ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੇਂਦਰ ਜੈਨ ਨੇ ਕੀਤੀ ਭਾਜਪਾ ਸੰਸਦ ਮੈਂਬਰ ਖਿ਼ਲਾਫ਼ ਮਾਣਹਾਨੀ ਦੀ ਸ਼ਿਕਾਇਤ
- by Jasbeer Singh
- December 10, 2024
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੇਂਦਰ ਜੈਨ ਨੇ ਕੀਤੀ ਭਾਜਪਾ ਸੰਸਦ ਮੈਂਬਰ ਖਿ਼ਲਾਫ਼ ਮਾਣਹਾਨੀ ਦੀ ਸ਼ਿਕਾਇਤ ਨਵੀਂ ਦਿੱਲੀ, 10 ਦਸੰਬਰ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਤੇਂਦਰ ਜੈਨ ਨੇ ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਦੇ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਾਇਰ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਇੱਕ ਟੀ. ਵੀ. ਇੰਟਰਵਿਊ ਦੌਰਾਨ ਸਵਰਾਜ ਦੀ ਟਿੱਪਣੀ ਨੇ ਉਨ੍ਹਾਂ ਦੀ ਸਾਖ ਨੂੰ ਠੇਸ ਪਹੁੰਚਾਈ ਹੈ । ਰੌਜ਼ ਐਵੇਨਿਊ ਅਦਾਲਤ ਅੱਜ ਅਰਜ਼ੀ ’ਤੇ ਵਿਚਾਰ ਕੀਤਾ ਜਾਣਾ ਹੈ। ਜੈਨ ਨੇ 5 ਅਕਤੂਬਰ, 2023 ਨੂੰ ਇੱਕ ਇੰਟਰਵਿਊ ਦੌਰਾਨ ਸਵਰਾਜ ’ਤੇ ਅਪਮਾਨਜਨਕ ਬਿਆਨ ਦੇਣ ਦਾ ਦੋਸ਼ ਲਗਾਇਆ ਹੈ, ਜਿਸ ਦਾ ਪ੍ਰਸਾਰਨ ਲੱਖਾਂ ਲੋਕਾਂ ਵੱਲੋਂ ਦੇਖਿਆ ਗਿਆ ਸੀ । ਉਸ ਨੇ ਦਾਅਵਾ ਕੀਤਾ ਹੈ ਕਿ ਬਾਂਸੂਰੀ ਸਵਰਾਜ ਵੱਲੋਂ ਕੀਤੀਆਂ ਗਈਆਂ ਇਹ ਟਿੱਪਣੀਆਂ ਉਸ ਨੂੰ ਬਦਨਾਮ ਕਰਨ ਅਤੇ ਨਾਜਾਇਜ਼ ਸਿਆਸੀ ਲਾਹਾ ਲੈਣ ਲਈ ਸਨ । ਜੈਨ ਮੁਤਾਬਕ ਸਵਰਾਜ ਨੇ ਝੂਠਾ ਦਾਅਵਾ ਕੀਤਾ ਕਿ ਉਸ ਦੇ ਘਰੋਂ 3 ਕਰੋੜ ਰੁਪਏ, 1.8 ਕਿਲੋਗ੍ਰਾਮ ਸੋਨਾ ਅਤੇ 133 ਸੋਨੇ ਦੇ ਸਿੱਕੇ ਬਰਾਮਦ ਹੋਏ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਹ ਦੋਸ਼ ਬੇਬੁਨਿਆਦ ਅਤੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਰਾਜਨੀਤੀ ਤੋਂ ਪ੍ਰੇਰਿਤ ਸਨ । ਜੈਨ ਨੇ ਦਾਅਵਾ ਕੀਤਾ ਕਿ ਸਵਰਾਜ ਨੇ ਉਨ੍ਹਾਂ ਨੂੰ ‘ਭ੍ਰਿਸ਼ਟ’ ਅਤੇ ‘ਫਰਾਡ’ ਕਹਿ ਕੇ ਹੋਰ ਬਦਨਾਮ ਕੀਤਾ ਹੈ ।

