ਸ਼ੱਤਰੂਜੀਤ ਕਪੂਰ ਨੂੰ ਡੀ. ਜੀ. ਪੀ. ਦੇ ਅਹੁਦੇ ਤੋਂ ਹਟਾਇਆ ਪਰ ਓ. ਪੀ. ਸਿੰਘ ਬਣੇ ਰਹਿਣਗੇ ਡੀ. ਜੀ. ਪੀ.
- by Jasbeer Singh
- December 15, 2025
ਸ਼ੱਤਰੂਜੀਤ ਕਪੂਰ ਨੂੰ ਡੀ. ਜੀ. ਪੀ. ਦੇ ਅਹੁਦੇ ਤੋਂ ਹਟਾਇਆ ਪਰ ਓ. ਪੀ. ਸਿੰਘ ਬਣੇ ਰਹਿਣਗੇ ਡੀ. ਜੀ. ਪੀ. ਚੰਡੀਗੜ੍ਹ, 15 ਦਸੰਬਰ 2025 : ਹਰਿਆਣਾ ਸਰਕਾਰ ਨੇ ਹਾਲ ਹੀ ਵਿਚ (ਆਈ. ਪੀ. ਐਸ.) ਅਧਿਕਾਰੀ ਸ਼ਤਰੂਜੀਤ ਕਪੂਰ ਨੂੰ ਪੁਲਸ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਹਟਾਉਂਦਿਆਂ ਸਿਰਫ਼ ਤੇ ਸਿਰਫ਼ ਹਰਿਆਣਾ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਕਾਰਜਭਾਰ ਹੀ ਸੰਭਾਲਣ ਦਾ ਹੁਕਮ ਦਿੱਤਾ ਹੈ। ਜਦੋਂ ਕਿ ਸੰਭਾਲਣਗੇ ਕਾਰਜਕਾਰੀ ਡੀ. ਜੀ. ਪੀ. ਓ. ਪੀ. ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਫਰਜ਼ਾਂ ਤੋਂ ਇਲਾਵਾ ਅਗਲੇ ਹੁਕਮਾਂ ਤੱਕ ਹਰਿਆਣਾ ਦਾ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ। ਸਤਰੂਜੀਤ ਕਪੂਰ ਤੇ ਲੱਗਿਆ ਸੀ ਵਾਈ. ਪੂਰਨ ਕੁਮਾਰ ਨੂੰ ਤੰਗ ਕਰਨ ਦਾ ਦੋਸ਼ 7 ਅਕਤੂਬਰ ਨੂੰ ਆਈ. ਪੀ. ਐਸ. ਵਾਈ. ਪੂਰਨ ਕੁਮਾਰ ਨੇ ਚੰਡੀਗੜ੍ਹ ਵਿੱਚ ਖੁਦਕੁਸ਼ੀ ਕਰ ਲਈ। ਆਪਣੇ ਸੁਸਾਈਡ ਨੋਟ ਵਿੱਚ, ਪੂਰਨ ਕੁਮਾਰ ਨੇ ਤਤਕਾਲੀ ਡੀ. ਜੀ. ਪੀ. ਸ਼ਤਰੂਜੀਤ ਕਪੂਰ ਅਤੇ ਹੋਰ ਅਧਿਕਾਰੀਆਂ `ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ । ਇਸ ਤੋਂ ਬਾਅਦ ਸਰਕਾਰ ਨੇ ਸ਼ਤਰੂਜੀਤ ਕਪੂਰ ਨੂੰ 14 ਅਕਤੂਬਰ ਤੋਂ ਦੋ ਮਹੀਨੇ ਦੀ ਛੁੱਟੀ `ਤੇ ਭੇਜ ਦਿੱਤਾ । ਉਨ੍ਹਾਂ ਦੀ ਦੋ ਮਹੀਨੇ ਦੀ ਛੁੱਟੀ ਕੱਲ੍ਹ 13 ਦਸੰਬਰ ਨੂੰ ਖ਼ਤਮ ਹੋ ਗਈ । ਓ. ਪੀ. ਸਿੰਘ ਦੇ ਰਿਟਾਇਰ ਹੋਣ ਦੇ ਚਲਦਿਆਂ ਹਰਿਆਣਾ ਸਰਕਾਰ ਨਵੇੇਂ ਡੀ. ਜੀ. ਪੀ. ਦੀ ਨਿਯੁਕਤੀ ਲਈ ਹੈ ਕਾਹਲੀ ਵਿਚ ਹਰਿਆਣਾ ਸਰਕਾਰ ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਲਈ ਕਾਹਲੀ ਵਿੱਚ ਹੈ ਕਿਉਂਕਿ ਕਾਰਜਕਾਰੀ ਡੀ. ਜੀ. ਪੀ. ਓ. ਪੀ. ਸਿੰਘ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਸਰਕਾਰ ਵੱਲੋਂ ਭੇਜੇ ਗਏ 5 ਅਧਿਕਾਰੀਆਂ ਦੇ ਪੈਨਲ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਇਸ ਆਧਾਰ `ਤੇ ਵਾਪਸ ਕਰ ਦਿੱਤਾ ਸੀ ਕਿ ਸ਼ਤਰੂਜੀਤ ਕਪੂਰ ਦਾ ਕਾਰਜਕਾਲ ਅਜੇ ਖਤਮ ਨਹੀਂ ਹੋਇਆ ਸੀ ਅਤੇ ਉਹ ਇਸ ਅਹੁਦੇ `ਤੇ ਬਣੇ ਰਹੇ ਸਨ। ਇਸ ਲਈ, ਨਵੀਂ ਨਿਯੁਕਤੀ ਤੋਂ ਪਹਿਲਾਂ ਉਸ ਨੂੰ ਉਸ ਦੇ ਅਹੁਦੇ ਤੋਂ ਮੁਕਤ ਕਰਨ ਦੀ ਲੋੜ ਸੀ । ਯੂ. ਪੀ. ਐਸ. ਸੀ. ਦੀ 25 ਦਸੰਬਰ ਤੱਕ ਮੀਟਿੰਗ ਹੋਣ ਦੀ ਉਮੀਦ ਹੈ ਅਤੇ ਰਾਜ ਸਰਕਾਰ ਨੂੰ ਤਿੰਨ ਨਾਵਾਂ ਦੀ ਸੂਚੀ ਸੌਂਪੀ ਜਾਵੇਗੀ ।
