ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਕਮਾਂਡੋ ਜਵਾਨਾਂ ਦੀ ਤਣਾਓ ਮੁਕਤੀ ਤੇ ਤੰਦਰੁਸਤੀ ਲਈ ਸੈਮੀਨਾਰ
- by Jasbeer Singh
- October 10, 2025
ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਕਮਾਂਡੋ ਜਵਾਨਾਂ ਦੀ ਤਣਾਓ ਮੁਕਤੀ ਤੇ ਤੰਦਰੁਸਤੀ ਲਈ ਸੈਮੀਨਾਰ ਪਟਿਆਲਾ, 10 ਅਕਤੂਬਰ 2025 : ਕਮਾਂਡੋ ਕੰਪਲੈਕਸ ਬਹਾਦਰਗੜ੍ਹ, ਪਟਿਆਲਾ ਵਿਖੇ ਤਣਾਓ ਮੁਕਤੀ ਤੇ ਤੰਦਰੁਸਤੀ ਲਈ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਇਨਰ ਵੈੱਲਨੈੱਸ ਦੇ ਸੰਸਥਾਪਕ ਅਤੇ ਸੀ.ਈ.ਓ. ਮਧੂ ਪੰਡਿਤ ਨੇ ਕਮਾਂਡੋ ਫੋਰਸ ਦੇ ਜਵਾਨਾਂ ਨੂੰ ਤਣਾਓ ਤੋਂ ਮੁਕਤ ਰਹਿਣ ਦੇ ਤਜ਼ਰਬਿਆਂ ਤੋਂ ਜਾਣੂ ਕਰਵਾਉਂਦਿਆਂ ਮੈਡੀਟੇਸ਼ਨ ਕਰਨ ਦੇ ਨੁਕਤੇ ਦੱਸੇ। ਉਹਨਾਂ ਦੱਸਿਆ ਕਿ ਆਮ ਵਿਅਕਤੀ ਰੋਜ਼ਾਨਾ ਕੇਵਲ 20 ਤੋਂ 30 ਮਿੰਟ ਖ਼ਰਚ ਕਰਕੇ ਕਿਵੇਂ ਆਪਣੇ ਜੀਵਨ ਨੂੰ ਖ਼ੁਸ਼ਨੁਮਾ, ਤੰਦਰੁਸਤ ਅਤੇ ਸੁਖੀ ਬਣਾ ਸਕਦਾ ਹੈ। ਪਹਿਲੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਦੇ ਕਮਾਂਡੈਂਟ ਪਦਮ ਸ਼੍ਰੀ ਅਤੇ ਅਰਜੁਨਾ ਐਵਾਰਡੀ ਸੁਨੀਤਾ ਰਾਣੀ ਨੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਸੈਮੀਨਾਰ ਏ.ਡੀ.ਜੀ.ਪੀ./ਕਮਾਂਡੋ ਅਤੇ ਐਸ.ਓ.ਜੀ. ਪੰਜਾਬ ਸ਼੍ਰੀ ਏ.ਕੇ. ਪਾਂਡੇ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਹੈ। ਸੁਨੀਤਾ ਰਾਣੀ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਉਦੇਸ਼ ਕਮਾਂਡੋ ਜਵਾਨਾਂ ਨੂੰ ਤਣਾਓ ਭਰੇ ਤੇ ਜ਼ੋਖ਼ਮ ਭਰੇ ਹਾਲਾਤਾਂ ਵਿੱਚ ਡਿਊਟੀ ਦੌਰਾਨ ਖ਼ੁਸ਼ਨੁਮਾ ਤੇ ਤੰਦਰੁਸਤ ਜੀਵਨ ਜਿਊਣ ਦੀ ਜਾਂਚ ਸਿਖਾਉਣਾ ਹੈ। ਇਸ ਸੈਮੀਨਾਰ ਦੌਰਾਨ ਕਮਾਂਡੈਂਟ, ਸੀ.ਟੀ.ਸੀ. ਗੁਰਪ੍ਰੀਤ ਸਿੰਘ ਗਿੱਲ , ਕਮਾਂਡੈਂਟ ਦੂਜੀ ਕਮਾਂਡੋ ਬਟਾਲੀਅਨ ਜਗਵਿੰਦਰ ਸਿੰਘ ਚੀਮਾ ਸਮੇਤ ਹੋਰ ਅਧਿਕਾਰੀਆਂ ਅਤੇ ਸਮੂਹ 250 ਕਰਮਚਾਰੀਆਂ ਨੇ ਤਣਾਓ ਮੁਕਤ ਰਹਿਣ ਦੇ ਨੁਕਤਿਆਂ ਦਾ ਲਾਭ ਲਿਆ ।
