post

Jasbeer Singh

(Chief Editor)

National

23 ਦਸੰਬਰ 1995 ਅਤੇ 26 ਜਨਵਰੀ 2001 ਦੀ ਦੁਰਘਟਨਾਂ ਤੋਂ ਸਕੂਲ ਸਬਕ ਲੈਣ

post-img

23 ਦਸੰਬਰ 1995 ਅਤੇ 26 ਜਨਵਰੀ 2001 ਦੀ ਦੁਰਘਟਨਾਂ ਤੋਂ ਸਕੂਲ ਸਬਕ ਲੈਣ ਪਟਿਆਲਾ : 23 ਦਸੰਬਰ 1995 ਨੂੰ ਡਬਵਾਲੀ ਦੇ ਨਾਮੀਂ ਡੀ ਏ ਵੀ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ, ਜਦੋਂ ਬੱਚੇ ਸਟੇਟ ਤੇ ਗੀਤ, ਸੰਗੀਤ ਅਤੇ ਦੂਜੇ ਮਨੋਰੰਜਨ ਪ੍ਰੋਗਰਾਮਾਂ ਦੇ ਪ੍ਰਦਰਸ਼ਨ ਕਰਨ ਲਈ ਯਤਨਸ਼ੀਲ ਸਨ, ਅਧਿਆਪਕਾਂ ਅਤੇ ਮਹਿਮਾਨਾਂ ਵਲੋਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਜਾ ਰਹੀ ਸੀ ਤਾਂ ਅਚਾਨਕ ਪੰਡਾਲ਼ ਵਿਚ ਧੂੰਆਂ ਹੀ ਧੂੰਆਂ ਫੈਲ ਗਿਆ । ਸਾਹ ਲੈਣਾ ਮੁਸ਼ਕਿਲ ਹੋ ਗਿਆ, ਹਫੜਾ ਦਫੜੀ ਮੱਚ ਗਈ, ਵਿਦਿਆਰਥੀ, ਅਧਿਆਪਕ ਅਤੇ ਮਹਿਮਾਨ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ ਉਧਰ ਭੱਜਣ ਲੱਗੇ । ਕਿਸੇ ਸਿਆਣੇ ਇਨਸਾਨ ਨੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜ਼ਿਲਾ ਪ੍ਰਸ਼ਾਸਨ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਘਟਨਾ ਵਾਲੀ ਥਾਂ ਤੇ ਪਹੁੰਚਣ ਲੱਗੀਆਂ । ਕੁਦਰਤੀ ਜਾਂ ਮਨੁੱਖੀ ਆਫਤਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਬਚਾਉਣ ਵਿਚ ਡਾਕਟਰ ,ਨਰਸਾਂ, ਫਾਇਰ ਬ੍ਰਿਗੇਡ ਕਰਮਚਾਰੀ ਹੀ ਮਦਦਗਾਰ ਸਾਬਤ ਹੁੰਦੇ ਹਨ ਪਰ ਪ੍ਰਸ਼ਾਸਨ, ਪੁਲਿਸ ਅਤੇ ਦੂਜੇ ਅਧਿਕਾਰੀਆਂ ਵਲੋਂ ਤਾਂ ਮਦਦ ਲਈ ਹੋਰ ਮਾਹਿਰਾਂ, ਐਂਬੁਲੈਂਸਾਂ, ਫਾਇਰ ਬ੍ਰਿਗੇਡ ਦੀਆਂ ਗਡੀਆਂ ਨੂੰ ਬੁਲਾਉਣ ਲਈ ਯਤਨ ਕੀਤੇ ਜਾਂਦੇ ਹਨ, ਪੀੜਤਾਂ ਨੂੰ ਹਸਪਤਾਲਾਂ ਵਿਖੇ ਪਹੁੰਚਾਉਣ ਲਈ ਸਬੰਧਤ ਰਸਤਿਆਂ ਨੂੰ ਖਾਲੀ ਕਰਵਾਇਆ ਜਾਂਦਾ ਹੈ, ਚੋਰੀਆ ਕਰਨ ਵਾਲਿਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ, ਕਿਉਂਕਿ ਜ਼ਿਲਾ ਪ੍ਰਸ਼ਾਸਨ, ਪੁਲਿਸ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ, ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਫਾਇਰ ਸੇਫਟੀ ਅਤੇ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀਆਂ ਟ੍ਰੇਨਿੰਗਾਂ ਕਰਵਾਈਆਂ ਹੀ ਨਹੀਂ ਜਾਂਦੀਆਂ । ਪੰਜਾਬ ਵਿੱਚ ਐਨ ਡੀ ਆਰ ਐਫ ਦੀਆਂ ਟੀਮਾਂ, ਆਫਤਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਪ੍ਰਸੰਸਾਯੋਗ ਉਪਰਾਲੇ ਕਰਦੀਆਂ ਹਨ ਪਰ ਸੂਚਨਾ ਮਿਲਣ ਮਗਰੋਂ,‌ਐਨ ਡੀ ਆਰ ਐਫ਼ ਟੀਮਾਂ, ਬਠਿੰਡਾ ਤੋਂ ਕਾਫ਼ੀ ਦੇਰ ਬਾਅਦ ਘਟਨਾ ਵਾਲੀ ਥਾਵਾਂ ਤੇ ਪਹੁੰਚਕੇ ਮਦਦ ਸ਼ੁਰੂ ਕਰਦੀਆਂ ਹਨ। ਜੇਕਰ ਸਕੂਲ ਵਲੋਂ ਆਪਣੀ ਨੇਤਿਕ ਅਤੇ ਇਨਸਾਨੀਅਤ ਜ਼ੁਮੇਵਾਰੀ ਸਮਝਦੇ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਦੂਸਰੇ ਸਟਾਫ਼ ਮੈਂਬਰਾਂ ਨੂੰ ਸਾਲ ਵਿੱਚ ਦੋ ਤਿੰਨ ਵਾਰ ( ਕੇਵਲ ਦੋ ਤਿੰਨ ਦਿਨ ਪ੍ਰਤੀ ਸਾਲ) ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਫਸਟ ਏਡ, ਸੀ ਪੀ ਆਰ, ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ ਤਾਂ ਆਉਂਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ,‌ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਆਵਾਜਾਈ ਹਾਦਸਿਆਂ ਸਮੇਂ, ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਾਂ ਵਲੋਂ ਤੁਰੰਤ ਕੁਝ ਮਿੰਟਾਂ ਵਿੱਚ ਹੀ ਜ਼ਿੰਦਗੀਆਂ ਬਚਾਉਣ ਲਈ ਠੀਕ ਯਤਨ ਸ਼ੁਰੂ ਕੀਤੇ ਜਾ ਸਕਦੇ ਹਨ, ਜਦਕਿ ਸੂਚਨਾ ਮਿਲਣ ਮਗਰੋਂ ਜ਼ਿਲਾ ਪ੍ਰਸ਼ਾਸਨ, ਪੁਲਿਸ, ਐਂਬੂਲੈਂਸਾਂ,ਫਾਇਰ ਬ੍ਰਿਗੇਡ ਟੀਮਾਂ ਤਾਂ 20/30 ਮਿੰਟਾਂ ਅਤੇ ਪਿੰਡਾਂ ਕਸਬਿਆਂ ਵਿੱਚ 50/60 ਮਿੰਟਾਂ ਬਾਅਦ ਪਹੁੰਚਦੀਆਂ ਹਨ। ਡਬਵਾਲੀ ਸਕੂਲ ਦੇ ਵਿਦਿਆਰਥੀਆਂ ਅਧਿਆਪਕਾਂ ਵਲੋਂ ਜੇਕਰ ਰੁਮਾਲ ਗਿੱਲੇ ਕਰਕੇ, ਆਪਣੇ ਨੱਕ ਮੂੰਹ ਤੇ ਬੰਨਕੇ, ਜ਼ਮੀਨ ਤੇ ਲੇਟ ਜਾਂਦੇ ਤਾਂ ਸਾਰੇ ਹੀ ਬਚ ਸਕਦੇ ਸਨ ਕਿਉਂਕਿ ਧੂੰਆ ਹਮੇਸ਼ਾ ਅਸਮਾਨ ਵੱਲ ਜਾਂਦਾ ਹੈ, ਇਸੇ ਤਰ੍ਹਾਂ ਆਰਮੀ ਅਤੇ ਮਦਦ ਕਰਨ ਵਾਲੇ ਜਵਾਨਾਂ ਨੂੰ ਜੰਗਾਂ, ਅੱਗਾਂ ਧੂੰਏਂ ਗੈਸਾਂ ਲੀਕ ਦੌਰਾਨ, ਜ਼ਮੀਨ ਤੇ ਲੇਟ ਕੇ, ਨੱਕ ਮੂੰਹ ਤੇ ਮਾਸਕ ਜਾਂ ਕਪੜਾ ਬੰਨਕੇ ਅੱਗੇ ਵਧਣ ਲਈ ਨਿਰੰਤਰ ਟ੍ਰੇਨਿੰਗ ਦਿੱਤੀ ਜਾਂਦੀ ਹੈ । ਇਸੇ ਤਰ੍ਹਾਂ 26 ਜਨਵਰੀ, 2001 ਨੂੰ ਗੁਜਰਾਤ ਗਾਂਧੀਨਗਰ ਵਿਖੇ ਭਿਆਨਕ ਭੁਚਾਲ ਆਇਆ ਸੀ ਜਦੋਂ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀ,‌ ਸਕੂਲਾਂ ਵਿਖੇ ਇੱਕਠੇ ਹੋ ਕੇ,‌ ਦੇਸ਼ ਪਿਆਰ ਦੇ ਗੀਤ ਸੰਗੀਤ ਪ੍ਰੇਡ ਆਦਿ ਕਰਨ ਲਈ ਘਰੋਂ ਤਿਆਰ ਹੋਕੇ ਆਏ ਸਨ ਪਰ ਭੁਚਾਲ ਕਾਰਨ, ਕਰੀਬ 20,000 ਮੋਤਾਂ ਹੋਈਆਂ ਸਨ । ਅੱਜ ਜ਼ਰੂਰਤ ਹੈ ਕਿ ਜਦੋਂ ਹਰ ਘਰ ਇਮਾਰਤ, ਗੱਡੀਆਂ ਵਿਉਪਾਰਕ ਅਦਾਰਿਆਂ, ਦੁਕਾਨਾਂ ਹੋਟਲਾਂ ਢਾਬਿਆਂ ਫੈਕਟਰੀਆਂ ਵਿਖੇ ਗੈਸਾਂ ਬਿਜਲੀ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਹਰ ਵੇਲੇ ਬਿਨਾਂ ਟ੍ਰੇਨਿੰਗ ਦੇ ਕੀਤੀਆਂ ਜਾ ਰਹੀਆਂ ਹਨ ਪਰ ਵਿਦਿਆਰਥੀਆਂ ਅਧਿਆਪਕਾਂ ਕਰਮਚਾਰੀਆਂ ਨਾਗਰਿਕਾਂ ਨੋਕਰਾਂ ਨੂੰ ਇਨ੍ਹਾਂ ਦੀ ਠੀਕ ਵਰਤੋਂ ਬਾਰੇ ਟ੍ਰੇਨਿੰਗ ਅਭਿਆਸ ਨਹੀਂ ਕਰਵਾਏ ਜਾਂਦੇ ਅਤੇ ਹਾਦਸਿਆਂ ਘਟਨਾਵਾਂ ਕਾਰਨ, ਵੱਧ ਮੌਤਾਂ ਹੋ ਰਹੀਆਂ ਹਨ । ਅਨੇਕਾਂ ਦੇਸ਼ਾਂ ਵਿਚ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜ਼ੋ ਬਾਲਗ ਹੋਣ ਤੱਕ ਉਹ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਮਦਦਗਾਰ ਫ਼ਰਿਸ਼ਤੇ ਬਣ ਜਾਣ । ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਹਰੇਕ ਵਿਦਿਆਰਥੀ, ਅਧਿਆਪਕ ਕਰਮਚਾਰੀਆਂ ਘਰੇਲੂ ਇਸਤਰੀਆਂ ਨੋਕਰਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਨ, ਐਮਰਜੈਂਸੀ ਦੌਰਾਨ ਫੋਨ ਕਰਕੇ, ਪ੍ਰਸ਼ਾਸਨ, ਪੁਲਿਸ, ਐਂਬੂਲੈਂਸਾਂ, ਫਾਇਰ ਬ੍ਰਿਗੇਡ ਨੂੰ ਬੁਲਾਉਣ ਦੀ ਟ੍ਰੇਨਿੰਗ, ਟ੍ਰੇਨਿੰਗ ਮਗਰੋਂ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ । ਸੁਪਰੀਮ ਕੋਰਟ ਵਲੋਂ 2012 ਵਿਚ ਸੇਫ ਸਕੂਲ ਵਾਹਨ ਸਕੀਮ ਤਹਿਤ ਵਿਦਿਆਰਥੀਆਂ ਨੂੰ ਸਾਲ ਵਿੱਚ ਦੋ ਵਾਰ ਆਵਾਜਾਈ ਨਿਯਮਾਂ ਕਾਨੂੰਨਾਂ , ਫਸਟ ਏਡ ਸੀ ਪੀ ਆਰ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਅਤੇ ਸਾਲ ਵਿੱਚ ਇੱਕ ਦੋ ਵਾਰ ਮੌਕ ਡਰਿੱਲਾਂ ਕਰਵਾਉਣ ਦੇ ਹੁਕਮ ਦਿੱਤੇ ਸਨ । ਸਿਖਿਆ ਦੇ ਅਧਿਕਾਰ ਐਕਟ ਤਹਿਤ, 2009 ਤੋਂ ਵਿਦਿਆਰਥੀਆਂ ਦੀ ਸੁਰੱਖਿਆ ਬਚਾਉ ਮਦਦ ਸਿਹਤ ਤੰਦਰੁਸਤੀ ਅਰੋਗਤਾ ਲਈ ਸਿਖਿਆ ਸੰਸਥਾਵਾਂ ਅਤੇ ਸਬੰਧਤ ਅਧਿਕਾਰੀਆਂ ਦੀ ਜੁਮੇਵਾਰੀ ਲਗਾਈਆਂ ਗਈਆਂ ਹਨ ਕਿ ਵਿਦਿਆਰਥੀਆਂ ਦੀ ਸੁਰੱਖਿਆ ਬਚਾਉ ਮਦਦ ਲਈ ਪਹਿਲ ਦੇ ਆਧਾਰ ਤੇ ਯਤਨ ਕੀਤੇ ਜਾਣ । ਪਰ ਸਿਖਿਆ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਨੂੰ ਕਲਚਰਲ ਪ੍ਰੋਗਰਾਮਾਂ ਦੀ ਟ੍ਰੇਨਿੰਗ ਅਤੇ ਅਭਿਆਸ ਤਾਂ ਲਗਾਤਾਰ ਕਰਵਾਏ ਜਾਂਦੇ ਹਨ,‌ ਹਰ ਪ੍ਰੋਗਰਾਮ ਅਤੇ ਸਮਾਗਮਾਂ ਦੌਰਾਨ ਵਿਦਿਆਰਥੀਆਂ ਨੂੰ 20/30 ਦਿਨ, ਡਾਂਸ, ਗੀਤ ਗਾਉਣ, ਨਾਟਕ ਕਰਨ ਅਤੇ ਸਭਿਆਚਾਰਕ ਪ੍ਰੋਗਰਾਮਾਂ ਲਈ, ਵਿਸ਼ਾ ਮਾਹਿਰਾਂ ਰਾਹੀਂ ਟ੍ਰੇਨਿੰਗ ਅਤੇ ਰਹਿਰਸਲਾ ਕਰਵਾਈਆਂ ਜਾਂਦੀਆਂ ਸਨ ਪਰ ਸਮਾਗਮਾਂ ਦੌਰਾਨ, ਸਟੇਜਾਂ ਤੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਪ੍ਰਦਰਸ਼ਨਾਂ ਲਈ 10/15 ਮਿੰਟ ਵੀ ਨਹੀਂ ਦਿੱਤੇ ਜਾਂਦੇ। ਐਨ ਸੀ ਸੀ ਕੇਡਿਟਾਂ ਨੂੰ ਕੇਵਲ ਗਾਰਡ ਆਫ ਆਨਰ ਲਈ ਵਰਤਿਆ ਜਾਂਦਾ ਹੈ । ਐਨ ਐਸ ਐਸ ਵੰਲਟੀਅਰਾਂ ਨੂੰ ਸਾਫ਼ ਸਫ਼ਾਈ ਸਵੱਛਤਾ ਸੁੰਦਰਤਾ ਲਈ ਵਰਤਿਆ ਜਾਂਦਾ ਹੈ, ਜਦਕਿ ਗੀਤਾਂ, ਡਾਂਸ, ਨਾਟਕਾਂ, ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਮਨੋਰੰਜਨ ਤੇ ਟਾਇਮ ਪਾਸ ਤਾਂ ਹੋ ਸਕਦੇ ਹਨ ਪਰ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਤਾਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਮੌਕ ਡਰਿੱਲਾਂ ਹੀ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਕਰਮਚਾਰੀਆਂ ਨੂੰ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਸਹਾਇਕ ਸਿੱਧ ਹੋ ਸਕਦੇ ਹਨ । ਭਾਰਤ ਅਤੇ ਪੰਜਾਬ ਸਰਕਾਰਾਂ ਵਲੋਂ ਵਿਦਿਆਰਥੀਆਂ ਨੂੰ ਵਧੀਆ ਸਿਖਿਆ ਦੇਣ ਲਈ ਤਰ੍ਹਾਂ ਤਰ੍ਹਾਂ ਦੇ ਸਕੂਲ ਬਣਾਏ ਜਾ ਰਹੇ ਹਨ, ਦਿਵਾਰਾਂ ਤੇ ਸੁੰਦਰ ਫੁੱਲ ਚਿੱਤਰ ਅਤੇ ਫੋਟੋਆਂ ਲਗਾਈਆਂ ਜਾਂਦੀਆਂ ਹਨ, ਸੰਗੀਤ ਅਧਿਆਪਕ ਅਤੇ ਸੰਗੀਤ ਸਾਮਾਨ ਵੀ ਠੀਕ ਹਾਲਤਾਂ ਵਿੱਚ ਰੱਖੇ ਜਾਂਦੇ ਹਨ । ਪਰ ਐਮਰਜੈਂਸੀ ਦੌਰਾਨ, ਵਿਦਿਆਰਥੀਆਂ ਅਧਿਆਪਕਾਂ ਨੂੰ ਮਰਨ ਅਪਾਹਜ ਹੋਣ ਤੇ ਪ੍ਰਾਪਰਟੀਆਂ ਦੀ ਸੁਰੱਖਿਆ ਲਈ, ਸਾਲ ਵਿੱਚ ਕੇਵਲ ਦੋ ਦਿਨ ਵੀ ਟ੍ਰੇਨਿੰਗ ਵਿਸ਼ਾ ਮਾਹਿਰਾਂ ਰਾਹੀਂ ਬੱਚਿਆਂ ਨੂੰ ਸਿਖਾਉਣ ਲਈ ਨਹੀਂ ਦਿੱਤੇ ਜਾਂਦੇ । ਜਦਕਿ ਵੱਧ ਸਿਖਿਆ ਸੰਸਥਾਵਾਂ ਵਿਖੇ ਅੱਗਾਂ ਬੁਝਾਉਣ ਵਾਲੇ ਸਿਲੰਡਰ ਤਾਂ ਲਗਾਏ ਗਏ ਹਨ ਪਰ ਅੱਗਾਂ ਦੀਆਂ ਕਿਸਮਾਂ ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਕਿਸਮਾਂ ਅਤੇ ਵਰਤੋਂ ਰੈਸਕਿਯੂ ਟਰਾਂਸਪੋਰਟ ਬਣਾਉਟੀ ਸਾਹ ਕਿਰਿਆ ਸੀ ਪੀ ਆਰ ਦੀ ਟ੍ਰੇਨਿੰਗ ਕਦੇ ਵੀ ਨਹੀਂ ਕਰਵਾਈਆ ਜਾਂਦੀਆਂ। ਕਿਉਂਕਿ ਸਿਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਨੂੰ ਸਮਝ ਹੈ ਕਿ ਉਨ੍ਹਾਂ ਦੀ ਇਮਾਰਤਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਵਿਦਿਆਰਥੀਆਂ ਦੇ ਘਰਾਂ ਮੁਹੱਲਿਆਂ ਗੱਡੀਆਂ ਵਿੱਚ ਕਦੇ ਵੀ ਅੱਗਾਂ ਨਹੀਂ ਲਗ ਸਕਦੀਆਂ, ਕੁਦਰਤੀ ਜਾਂ ਮਨੁੱਖੀ ਆਫਤਾਵਾਂ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਗੀਆ। ਜਦਕਿ ਦੁਨੀਆਂ ਦੇ ਸਾਰੇ ਦੇਸ਼ਾਂ ਵਿਚੋ ਭਾਰਤ ਵਿੱਚ ਹਾਦਸਿਆਂ ਘਟਨਾਵਾਂ ਅਤੇ ਆਫਤਾਵਾਂ ਕਾਰਨ ਸੱਭ ਤੋਂ ਵੱਧ ਮੌਤਾਂ ਅਤੇ ਅਪਾਹਜਤਾ ਵਾਂ ਹੋ ਰਹੀਆਂ ਹਨ । ਕਾਕਾ ਰਾਮ ਵਰਮਾ ਪਟਿਆਲਾ, ਚੀਫ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਪਟਿਆਲਾ 9878611620

Related Post