

ਮੇਰੇ ਪਿਤਾ ਇਕ ਈਮਾਨਦਾਰ ਵਿਅਕਤੀ ਹਨ : ਓਰਨ ਰੂਥ ਅਮਰੀਕਾ : ਅਮਰੀਕਾ ਵਿਖੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਹੋਏ ਹਮਲੇ ਦੇ ਸ਼ੱਕੀ ਹਮਲਾਵਾਰ ਦੇ ਪੁੱਤਰ ਓਰਨ ਰੂਥ ਨੇ ਰਿਆਨ ਨੂੰ `ਪਿਆਰ ਅਤੇ ਦੇਖਭਾਲ ਕਰਨ ਵਾਲਾ ਪਿਤਾ` ਦੱਸਦਿਆਂ ਕਿਹਾ ਕਿ ਉਸ ਦੇ ਪਿਤਾ ਇੱਕ `ਇਮਾਨਦਾਰ ਮਿਹਨਤੀ ਵਿਅਕਤੀ ਹਨ। ਉਸਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਫਲੋਰਿਡਾ ਵਿੱਚ ਕੀ ਹੋਇਆ ਹੈ ਅਤੇ ਮੈਨੂੰ ਉਮੀਦ ਹੈ ਕਿ ਚੀਜ਼ਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ਕਿਉਂਕਿ ਮੈਂ ਜੋ ਕੁਝ ਵੀ ਸੁਣਿਆ ਹੈ, ਇਹ ਉਸ ਵਿਅਕਤੀ ਵਰਗਾ ਨਹੀਂ ਲੱਗਦਾ ਜਿਸਨੂੰ ਮੈਂ ਜਾਣਦਾ ਹਾਂ। ਉਹ ਕੁਝ ਪਾਗਲਪਨ ਵਰਗਾ ਕੰਮ ਕਰੇਗਾ। ਹਿੰਸਾ ਤਾਂ ਦੂਰ ਦੀ ਗੱਲ ਹੈ। ਦੋਸ਼ੀ ਦੇ ਪੁੱਤਰ ਨੇ `ਦਿ ਗਾਰਡੀਅਨ` ਨੂੰ ਟੈਲੀਫੋਨ `ਤੇ ਇੰਟਰਵਿਊ ਵੀ ਦਿੱਤੀ ਹੈ। ਉਸਨੇ ਕਿਹਾ ਕਿ ਉਸਦੇ ਪਿਤਾ ਯੂਕ੍ਰੇਨ ਗਏ ਸਨ ਅਤੇ ਰੂਸੀ ਫੌਜ ਤੋਂ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਦੀ ਮਦਦ ਕਰਨ ਲਈ ਸਵੈਇੱਛੁਕ ਸਨ। ਦੋਸ਼ੀ ਦੇ ਬੇਟੇ ਓਰਾਨ ਰੂਥ ਦਾ ਕਹਿਣਾ ਹੈ ਕਿ ਉਸ ਦੀ ਆਪਣੇ ਪਿਤਾ ਨਾਲ ਫੌਰੀ ਤੌਰ `ਤੇ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਉਹ ਅਜੇ ਤੱਕ ਆਪਣੇ ਪਿਤਾ `ਤੇ ਲੱਗੇ ਦੋਸ਼ਾਂ ਬਾਰੇ ਜਾਣਕਾਰੀ ਨਹੀਂ ਲੈ ਸਕੇ ਹਨ, ਇਸ ਲਈ ਉਹ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਹਨ। ਹਾਲਾਂਕਿ ਓਰਾਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਯੂਕ੍ਰੇਨ ਮੁੱਦੇ ਨੂੰ ਲੈ ਕੇ ਬਹੁਤ ਭਾਵੁਕ ਸਨ। ਓਰਾਨ ਨੇ ਕਿਹਾ, `ਮੇਰੇ ਪਿਤਾ ਉੱਥੇ (ਯੂਕ੍ਰੇਨ) ਗਏ ਅਤੇ ਦੇਖਿਆ ਕਿ ਉੱਥੇ ਲੋਕ ਲੜ ਰਹੇ ਸਨ ਅਤੇ ਮਰ ਰਹੇ ਸਨ। ਉਸਨੇ ... ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸਭ ਕੁਝ ਠੀਕ ਹੋਵੇ। ਓਰਥ ਨੂੰ ਪੁੱਛਿਆ ਗਿਆ ਕਿ ਜੇਕਰ ਉਹ ਆਪਣੇ ਪਿਤਾ ਨਾਲ ਗੱਲ ਕਰੇ ਤਾਂ ਉਹ ਕੀ ਕਹੇਗਾ। ਜਵਾਬ ਵਿੱਚ ਉਸਨੇ ਕਿਹਾ, `ਮੈਂ ਜਾਣਦਾ ਹਾਂ ਕਿ ਇਸ ਬਾਰੇ ਗੱਲ ਨਹੀਂ ਕੀਤੀ ਗਈ ਹੈ ਪਰ ਸਾਨੂੰ ਫਿਲਹਾਲ ਇਸ `ਤੇ ਬਣੇ ਰਹਿਣ ਦੀ ਜ਼ਰੂਰਤ ਹੈ।`