ਥਾਣਾ ਸ਼ੰਭੂ ਪੁਲਸ ਕੀਤਾ ਟਰੱਕ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਸ਼ੰਭੂ, (ਰਾਜਪੁਰਾ) : ਥਾਣਾ ਸ਼ੰਭੂ ਪੁਲਸ ਲੇ ਟਰੱਕ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੱਖ ਵੱਖ ਧਾਰਾਵਾਂ 281, 125 ਏ, 324 (4) ਬੀ. ਐਨ. ਐਸ. ਤਹਿਤ ਤੇਜ਼ ਤੇ ਲਾਪ੍ਰਵਾਹ ਨਾਲ ਟਰੱਕ ਕਾਰ ਵਿਚ ਮਾਰਨ ਅਤੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਤੇ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਾਕੇਸ਼ ਕੁਮਾਰ ਪੁੱਤਰ ਰਾਮਪਾਲ ਸ਼ਰਮਾ ਵਾਸੀ ਮਕਾਨ ਨੰ. ਸੀ-71 ਵਿਜੇ ਵਿਹਾਰ ਫੇਸ-2 ਦਿੱਲੀ ਨੇ ਦੱਸਿਆ ਕਿ 27 ਮਈ 2025 ਨੂੰ 8.30 ਵਜੇ ਉਹ ਆਪਣੇ ਪਰਿਵਾਰ ਨਾਲ ਕਾਰ ਵਿਚ ਸਵਾਰ ਹੋ ਕੇ ਬਾ-ਹੱਦ ਪਿੰਡ ਰਾਜਗੜ੍ਹ ਕੋਲ ਜਾ ਰਹੇ ਸਨ ਤਾਂ ਟਰੱਕ ਦੇ ਅਣਪਛਾਤੇ ਡਰਾਇਵਰ ਨੇ ਆਪਣਾ ਟਰੱਕ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਦੀ ਕਾਰ ਵਿੱਚ ਮਾਰਿਆ, ਜਿਸ ਕਾਰਨ ਉਸਦੇ ਅਤੇ ਉਸਦੀ ਪਤਨੀ ਦੇ ਸੱਟਾ ਲੱਗੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
