
ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਫੈਸਲਾ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਨਹੀਂ : ਅਮਰਿੰਦਰ ਸਿੰਘ ਬਜਾਜ

ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਫੈਸਲਾ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਨਹੀਂ : ਅਮਰਿੰਦਰ ਸਿੰਘ ਬਜਾਜ ਪਟਿਆਲਾ, 10 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਬੰਧੀ ਜੋ ਫੈਸਲਾ ਲਿਆ ਗਿਆ ਹੈ ਉਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ । ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ ਵੱਲੋਂ ਇੱਕ ਬੈਠਕ ਦੌਰਾਨ ਕਹੀ ਗਈ । ਉਨਾਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਾਂ ਅਤੇ ਰਹਾਂਗੇ ਵੀ। ਪ੍ਰੰਤੂ ਜਿਸ ਤਰ੍ਹਾਂ ਸਿੱਖ ਭਾਵਨਾਵਾਂ ਦੇ ਉਲਟ ਇਹ ਫੈਸਲਾ ਲਿਆ ਗਿਆ ਉਹ ਹਿਰਦੇ ਵਲੁੰਦਰਨ ਵਾਲਾ ਜਰੂਰ ਕਿਹਾ ਜਾਣਾ ਚਾਹੀਦਾ । ਉਨਾ ਇਹ ਵੀ ਸਪਸ਼ਟ ਕੀਤਾ ਕਿ ਅਸੀਂ ਉਸ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਤਰਜਮਾਨੀ ਕਰਦੇ ਹਾਂ ਜਿਨਾਂ ਦੇ ਆਗੂਆਂ ਨੇ ' ਮੈਂ ਉਜੜਾ ਮੇਰਾ ਪੰਥ ਜੀਵੇ ' ਅਤੇ 'ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ' ਵਰਗੇ ਜੁਝਾਰੂ ਨਾਰਿਆਂ ਨਾਲ ਸੂਬੇ ਅਤੇ ਪੰਥ ਨੂੰ ਚੜ੍ਹਦੀ ਕਲਾ ਵੱਲ ਤੋਰਿਆ ਹੈ। ਪਿਛਲੇ ਕੁਝ ਸਮੇਂ ਤੋਂ ਅਤੇ ਖਾਸ ਕਰ ਮੌਜੂਦਾ ਸਮੇਂ ਤਖਤ ਸਾਹਿਬਾਨ ਦੇ ਜਥੇਦਾਰਾਂ ਸਬੰਧੀ ਲਏ ਫੈਸਲੇ ਲੰਬੇ ਸਮੇਂ ਤੋਂ ਧਾਰੀ ਗਈ ਚੁੱਪ ਤੋੜਨ ਲਈ ਮਜਬੂਰ ਕਰਦੇ ਹਨ । ਇਸ ਮੌਕੇ ਇੰਦਰ ਮੋਹਨ ਸਿੰਘ ਬਜਾਜ, ਇੰਦਰਪਾਲ ਸਿੰਘ ਸੇਠੀ, ਗੁਰਵਿੰਦਰ ਸਿੰਘ ਸ਼ਕਤੀਮਾਨ, ਅਮਰਜੀਤ ਸਿੰਘ ਬਠਲਾ, ਗੁਰਚਰਨ ਸਿੰਘ ਖਾਲਸਾ, ਮਨਮੋਹਨ ਸਿੰਘ ਓਬਰਾਏ ਗੁਰਮੀਤ ਸਿੰਘ, ਹਰਦਿਆਲ ਸਿੰਘ ਭੱਟੀ,ਤਰਵਿੰਦਰ ਸਿੰਘ ਜੌਹਰ,ਆਦਿ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.