go to login
post

Jasbeer Singh

(Chief Editor)

Punjab, Haryana & Himachal

ਢਾਣੀ ਸ਼ੇਰਗੜ੍ਹ ਵਿੱਚ ਨਸ਼ਾ ਛੁਡਾਊ ਟੀਮ ਵੱਲੋਂ ਸੈਮੀਨਾਰ

post-img

ਇੱਥੇ ਢਾਣੀ ਸ਼ੇਰਗੜ੍ਹ ਸਤਿਸੰਗ ਭਵਨ ਰਤੀਆ ਵਿੱਚ ਫੇਥ ਫਾਊਂਡੇਸ਼ਨ ਆਫ ਹਰਿਆਣਾ, ਇੰਟਰਨੈਸ਼ਨਲ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਅਤੇ ਜ਼ਿਲ੍ਹਾ ਫਤਿਹਾਬਾਦ ਨਸ਼ਾ ਛੁਡਾਊ ਟੀਮ ਵੱਲੋਂ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਡੀਜੀਪੀ ਸ਼ਤਰੁਜੀਤ ਕਪੂਰ, ਏਡੀਜੀਪੀ ਡਾ. ਐੱਮ ਰਵੀ ਕਿਰਨ ਅਤੇ ਜ਼ਿਲ੍ਹਾ ਫਤਿਆਬਾਦ ਪੁਲੀਸ ਕਪਤਾਨ ਆਸਥਾ ਮੋਦੀ ਦੀ ਅਗਵਾਈ ਹੇਠ ਕੀਤਾ ਗਿਆ। ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਫਤਿਆਬਾਦ ਨਸ਼ਾ ਮੁਕਤੀ ਟੀਮ ਦੇ ਇੰਚਾਰਜ ਸੁੰਦਰ ਲਾਲ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਥਾਣਾ ਰਤੀਆ ਦੇ ਐੱਸਐੱਚਓ ਜੈ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸੁੰਦਰ ਲਾਲ ਨੇ ਕਿਹਾ ਕਿ ਨਸ਼ੇ ਦੀ ਲਤ ਤੰਬਾਕੂ ਨਾਲ ਸ਼ੁਰੂਆਤ ਹੁੰਦੀ ਹੈ। ਹੌਲੀ-ਹੌਲੀ ਇਹ ਨਸ਼ਾ ਸਾਡੇ ਸਮੁੱਚੇ ਸਮਾਜ ਅਤੇ ਪੂਰੇ ਪਰਿਵਾਰ ਲਈ ਇੱਕ ਵੱਡਾ ਸਰਾਪ ਬਣ ਜਾਂਦਾ ਹੈ। ਇਸ ਮੌਕੇ ਨੌਜਵਾਨਾਂ ਨੇ ਨਸ਼ਾ ਛੱਡਣ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਰਤੀਆ ਥਾਣਾ ਦੇ ਐੱਸਐੱਚਓ ਜੈ ਸਿੰਘ ਨੇ ਕਿਹਾ ਕਿ ਜੇ ਤੁਹਾਡੇ ਨੇੜੇ ਕੋਈ ਨਸ਼ਾ ਕਰਦਾ ਹੈ, ਤਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ। ਇਸ ਸਬੰਧੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਫੇਥ ਫਾਊਂਡੇਸ਼ਨ ਹਰਿਆਣਾ ਦੇ ਪ੍ਰਧਾਨ ਡੇਵਿਡ ਕਪੂਰ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਐੱਨਜੀਓ ਤੁਹਾਡੀ ਜ਼ਿਲ੍ਹਾ ਨਸ਼ਾ ਛੁਡਾਊ ਟੀਮ ਦੇ ਨਾਲ ਹੈ। ਛਿੰਦਰਪਾਲ ਨੇ ਕਿਹਾ ਕਿ ਇਹ ਮੁਹਿੰਮ ਸਾਡੇ ਸਮਾਜ ਨੂੰ ਇੱਕ ਵੱਡਾ ਸੰਦੇਸ਼ ਦੇਵੇਗੀ। ਇਸ ਮੌਕੇ ਫੇਥ ਫਾਊਂਡੇਸ਼ਨ ਆਫ਼ ਹਰਿਆਣਾ ਦੇ ਮੀਤ ਪ੍ਰਧਾਨ ਕਪੂਰ, ਕੋ-ਆਰਡੀਨੇਟਰ ਸਤਪਾਲ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।

Related Post