
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰਪਾਲ ਸਿੰਘ ਨੇ ਕੀਤਾ ਬਾਰ ਐਸੋਸੀਏਸ਼ਨ ਪ੍ਰਧਾਨ ਮਨਵੀਰ ਸਿੰਘ ਟਿਵਾਣਾ ਦਾ ਸਨਮਾਨ
- by Jasbeer Singh
- March 5, 2025

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰਪਾਲ ਸਿੰਘ ਨੇ ਕੀਤਾ ਬਾਰ ਐਸੋਸੀਏਸ਼ਨ ਪ੍ਰਧਾਨ ਮਨਵੀਰ ਸਿੰਘ ਟਿਵਾਣਾ ਦਾ ਸਨਮਾਨ ਪਟਿਆਲਾ, 5 ਮਾਰਚ () : ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨਰਿੰਦਰਪਾਲ ਸਿੰਘ ਨੇ ਅੱਜ ਜਿ਼ਲਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਬਣੇ ਐਡਵੋਕੇਟ ਮਨਵੀਰ ਸਿੰਘ ਟਿਵਾਣਾ ਦਾ ਪ੍ਰਧਾਨ ਬਣਨ ਤੇ ਸਨਮਾਨਤ ਕੀਤਾ। ਇਸ ਮੌਕੇ ਨਰਿੰਦਰਪਾਲ ਸਿੰਘ ਨੇ ਐਡਵੋਕੇਟ ਮਨਵੀਰ ਸਿੰਘ ਟਿਵਾਣਾ ਵਲੋਂ ਵਕਾਲਤ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਰਦਾਰ ਟਿਵਾਣਾ ਨੇ ਜਿ਼ੰਦਗੀ ਵਿਚ ਹਮੇਸ਼ਾਂ ਹੀ ਇਨਸਾਨੀਅਤ ਨੂੰ ਪਹਿਲ ਦਿੱਤੀ ਹੈ ਤੇ ਕਈ ਵਿਅਕਤੀਆਂ ਦੇ ਕੇਸਾਂ ਵਿਚ ਖੁਦ ਮਦਦ ਦੇ ਤੌਰ ਤੇ ਮੁਫ਼ਤ ਵਿਚ ਕੇਸ ਲੜੇ ਹਨ, ਜਿਸ ਸਦਕਾ ਉਨ੍ਹਾਂ ਨੂੰ ਕੇਸਾਂ ਵਿਚ ਕੋਰਟ ਰਾਹੀਂ ਇਨਸਾਫ ਮਿਲਿਆ ਹੈ। ਇਸ ਮੌਕੇ ਜਿ਼ਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਟਿਵਾਣਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰਪਾਲ ਸਿੰਘ ਦਾ ਦਫ਼ਤਰ ਵਿਖੇ ਪਹੁੰਚ ਕੇ ਮੁਲਾਕਾਤ ਕਰਨ ਅਤੇ ਉਨ੍ਹਾਂ ਵਲੋਂ ਆਪ ਪਾਰਟੀ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ । ਐਡਵੋਕੇਟ ਟਿਵਾਣਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਵਿਚ ਤਜ਼ਰਬੇਕਾਰ ਵਿਅਕਤੀਆਂ ਦੀ ਲੋੜ ਜ਼ਰੂਰ ਹੁੰਦੀ ਹੈ ਤੇ ਨਰਿੰਦਰਪਾਲ ਸਿੰਘ ਦੇ ਜਿ਼ੰਦਗੀ ਦੇ ਤਜ਼ਰਬਿਆਂ ਨਾਲ ਆਪ ਪਾਰਟੀ ਨੂੰ ਵੀ ਫਾਇਦਾ ਮਿਲ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਹੈ। ਇਸ ਮੌਕੇ ਨਰਿੰਦਰਪਾਲ ਸਿੰਘ ਨੇ ਪ੍ਰਧਾਨ ਐਡਵੋਕੇਟ ਮਨਵੀਰ ਸਿੰਘ ਟਿਵਾਣਾ ਦਾ ਧੰਨਵਾਦ ਕੀਤਾ।