

ਤੈਅ ਕੀਮਤ ਤੋਂ ਵਧ ਕੀਮਤ ਵਿਚ ਟਿਕਟਾਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਮੋਹਾਲੀ, 30 ਮਈ 2025 : ਪੰਜਾਬ ਦੇ ਪ੍ਰੰਿਸੱਧ ਜਿ਼ਲਾ ਮੋਹਾਲੀ ਦੀ ਪੁਲਸ ਵਲੋ਼਼ ਇਕ ਅਜਿਹੇ ਗਿਰੋਹ ਦੇ ਤਿੰਨ ਜਣਿਆਂ ਨੂੰ ਪਕੜਿਆ ਗਿਆ ਹੈ ਜਿਨ੍ਹਾਂ ਵਲੋ਼ ਤੈਅ ਕੀਮਤ ਤੋਂ ਵਧ ਕੀਮਤ ਤੇ ਟਿਕਟ ਦੀ ਵਿਕਰੀ ਕੀਤੀ ਜਾ ਰਹੀ ਹੈ ਜੋ ਕਿ ਸਿੱਧੇ ਸਿੱਧੇ ਗੈਰ ਕਾਨੂੰਨੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਕੜੇ ਗਏ ਤਿੰਨ ਵਿਅਕਤੀਆਂ ਵਲੋਂ ਆਈ. ਪੀ. ਐਲ. ਕ੍ਰਿਕਟ ਮੈਚਾਂ ਦੀਆਂ ਟਿਕਟਾਂ ਦੀ ਕਾਲਾੁਬਾਜ਼ਾਰੀ ਕੀਤੀ ਜਾ ਰਹੀ ਸੀ । ਮੋਹਾਲੀ ਪੁਲਸ ਨੇ ਜਿਨ੍ਹਾਂ ਤਿੰਨ ਜਣਿਆਂ ਨੂੰ ਤੈਅ ਕੀਮਤ ਤੋਂ ਵਧ ਟਿਕਟਾਂ ਦੀ ਵਿਕਰੀ ਕਰਕੇ ਗੈਰ ਕਾਨੂੰਨੀ ਢੰਗ ਨਾਲ ਕਾਲਾਬਾਜਾਰੀ ਕੀਤੀ ਜਾ ਰਹੀ ਸੀ ਵਿਚ ਨਵੀਨ, ਦਰਪਨ ਤੇ ਪਰਹਰਸ਼ ਸ਼ਾਮਲ ਹਨ । ਆਈ. ਪੀ. ਐਲ. ਕ੍ਰਿਕਟ ਮੈਚ 2025 ਜੋ ਕਿ ਬੀਤੀ ਰਾਤ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਤੇ ਆਰ. ਸੀ. ਬੀ. ਦੋਵੇਂ ਟੀਮਾਂ ਵਿਚਕਾਰ ਖੇਡਿਆ ਗਿਆ ਸੀ ਦੇ ਮੈਚ ਦੀਆ ਟਿਕਟਾਂ ਦੀ ਕਾਲਾਬਜ਼ਾਰੀ ਕੀਤੀ ਜਾ ਰਹੀ ਸੀ ਤੇ ਪਕੜੇ ਗਏ ਵਿਅਕਤੀਆਂ ਵਿਰੁੱਧ ਹਰਮਨਦੀਪ ਸਿੰਘ ਹਾਂਸ ਵਲੋ਼ ਦਿੱਤੀ ਗਈ ਜਾਣਕਾਰੀ ਮੁਤਾਬਕ ਮੁੱਲਾਂਪੁਰ ਪੁਲਸ ਥਾਣੇ ਵਿੱਚ ਹੀ ਮੁਕੱਦਮਾ ਨੰ 91 ਦਰਜ ਕਰਦਿਆਂ ਬੀ ਐਨ ਐਸ ਦੀ ਧਾਰਾ 318 (4) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪਕੜੇ ਗਏ ਵਿਅਕਤੀਆਂ ਵਲੋਂ ਕ੍ਰਿਕਟ ਮੈਚ ਦੀਆਂ ਟਿਕਟਾਂ ਵੱਡੀ ਗਿਣਤੀ ਵਿਚ ਪਹਿਲਾਂ ਹੀ ਖਰੀਦ ਲਈਆਂ ਗਈਆਂ ਸਨ ਤੇ ਬਾਅਦ ਵਿਚ ਸਟੇਡੀਅਮ ਦੇ ਕੰਪਲੈਕਸ ਵਿਚ ਜਿ਼ਆਦਾ ਕੀਮਤਾਂ ਤੇ ਵੇਚੀਆਂ ਜਾ ਰਹੀਆਂ ਸਨ, ਜਿਸਦੇ ਚਲਦਿਆਂ ਸੂਚਨਾ ਪ੍ਰਾਪਤ ਹੋਣ ਤੇ ਮੁੱਲਾਂਪੁਰ ਪੁਲਸ ਸਟੇਸ਼ਨ ਦੀ ਪੁਲਸ ਟੀਮ ਵਲੋਂ ਕਾਰਵਾਈ ਕਰਦਿਆਂ ਕਾਲਾਬਾਜ਼ਾਰੀ ਕਰਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ।