post

Jasbeer Singh

(Chief Editor)

National

ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਕੰਨੜ ਫਿ਼ਲਮ ਅਭਿਨੇਤਰੀ ਰਣਿਆ ਰਾਓ ਦੁਬਈ ਤੋਂ ਸੋਨੇ ਦੀ ਤਸਕਰੀ

post-img

ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਕੰਨੜ ਫਿ਼ਲਮ ਅਭਿਨੇਤਰੀ ਰਣਿਆ ਰਾਓ ਦੁਬਈ ਤੋਂ ਸੋਨੇ ਦੀ ਤਸਕਰੀ ਦੇ ਦੋਸ਼ `ਚ ਗ੍ਰਿਫ਼ਤਾਰ ਬੈਂਗਲੁਰੂ : ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਕੰਨੜ ਫਿ਼ਲਮ ਅਭਿਨੇਤਰੀ ਰਣਿਆ ਰਾਓ ਦੁਬਈ ਤੋਂ ਸੋਨੇ ਦੀ ਤਸਕਰੀ ਦੇ ਦੋਸ਼ `ਚ ਗ੍ਰਿਫ਼ਤਾਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਕੰਨੜ ਫਿ਼ਲਮ ਅਭਿਨੇਤਰੀ ਰਣਿਆ ਰਾਓ 14.80 ਕਿਲੋ ਸੋਨਾ ਲੈ ਕੇ ਆਈ ਸੀ । ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਰਣਿਆ ਦੁਬਈ ਤੋਂ ਸੰਚਾਲਿਤ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ `ਚ ਸਰਗਰਮ ਹੈ । 33 ਸਾਲ ਦੀ ਰਣਿਆ ਰਾਓ ਲਗਾਤਾਰ ਦੁਬਈ ਦੀ ਯਾਤਰਾ ਕਰ ਰਹੀ ਸੀ । ਉਹ ਪਿਛਲੇ 15 ਦਿਨਾਂ ਵਿੱਚ ਚਾਰ ਵਾਰ ਦੁਬਈ ਗਈ ਸੀ । ਉਹ ਇਕ ਸੋਨੇ ਦਾ ਵੱਡਾ ਹਿੱਸਾ ਪਾ ਕੇ ਅਤੇ ਸੋਨੇ ਦੀਆਂ ਛੜਾਂ ਨੂੰ ਕੱਪੜਿਆਂ ਵਿਚ ਲੁਕਾ ਕੇ ਸੋਨੇ ਦੀ ਤਸਕਰੀ ਕਰ ਰਹੀ ਸੀ । ਜਾਂਚ ਤੋਂ ਪਤਾ ਲੱਗਾ ਹੈ ਕਿ ਏਅਰਪੋਰਟ ਪਹੁੰਚਣ `ਤੇ ਰਣੀਆ ਆਪਣੇ ਆਪ ਨੂੰ ਡੀ. ਜੀ. ਪੀ. ਦੀ ਧੀ ਹੋਣ ਦਾ ਦਾਅਵਾ ਕਰਦੇ ਹੋਏ ਸਥਾਨਕ ਪੁਲਸ ਵਾਲਿਆਂ ਨੂੰ ਆਪਣੇ ਘਰ ਤੱਕ ਸੁਰੱਖਿਆ ਦੇਣ ਲਈ ਬੁਲਾਉਂਦੀ ਸੀ । ਡੀ. ਆਰ. ਆਈ. ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਕੋਈ ਅਧਿਕਾਰੀ/ਕਰਮਚਾਰੀ ਇਸ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਤਾਂ ਨਹੀਂ । ਗ੍ਰਿਫ਼ਤਾਰੀ ਤੋਂ ਬਾਅਦ ਰਣਿਆ ਨੂੰ ਕ੍ਰਿਮੀਨਲ ਓਫੈਂਸ ਕੋਰਟ `ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ `ਚ ਭੇਜ ਦਿੱਤਾ ਗਿਆ ਹੈ ।

Related Post