
ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਨਾਜ ਮੰਡੀਆਂ ਵਿੱਚ ਸੈਕਟਰ ਅਫ਼ਸਰ ਤਾਇਨਾਤ
- by Jasbeer Singh
- September 28, 2024

ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਨਾਜ ਮੰਡੀਆਂ ਵਿੱਚ ਸੈਕਟਰ ਅਫ਼ਸਰ ਤਾਇਨਾਤ ਜ਼ਿਲ੍ਹਾ ਪੱਧਰ ਅਤੇ ਉਪ ਮੰਡਲ ਮੈਜਿਸਟਰੇਟ ਪੱਧਰ 'ਤੇ ਵੀ ਕੰਟਰੋਲ ਰੂਮ ਸਥਾਪਿਤ ਸੰਗਰੂਰ : ਸਾਉਣੀ ਸੀਜ਼ਨ ਸਾਲ-2024 ਲਈ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹਨਾਂ ਖਰੀਦ ਕੇਂਦਰਾਂ ਉੱਤੇ ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਸੰਗਰੂਰ ਦੀਆਂ ਸਮੂਹ ਮੰਡੀਆਂ ਵਿੱਚ ਵੱਖੋ ਵੱਖ ਸੈਕਟਰ ਅਫਸਰ ਤਾਇਨਾਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਖਰੀਦ ਸਬੰਧੀ ਕੰਮ ਦੀ ਸਮੁੱਚੇ ਤੌਰ ਤੇ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੱਲੋਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਸਮੱਸਿਆ ਹੋਵੇ ਤਾਂ ਸੈਕਟਰ ਅਫਸਰ ਸਬੰਧਤ ਸਬ ਡਵੀਜ਼ਨ ਦੇ ਐਸ.ਡੀ.ਐਮ ਨਾਲ ਤਾਲਮੇਲ ਕਰਕੇ ਮਸਲਿਆਂ ਨੂੰ ਹੱਲ ਕਰਨ ਲਈ ਪਾਬੰਦ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਬੰਧਤ ਐਸ.ਡੀ.ਐਮ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਖਰੀਦ ਸਬੰਧੀ ਕਾਰਜਾਂ ਲਈ ਇੰਚਾਰਜ ਹੋਣਗੇ ਅਤੇ ਜੇਕਰ ਸੈਕਟਰ ਅਫਸਰਾਂ ਵੱਲੋਂ ਡਿਊਟੀ ਦੌਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ ਵਰਤੀ ਜਾਵੇਗੀ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਕੋਈ ਵੀ ਸੈਕਟਰ ਅਫਸਰ ਆਪਣੇ ਨਿਗਰਾਨ ਅਧਿਕਾਰੀ ਦੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਸਟੇਸ਼ਨ ਨਹੀਂ ਛੱਡੇਗਾ ਅਤੇ ਹਰੇਕ ਸੈਕਟਰ ਅਫਸਰ ਡਿਊਟੀ ਦੌਰਾਨ ਆਪਣਾ ਮੋਬਾਇਲ ਫੋਨ ਖੁੱਲਾ ਰੱਖੇਗਾ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪੱਧਰ ਅਤੇ ਉਪ ਮੰਡਲ ਮੈਜਿਸਟਰੇਟ ਪੱਧਰ ਉਤੇ ਕੰਟਰੋਲ ਰੂਮ ਨੰਬਰ ਵੀ ਸਥਾਪਿਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਦੇ ਨਿਗਰਾਨ ਅਧਿਕਾਰੀ ਅਮਿਤ ਬੈਂਬੀ ਏਡੀਸੀ ਦਾ ਮੋਬਾਈਲ ਨੰਬਰ 98888- 67455, 01672-234362 ਹੈ। ਦਫਤਰ ਉਪ ਮੰਡਲ ਮੈਜਿਸਟਰੇਟ ਸੰਗਰੂਰ ਦੇ ਨਿਗਰਾਨ ਅਧਿਕਾਰੀ ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ ਦਾ ਮੋਬਾਈਲ ਨੰਬਰ 97790-22255, 01672-234260, ਦਫਤਰ ਉਪ ਮੰਡਲ ਮੈਜਿਸਟਰੇਟ ਮੂਨਕ ਦੇ ਨਿਗਰਾਨ ਅਧਿਕਾਰੀ ਐਸਡੀਐਮ ਸੂਬਾ ਸਿੰਘ ਦਾ ਮੋਬਾਇਲ ਨੰਬਰ 94630-50975, 01676-276654, ਦਫਤਰ ਉਪ ਮੰਡਲ ਮੈਜਿਸਟਰੇਟ ਲਹਿਰਾ ਦੇ ਨਿਗਰਾਨ ਅਧਿਕਾਰੀ ਐਸਡੀਐਮ ਸੂਬਾ ਸਿੰਘ ਦਾ ਮੋਬਾਇਲ ਨੰਬਰ 94630-50975 ਅਤੇ 01676-272125, ਦਫਤਰ ਉਪ ਮੰਡਲ ਮੈਜਿਸਟਰੇਟ ਸੁਨਾਮ ਉਧਮ ਸਿੰਘ ਵਾਲਾ ਦੇ ਨਿਗਰਾਨ ਅਧਿਕਾਰੀ ਐਸਡੀਐਮ ਪ੍ਰਮੋਦ ਸਿੰਗਲਾ ਦਾ ਮੋਬਾਈਲ ਨੰਬਰ 95014-42300, 01672- 220070 ਹੈ। ਉਹਨਾਂ ਦੱਸਿਆ ਕਿ ਦਫਤਰ ਉਪ ਮੰਡਲ ਮੈਜਿਸਟਰੇਟ ਧੂਰੀ ਦੇ ਨਿਗਰਾਨ ਅਧਿਕਾਰੀ ਐਸ.ਡੀ.ਐਮ ਵਿਕਾਸ ਹੀਰਾ ਦਾ ਮੋਬਾਇਲ ਨੰਬਰ 99885-65609, 01675-220561 ਹੈ ਜਦਕਿ ਦਫਤਰ ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਦੇ ਨਿਗਰਾਨ ਅਧਿਕਾਰੀ ਐਸ.ਡੀ.ਐਮ ਰਵਿੰਦਰ ਕੁਮਾਰ ਬਾਂਸਲ ਦਾ ਮੋਬਾਇਲ ਨੰਬਰ 98140-49150 ਹੈ। ਉਹਨਾਂ ਦੱਸਿਆ ਕਿ ਦਫਤਰ ਉਪ ਮੰਡਲ ਮੈਜਿਸਟਰੇਟ ਦਿੜਬਾ ਦੇ ਨਿਗਰਾਨ ਅਧਿਕਾਰੀ ਐਸਡੀਐਮ ਰਾਜੇਸ਼ ਕੁਮਾਰ ਦਾ ਮੋਬਾਈਲ ਨੰਬਰ 98764 70300, 01675-220561, 98765-70300 ਅਤੇ ਦਫਤਰ ਡੀ.ਐਫ.ਐਸ.ਸੀ ਸੰਗਰੂਰ ਦੇ ਨਿਗਰਾਨ ਅਧਿਕਾਰੀ ਜ਼ਿਲਾ ਕੰਟਰੋਲਰ ਗੁਰਪ੍ਰੀਤ ਸਿੰਘ ਕੰਗ ਦਾ ਮੋਬਾਇਲ ਨੰਬਰ 97813-30180, 01672-234051 ਹੈ।
Related Post
Popular News
Hot Categories
Subscribe To Our Newsletter
No spam, notifications only about new products, updates.