ਓਡਿਸ਼ਾ `ਚ ਛੱਪੜ `ਚ ਕਾਰ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ
ਢਕਾਨਾਲ, 24 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਓੜੀਸਾ (Odisha) ਦੇ ਜਿਲਾ ਢਕਾਨਾਲ ਵਿਖੇ ਇਕ ਕਾਰ ਦੇ ਛੱਪੜ ਵਿਚ ਡਿੱਗ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪੰਜ ਲੋਕਾਂ ਦੀ ਹੋਈ ਮੌਤ ਤੇ ਦੋ ਹੋ ਗਏ ਜਖਮੀ
ਮਿਲੀ ਜਾਣਕਾਰੀ ਅਨੁਸਾਰ ਓਡੀਸ਼ਾ ਦੇ ਢਕਾਨਾਲ ਜਿ਼ਲੇ (Dhakanal District) `ਚ ਵੀਰਵਾਰ ਤੜਕੇ ਜੋ ਇਕ ਕਾਰ ਸੜਕ ਕੰਢੇ ਇਕ ਛੱਪੜ `ਚ ਡਿੱਗ (Fell into the pond) ਗਈ, ਜਿਸ ਕਾਰਨ ਉਸ `ਚ ਸਵਾਰ 5 ਲੋਕਾਂ ਦੀ ਮੌਤ (Death) ਹੋ ਗਈ, ਜਦਕਿ 2 ਹੋਰ ਜ਼ਖਮੀ (Injured) ਹੋ ਗਏ । ਪੁਲਸ ਅਨੁਸਾਰ ਹਾਦਸਾ ਢੇਂਕਾਨਾਲ ਸਦਰ ਥਾਣਾ ਖੇਤਰ ਦੇ ਇੰਦੀਪੁਰ ਪਿੰਡ ਨੇੜੇ ਸਵੇਰੇ ਲੱਗਭਗ ਤਿੰਨ ਵਜੇ ਹੋਇਆ ।
ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ
ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ 25 ਤੋਂ 28 ਸਾਲ ਦੀ ਉਮਰ ਦੇ 7 ਵਿਅਕਤੀ ਆਪਣੇ ਇਕ ਦੋਸਤ ਦੇ ਵਿਆਹ `ਚ ਸ਼ਾਮਲ ਹੋਣ ਲਈ ਕਾਰ `ਚ ਜਾ ਰਹੇ ਸਨ । ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਸ਼੍ਰੀਰਾਮ ਸਾਹੂ (25), ਅਵਿਨਾਸ਼ ਸਾਹੂ (28), ਰਾਕੇਸ਼ ਕੁਮਾਰ ਸਾਹੂ (25), ਚੰਦਰਕਾਂਤ ਸਵੈਨ (27) ਅਤੇ ਅਭਿਜੀਤ ਸਾਹੂ (25) ਦੇ ਰੂਪ `ਚ ਹੋਈ ਹੈ। ਛੱਪੜ `ਚ ਡਿੱਗਣ ਤੋਂ ਠੀਕ ਪਹਿਲਾਂ 2 ਵਿਅਕਤੀਆਂ ਨੇ ਕਾਰ `ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ।
