ਹਰਦੋਈ 'ਚ ਦਰੱਖਤ ਨਾਲ ਲਟਕਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਸਨਸਨੀ
- by Jasbeer Singh
- January 10, 2026
ਹਰਦੋਈ 'ਚ ਦਰੱਖਤ ਨਾਲ ਲਟਕਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਸਨਸਨੀ ਹਰਦੋਈ, 10 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਦੇ ਟੜਿਆਵਾਂ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਇਕ ਪਿੰਡ ਦੇ ਬਾਹਰ ਇਕ ਹੀ ਦਰੱਖਤ 'ਤੇ ਫਾਹੇ ਨਾਲ ਲਟਕਦੀਆਂ 2 ਲਾਸ਼ਾਂ ਦੇ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਇਨ੍ਹਾਂ ਨੂੰ ਪ੍ਰੇਮੀ ਜੋੜਾ ਦੱਸਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਸਨ ਕਲ ਰਾਤ ਤੋ ਇਕੱਠੇ ਘਰੋਂ ਲਾਪਤਾ ਪੁਲਸ ਸੂਤਰਾਂ ਅਨੁਸਾਰ ਲਾਸ਼ਾਂ ਦੀ ਪਛਾਣ ਦੌਲਤਪੁਰ ਪਿੰਡ ਨਿਵਾਸੀ 18 ਸਾਲਾ ਜਤਿੰਦਰ ਪੁੱਤਰ ਛੁੰਨਾ ਅਤੇ ਨਾਲ ਦੇ ਪੈਢਾਈ ਪਿੰਡ ਦੀ 17 ਸਾਲਾ ਸਪਨਾ ਪੁੱਤਰੀ ਖੁਸ਼ੀਰਾਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕੱਲ ਰਾਤ ਤੋਂ ਇਕੱਠੇ ਘਰੋਂ ਲਾਪਤਾ ਸਨ। ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਕੀਤੀ ਤਾਂ ਸਵੇਰੇ ਅੰਬਾਂ ਦੇ ਬਾਗ 'ਚ ਇਕ ਹੀ ਦਰੱਖਤ 'ਤੇ ਦੋਵਾਂ ਦੀਆਂ ਲਾਸ਼ਾਂ ਇਕ ਹੀ ਫਾਹੇ ਨਾਲ ਲਟਕਦੀਆਂ ਮਿਲੀਆਂ ।
