ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਵਿਰੁੱਧ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ ਪ੍ਰਯਾਗਰਾਜ, 23 ਫਰਵਰੀ 2026 : ਬੱਚਿਆਂ ਦੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਸ਼ੌਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਹਾ ਨੰਦ ਸਰਸਵਤੀ ਵਿਰੁੱਧ ਅਦਾਲਤ ਦੇ ਹੁਕਮਾਂ `ਤੇ ਝੁੰਸੀ ਪੁਲਸ ਸਟੇਸ਼ਨ `ਚ ਮਾਮਲਾ ਦਰਜ ਕੀਤਾ ਗਿਆ ਹੈ। ਕਿਸ ਵਲੋਂ ਦਿੱਤੇ ਗਏ ਸੀ ਮਾਮਲਾ ਦਰਜ ਕਰਨ ਦੇ ਹੁਕਮ ਪ੍ਰੋਟੈਕਸ਼ਨ ਆਫ਼ ਚਿਲਡਰਨ -ਫਰਾਮ ਸੈਕਸੁਅਲ ਓਫੈਂਸ (ਪੋਕਸੋ) ਕੋਰਟ ਦੇ ਵਿਸ਼ੇਸ਼ ਜੱਜ ਵਿਨੋਦ ਕੁਮਾਰ ਚੌਰਸੀਆ ਨੇ ਪੁਲਸ ਦੀ ਜਾਂਚ ਰਿਪੋਰਟ ਵਿਚ ਪੀੜਤ ਬੱਚਿਆਂ ਦੇ ਬਿਆਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਕੇਸ ਦਰਜ ਕਰਨ ਦਾ ਹੁਕਮ ਦਿੱਤਾ। ਆਸ਼ੂਤੋਸ਼ ਬ੍ਰਹਮਚਾਰੀ ਮਹਾਰਾਜ ਨੇ 2 ਬੱਚਿਆਂ ਨੂੰ ਅਦਾਲਤ `ਚ ਪੇਸ਼ ਕੀਤਾ ਤੇ ਗੰਭੀਰ ਦੋਸ਼ ਲਗਾਏ । ਦੱਸਣਯੋਗ ਹੈ ਕਿ ਦਰਜ ਕੀਤੀ ਗਈ ਐੱਫ. ਆਈ. ਆਰ. `ਚ ਉਨ੍ਹਾਂ ਦੇ ਪੈਰੋਕਾਰ ਮੁਕੁੰਦਾਨੰਦ ਦਾ ਵੀ ਨਾਂ ਹੈ । ਅਦਾਲਤ ਨੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿ਼ਕਰਯੋਗ ਹੈ ਕਿ ਸਵਾਮੀ ਅਵਿਮੁਕਤੇਸ਼ਵਰਾਨੰਦ ਮਾਘ ਮੇਲਾ 2026 ਨੂੰ ਲੈ ਕੇ ਪ੍ਰਸ਼ਾਸਨ ਨਾਲ ਵਿਵਾਦ ਕਾਰਨ ਵੀ ਖ਼ਬਰਾਂ `ਚ ਹਨ।
