ਨਾਭਾ ਵਿੱਚ ਰੇਲਵੇ ਟਰੈਕ ਤੇ 2 ਲਾਸ਼ਾਂ ਮਿਲਣ ਦੇ ਨਾਲ ਫੈਲੀ ਸਨਸਨੀ ਇੱਕ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕੀਤੀ ਵਾਰਸਾਂ ਹਵ
- by Jasbeer Singh
- April 15, 2025
ਨਾਭਾ ਵਿੱਚ ਰੇਲਵੇ ਟਰੈਕ ਤੇ 2 ਲਾਸ਼ਾਂ ਮਿਲਣ ਦੇ ਨਾਲ ਫੈਲੀ ਸਨਸਨੀ ਇੱਕ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕੀਤੀ ਵਾਰਸਾਂ ਹਵਾਲੇ ਰੇਲਵੇ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਨਾਭਾ, 15 ਅਪ੍ਰੈਲ - ਨਾਭਾ ਬਲਾਕ ਦੇ ਪਿੰਡ ਕਕਰਾਲਾ ਦੇ ਰੇਲਵੇ ਟਰੈਕ ਦੇ ਨਜ਼ਦੀਕ ਵੱਖ-ਵੱਖ ਦੋ ਜਗ੍ਹਾ ਤੋਂ ਦੋ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਨਾਭਾ ਰੇਲਵੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਵੰਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਟਰੈਕ ਤੇ ਵੱਖ-ਵੱਖ ਜਗਾ ਤੋਂ ਦੋ ਲਾਸ਼ਾਂ ਮਿਲੀਆਂ ਹਨ। ਇਹ ਕੁਝ ਦੂਰੀ ਤੋਂ ਹੀ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਜਿਸ ਵਿੱਚ ਇੱਕ ਵਿਅਕਤੀ ਦੀ ਲੱਤ ਕੱਟੀ ਹੋਈ ਹੈ ਅਤੇ ਦੂਜਾ ਵਿਅਕਤੀ ਵੀ ਦੀ ਲਾਸ਼ ਵੀ ਬੁਰੀ ਤਰਾ ਖਰਾਬ ਹੋ ਚੁੱਕੀ ਹੈ ਅਤੇ ਇਹਨਾ ਦੋਵੇ ਵਿਅਕਤੀਆਂ ਕੋਲੋਂ ਕਿਸੇ ਤਰ੍ਹਾਂ ਦਾ ਪਹਿਚਾਣ ਪੱਤਰ ਨਹੀਂ ਮਿਲਿਆ। ਮ੍ਰਿਤਕਾਂ ਦੀ ਉਮਰ ਇੱਕ ਦੀ 25 ਸਾਲ ਦੇ ਕਰੀਬ ਹੈ ਤੇ ਦੂਜੇ ਦੀ 50-55 ਸਾਲਾ ਦੇ ਕਰੀਬ ਦੱਸੀ ਹੈ। ਫਿਲਹਾਲ ਅਸੀਂ ਨਾਭੇ ਦੇ ਆਲੇ ਦੁਆਲੇ ਤੇ ਪਿੰਡਾ ਅਤੇ ਪੁਲਿਸ ਚੌਕੀਆ ਵਿੱਚ ਸੂਚਿਤ ਕਰ ਦਿੱਤਾ ਹੈ ਅਤੇ ਬਾਅਦ ਵਿੱਚ ਹੀ ਪਤਾ ਲੱਗੇਗਾ ਇਹਨਾਂ ਦੀ ਪਹਿਚਾਨ ਕੀ ਹੈ। ਅਸੀਂ ਇਹਨਾਂ ਚੋਂ ਇੱਕ ਲਾਸ਼ ਨੂੰ ਸ਼ਨਾਖਤ ਲਈ ਨਾਭਾ ਦੀ ਮੋਸਚਰੀ ਵਿੱਚ ਰੱਖ ਦਿੱਤਾ ਹੈ।ਦੂਜੀ ਨੂੰ ਪੋਸਟਮਾਸਟਮ ਕਰਾਂ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ ਇਹ ਲਾਸ਼ਾਂ ਰੇਲਵੇ ਟਰੈਕ ਤੇ ਕਿਵੇਂ ਆਈਆਂ ਜਾਂ ਇਹ ਵਿਅਕਤੀ ਟਰੇਨ ਵਿੱਚੋਂ ਡਿੱਗ ਗਏ। ਇਸ ਸਬੰਧੀ ਅਸੀਂ ਡੁੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ।

