go to login
post

Jasbeer Singh

(Chief Editor)

Patiala News

ਗਿਆਨਦੀਪ ਮੰਚ ਵੱਲੋਂ ਚੋਣ ਤੇ ਸਾਹਿਤਿਕ ਸਮਾਗਮ

post-img

ਗਿਆਨਦੀਪ ਮੰਚ ਵੱਲੋਂ ਚੋਣ ਤੇ ਸਾਹਿਤਿਕ ਸਮਾਗਮ ਪਟਿਆਲਾ : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਿਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਅਗਲੇ ਤਿੰਨ ਸਾਲਾਂ ਲਈ ਮੰਚ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ। ਸਮਾਗਮ ਵਿੱਚ ਉੱਘੇ ਵਿਦਵਾਨ ਤੇ ਸ਼ਾਇਰ ਡਾ ਮੀਤ ਖਟੜਾ ਨੇ ਮੁੱਖ ਚੋਣ ਅਧਿਕਾਰੀ ਵਜੋਂ ਸ਼ਮੂਲੀਅਤ ਕੀਤੀ। ਉਪਰੰਤ ਪ੍ਰਭਾਵਸ਼ਾਲੀ ਕਵੀ ਦਰਬਾਰ ਵੀ ਹੋਇਆ। ਜਿਸ ਵਿੱਚ ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਖਨੌਰੀ, ਪਾਤੜਾਂ ਸਮਾਣਾ ਅਤੇ ਨਾਭਾ ਆਦਿ ਸ਼ਹਿਰਾਂ ਤੋਂ 76 ਦੇ ਕਰੀਬ ਨਾਮਵਰ ਕਵੀਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਬਲਬੀਰ ਜਲਾਲਾਬਾਦੀ ਨੇ ਮੰਚ ਵੱਲੋਂ ਬੀਤੇ ਸਮੇਂ ਦੌਰਾਨ ਹੋਏ ਵਿਸ਼ੇਸ਼ ਸਾਹਿਤਿਕ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਕੁਲਵੰਤ ਸੈਦੋਕੇ ਵੱਲੋਂ ਵਿੱਤ ਸੰਬੰਧੀ ਹੋਏ ਲੇਖੇ ਜੋਖੇ ਦੀ ਰਿਪੋਰਟ ਪੇਸ਼ ਕੀਤੀ ਗਈ । ਇਸ ਤੋਂ ਉਪਰੰਤ ਪੂਰਨ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਇੱਕ ਵਾਰ ਫਿਰ ਡਾ ਜੀ ਐਸ ਅਨੰਦ ਪ੍ਰਧਾਨ ਅਤੇ ਬਲਬੀਰ ਜਲਾਲਾਬਾਦੀ ਜਨਰਲ ਸਕੱਤਰ ਚੁਣੇ ਗਏ। ਸ. ਮਨਜੀਤ ਸਿੰਘ ਨਾਰੰਗ, ਆਈ ਏ ਐਸ (ਰਿਟਾ.) ਨੂੰ ਮੰਚ ਦੇ ਸਰਪ੍ਰਸਤ ਅਤੇ ਐਡਵੋਕੇਟ ਤਾਰਾ ਸਿੰਘ ਭੰਮਰਾ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ। ਬਾਕੀ ਦੇ ਅਹੁੱਦੇਦਾਰਾਂ ਵਿੱਚੋਂ ਕੁਲਵੰਤ ਸਿਂਘ ਨਾਰੀਕੇ ਸੀਨੀ. ਮੀਤ ਪ੍ਰਧਾਨ, ਬਚਨ ਸਿੰਘ ਗੁਰਮ ਤੇ ਕੁਲਦੀਪ ਕੌਰ ਧੰਜੂ ਦੋਵੇਂ ਮੀਤ ਪ੍ਰਧਾਨ, ਗੁਰਚਰਨ ਸਿੰਘ ਚੰਨ ਪਟਿਆਲਵੀ ਨੂੰ ਸਕੱਤਰ, ਕੁਲਵੰਤ ਸੈਦੋਕੇ ਨੂੰ ਵਿੱਤ ਸਕੱਤਰ, ਦਰਸ਼ਨ ਸਿੰਘ ਪਸਿਆਣਾ ਨੂੰ ਸੰਯੁਕਤ ਸਕੱਤਰ, ਜਸਵਿੰਦਰ ਖਾਰਾ ਨੂੰ ਸੰਗਠਨ ਸਕੱਤਰ, ਤੇਜਿੰਦਰ ਅਨਜਾਨਾ ਨੂੰ ਸਹਾਇਕ ਵਿੱਤ ਸਕੱਤਰ ਅਤੇ ਗੁਰਪ੍ਰੀਤ ਜਖਵਾਲੀ ਪ੍ਰੈੱਸ ਸਕੱਤਰ ਚੁਣੇ ਗਏ। ਗੁਰਪ੍ਰੀਤ ਢਿੱਲੋਂ, ਕ੍ਰਿਸ਼ਨ ਧੀਮਾਨ, ਅੰਗਰੇਜ਼ ਵਿਰਕ, ਕਿਰਪਾਲ ਮੂਣਕ, ਸੰਤੋਸ਼ ਸੰਧੀਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ ਥਿੰਦ ਅਤੇ ਜਸਵਿੰਦਰ ਕੌਰ ਨੂੰ ਕਾਰਜਕਾਰਨੀ ਮੈਂਬਰ ਚੁਣਿਆਂ ਗਿਆ।

Related Post