਚਲਦਿਆਂ ਸਕੂਲਾਂ ਨੂੰ ਪਹਿਲ ਦੇ ਆਧਾਰ ਤੇ ਕਾਰਵਾਈ ਕਰਦਿਆਂ ਖਾਲੀ ਕਰਵਾ ਲਿਆ ਗਿਆ। ਧਮਕੀ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਪੁਲਸ, ਬੰਬ ਸਕੁਆਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਚਾਰ ਦਿਨਾਂ ਵਿਚ ਤੀਸਰੀ ਵਾਰ ਮਿਲੀ ਹੈ ਧਮਕੀ ਜਿਕਰਯੋਗ ਹੈ ਕਿ ਦਿੱਲੀ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਦੇ ਚਲਦਿਆਂ ਪਿਛਲੇ ਚਾਰ ਦਿਨਾਂ ਵਿੱਚ ਇਹ ਤੀਸਰੀ ਵਾਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ ਦੇ ਪ੍ਰਸਾਦ ਨਗਰ ਅਤੇ ਦਵਾਰਕਾ ਸੈਕਟਰ 5 ਵਿੱਚ ਸਥਿਤ ਬੀਜੀਐਸ ਇੰਟਰਨੈਸ਼ਨਲ ਪਬਲਿਕ ਸਕੂਲ ਸਮੇਤ ਪੰਜ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਦਿੱਲੀ ਪੁਲਿਸ ਅਤੇ ਫਾਇਰ ਵਿਭਾਗ ਮੌਕੇ `ਤੇ ਮੌਜੂਦ ਹਨ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ। ਸਾਈਬਰ ਸੈਲ ਅਤੇ ਵਿਸ਼ੇਸ਼ ਸਟਾਫ ਕਰ ਰਿਹਾ ਈਮੇਲ ਦੇ ਸਰੋਤਾਂ ਦੀ ਜਾਂਚ ਪੁਲਸ ਮੁਤਾਬਕ ਸਾਈਬਰ ਸੈੱਲ ਅਤੇ ਵਿਸ਼ੇਸ਼ ਸਟਾਫ ਸਮੇਤ ਕਈ ਇਕਾਈਆਂ ਈਮੇਲਾਂ ਦੇ ਸਰੋਤ ਦੀ ਜਾਂਚ ਕਰ ਰਹੀਆਂ ਹਨ। ਜਾਂਚਕਰਤਾਵਾਂ ਨੂੰ ਸ਼ਰਾਰਤੀ ਅਨਸਰਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ ਪਰ ਆਮ ਸਥਿਤੀ ਨੂੰ ਵਿਗਾੜਨ ਲਈ ਸੰਗਠਿਤ ਯਤਨਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਇੱਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਆਈਪੀ ਸਥਾਨ ਦਾ ਪਤਾ ਲਗਾਉਣ ਲਈ ਸੇਵਾ ਪ੍ਰਦਾਤਾਵਾਂ ਨਾਲ ਤਾਲਮੇਲ ਕਰ ਰਹੇ ਹਾਂ ਅਤੇ ਜਾਂਚ ਕਰਾਂਗੇ ਕਿ ਕੀ ਇਸ ਸਾਲ ਹੋਰ ਸੰਸਥਾਵਾਂ ਨੂੰ ਮਿਲੀਆਂ ਧਮਕੀਆਂ ਪਿੱਛੇ ਉਹੀ ਸਰੋਤ ਹੈ।
