post

Jasbeer Singh

(Chief Editor)

Punjab

ਜ਼ਮੀਨ ਵੇਚਣ ਦੇ ਮਾਮਲੇ ਵਿਚ ਐਸ. ਜੀ. ਪੀ. ਸੀ. ਨੇ ਕੀਤਾ ਦੋ ਅਧਿਕਾਰੀਆਂ ਨੂੰ ਸਸਪੈਂਡ

post-img

ਜ਼ਮੀਨ ਵੇਚਣ ਦੇ ਮਾਮਲੇ ਵਿਚ ਐਸ. ਜੀ. ਪੀ. ਸੀ. ਨੇ ਕੀਤਾ ਦੋ ਅਧਿਕਾਰੀਆਂ ਨੂੰ ਸਸਪੈਂਡ ਅੰਮ੍ਰਿਤਸਰ, 3 ਅਪ੍ਰੈਲ 2026 : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿਚ ਦੋ ਹੋਰ ਅਧਿਕਾਰੀਆਂ ਨੂੰ ਸਸਪੈਂਡ ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਅੰਬ ਸਾਹਿਬ (ਮੋਹਾਲੀ) ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਵੱਲੋਂ ਸਖ਼ਤ ਰੁਖ਼ ਅਖਤਿਆਰ ਕਰਦਿਆਂ ਦੋ ਅਧਿਕਾਰੀਆਂ ਨੂੰ ਫੌਰੀ ਕਾਰਵਾਈ ਕਰਦਿਆਂ ਮੁਅੱਤਲ ਕੀਤਾ ਗਿਆ ਹੈ ਵਿਚ ਜਤਿੰਦਰ ਸਿੰਘ ਤੇ ਗੁਰਮੇਜ ਸਿੰਘ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਬਹੁ-ਚਰਚਿਤ ਮਾਮਲੇ ਦੀ ਜਾਂਚ ਕਰ ਰਹੀ 7 ਮੈਂਬਰੀ ਪੜਤਾਲੀਆ ਕਮੇਟੀ ਦੀ ਰਿਪੋਰਟ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਪੁਲਸ ਤੋਂ ਇਲਾਵਾ ਐਸ. ਜੀ. ਪੀ. ਸੀ. ਵੀ ਕਰ ਰਹੀ ਹੈ ਆਪਣੇ ਪੱਧਰ ਤੇ ਜਾਂਚ ਉਪਰੋਕਤ ਮਾਮਲੇ ਵਿਚ ਬੇਸ਼ਕ ਪੰਜਾਬ ਪੁਲਸ ਕੋਲ ਐਫ. ਆਈ. ਆਰ. ਦਰਜ ਕਰਵਾਈ ਗਈ ਹੈ, ਜਿਸਦੇ ਚਲਦਿਆਂ ਇਕ ਪਾਸੇ ਬੇਸ਼ਕ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਐਸ. ਜੀ. ਪੀ. ਸੀ. ਵਲੋਂ ਵੀ ਜੋ 7 ਮੈਂਬਰਾਂ ਤੇ ਆਧਾਰਤ ਕਮੇਟੀ ਬਣਾ ਕੇ ਆਪਣੇ ਪੱਧਰ ਤੇ ਪੜ੍ਹਤਾਲ ਕੀਤੀ ਜਾ ਰਹੀ ਹੈ ਤੋਂ ਸਪੱਸ਼ਟ ਹੁੰਦਾ ਹੈ ਕਿ ਕਮੇਟੀ ਦੀ ਪੜ੍ਹਤਾਲ ਗੰਭੀਰਤਾ ਨਾਲ ਚੱਲ ਰਹੀ ਹੈ, ਜਿਸ ਨਾਲ ਉਹ ਕਾਲੀਆਂ ਭੇਡਾਂ ਬਾਹਰ ਆ ਸਕਣਗੀਆਂ ਜੋ ਛੁਪੀਆਂ ਬੈਠੀਆਂ ਹਨ । ਦੱਸਣਯੋਗ ਹੈ ਕਿ ਉਪਰੋਕਤ ਦੋਹਾਂ ਤੋਂ ਇਲਾਵਾ ਬੀਤੇ ਦਿਨੀਂ ਸੰਸਥਾ ਦੇ ਸੈਕਟਰੀ ਪ੍ਰਤਾਪ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।

Related Post

Instagram