50 ਰੁਪਏ ਦੀ ਲਾਟਰੀ ਤੇ 30 ਲੱਖ ਰੁਪਏ ਦਾ ਇਨਾਮ ਪਾਉਣ ਵਾਲੇ ਦੀ ਭਾਲ ਜਾਰੀ
- by Jasbeer Singh
- March 6, 2026
50 ਰੁਪਏ ਦੀ ਲਾਟਰੀ ਤੇ 30 ਲੱਖ ਰੁਪਏ ਦਾ ਇਨਾਮ ਪਾਉਣ ਵਾਲੇ ਦੀ ਭਾਲ ਜਾਰੀ ਬਰਨਾਲਾ, 6 ਮਾਰਚ 2026 : ਪੰਜਾਬ ਦੇ ਜਿਲਾ ਬਰਨਾਲਾ ਵਿਖੇ 50 ਰੁਪਏ ਦੀ ਲਾਟਰੀ ਪਾ ਕੇ 30 ਲੱਖ ਰੁਪਏ ਦਾ ਇਨਾਮ ਜਿੱਤਣ ਵਾਲੇ ਵਿਅਕਤੀਆਂ ਦੀ ਭਾਲ ਲਾਟਰੀ ਏਜੰਟ ਵਲੋਂ ਕਰਨ ਦਾ ਪਤਾ ਚੱਲਿਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿ਼ਲਾ ਬਰਨਾਲਾ ਦੇ ਇਕ ਲਾਟਰੀ ਏਜੰਟ ਜੈ ਸ਼ੰਕਰ ਕੋਲੋਂ ਇਕ ਵਿਅਕਤੀ ਵਲੋਂ 50 ਰੁਪਏ ਵਿਚ ਰਾਜ ਸ੍ਰੀ ਲਾਟਰੀ ਖਰੀਦੀ ਗਈ ਸੀ ਜਿਸ ਵਿਚੋਂ ਇਕ ਵਿਅਕਤੀ ਨੂੰ ਪੰਜ ਲੱਖ ਲੋਕਾਂ ਵਿਚੋਂ ਪੂਰੇ 30 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੋ ਗਈ ਹੈ ਕਿ 26 ਫਰਵਰੀ ਵਾਲੇ ਦਿਨ ਤੋਂ ਕੱਢੇ ਗਏ ਇਨਾਮ ਦੀ ਰਕਮ ਲੈਣ ਲਈ ਜੇਤੂ ਵਿਅਕਤੀਆਂ ਵਲੋਂ ਹਾਲੇ ਤੱਕ ਲਾਟਰੀ ਏਜੰਟ ਤੱਕ ਪਹੁੰਚ ਹੀ ਨਹੀਂ ਕੀਤੀ ਗਈ ਹੈ। ਜਿਸ ਦੇ ਚਲਦਿਆਂ ਲਾਟਰੀ ਏਜੰਟ ਵਲੋਂ ਲਾਟਰੀ ਕਾਊਂਟਰ ਨੂੰ ਸਜ਼ਾ ਧਜਾ ਕੇ ਜੇਤੂ ਵਿਅਕਤੀ ਦੀ ਉਡੀਕ ਕਰਨ ਦੇ ਨਾਲ-ਨਾਲ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ। ਰਾਜ ਸ੍ਰੀ ਕੰਪਨੀ ਦੇ ਨੁਮਾਇੰਦੇ ਨੇ ਲੁਧਿਆਣਾ ਤੋਂ ਪਹੁੰਚ ਦਿੱਤਾ ਏਜੰਟ ਨੂੰ ਉਸਦਾ ਬਣਦਾ ਕਮਿਸ਼ਨ ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜ ਸ਼੍ਰੀ ਕੰਪਨੀ ਦੇ ਲੁਧਿਆਣਾ ਤੋਂ ਪੁੱਜੇ ਰਾਜ ਕੁਮਾਰ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੂਰੇ ਜੀ-ਜਾਨ ਨਾਲ ਜੇਤੂ ਵਿਅਕਤੀ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਉਸਨੂੰ ਉਸਦਾ ਇਨਾਮ ਦਿੱਤਾ ਜਾ ਸਕੇ। ਇਸ ਮੌਕੇ ਰਾਜ ਕੁਮਾਰ ਵਰਮਾ ਨੇ ਪੰਜ ਲੱਖ ਲੋਕਾਂ ਵਿਚੋਂ 30 ਲੱਖ ਰੁਪਏ ਦਾ ਇਨਾਮ ਵਾਲੀ ਲਾਟਰੀ ਵੇਚਣ ਤੇ ਕਮਿਸ਼ਨ ਵਜੋਂ ਕੰਪਨੀ ਵਲੋਂ ਇਕ ਲੱਖ ਰੁਪਏ ਦਾ ਚੈਕ ਕਮਿਸ਼ਨ ਦੇ ਤੌਰ ਤੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨਾਮੀ ਰਾਸ਼ੀ ਲੈਣ ਦਾ ਸਮਾਂ ਇਕ ਮਹੀਨੇ ਦਾ ਹੈ, ਜੇਕਰ ਇਹ ਰਾਸ਼ੀ ਇਕ ਮਹੀਨੇ ਅੰਦਰ ਜੇਤੂ ਵਿਅਕਤੀ ਵਲੋਂ ਪ੍ਰਾਪਤ ਨਾ ਕੀਤੀ ਗਈ ਤਾਂ ਇਹ ਰਾਸ਼਼ੀ ਮੁੜ ਸਰਕਾਰ ਦੇ ਖਾਤੇ ਵਿਚ ਚਲੀ ਜਾਵੇਗੀ ।
