
ਸ਼ੇਰੇ ਪੰਜਾਬ ਮਾਰਕੀਟ ਕਲਾਥ ਮਰਚੈਂਟ ਐਸੋਸੀਏਸ਼ਨ ਨੇ ਮਾਰਕੀਟ ਵਿਖੇ ਬਿਨਾ ਇਜਾਜਤ ਸਮਾਗਮ ਕਰਵਾਉਣ ਦੀ ਕੀਤੀ ਨਿੰਦਾ
- by Jasbeer Singh
- April 23, 2025

ਸ਼ੇਰੇ ਪੰਜਾਬ ਮਾਰਕੀਟ ਕਲਾਥ ਮਰਚੈਂਟ ਐਸੋਸੀਏਸ਼ਨ ਨੇ ਮਾਰਕੀਟ ਵਿਖੇ ਬਿਨਾ ਇਜਾਜਤ ਸਮਾਗਮ ਕਰਵਾਉਣ ਦੀ ਕੀਤੀ ਨਿੰਦਾ - ਕੋਈ ਬਾਹਰਲੀ ਸੰਸਥਾ ਨੂੰ ਸਮਾਗਮ ਕਰਨ ਦੀ ਨਹੀ ਦਿੱਤੀ ਜਾਵੇਗੀ ਇਜਾਜਤ : ਅਮਰਿੰਦਰ ਬਜਾਜ ਪਟਿਆਲਾ, 23 ਅਪ੍ਰੈਲ : ਸ਼ੇਰੇ ਪੰਜਾਬ ਮਾਰਕੀਟ ਕਲਾਥ ਮਰਚੈਂਟ ਐਸੋਸੀਏਸ਼ਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪ੍ਰਧਾਨ ਅਮਰਿੰਦਰ ਸਿੰਘ ਬਜਾਜ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਮੂਹ ਮੈਂਬਰ ਸਾਹਿਬਾਨਾਂ ਨੇ ਸ਼ੇਰੇ ਪੰਜਾਬ ਮਾਰਕੀਟ ਦੀਆਂ ਸੜਕਾਂ ਅਤੇ ਪਾਰਕਿੰਗ ਵਾਲੀ ਜਗਾ ਨੂੰ ਬਿਨਾਂ ਕਿਸੇ ਦੀ ਇਜਾਜ਼ਤ ਲਏ ਤੋਂ ਬਿਨਾਂ ਵੱਖ-ਵੱਖ ਸ਼ਹਿਰ ਦੀਆਂ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਸੜਕ ਬੰਦ ਕਰਕੇ ਜਿਹੜੇ ਸਮਾਗਮ ਕੀਤੇ ਜਾਂਦੇ ਹਨ, ਉਸਦੀ ਸਖਤ ਨਿਖੇਦੀ ਕੀਤੀ ਗਈ । ਇਸ ਮੌਕੇ ਅਮਰਿੰਦਰ ਸਿੰਘ ਬਜਾਜ ਨੇ ਆਖਿਆ ਕਿ ਜਿਸ ਤਰੀਕੇ ਦੇ ਨਾਲ ਰਸਤਾ ਰੋਕਿਆ ਜਾਂਦਾ ਹੈ, ਉਸ ਦੇ ਨਾਲ ਵਪਾਰ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਲੋਕਾਂ ਦੀ ਆਵਾਜਾਈ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ । ਇਸ ਸਬੰਧ ਵਿੱਚ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਕੋਈ ਵੀ ਬਾਹਰਲੀ ਸੰਸਥਾ ਨੂੰ ਇਥੇ ਕਿਸੇ ਤਰ੍ਹਾਂ ਦਾ ਕੋਈ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਸ ਨਾਲ ਸ਼ੇਰੇ ਪੰਜਾਬ ਮਾਰਕੀਟ ਅਤੇ ਆਮ ਲੋਕਾਂ ਦੀ ਆਵਾਜਾਈ ਦੇ ਅਸਰ ਪੈਂਦਾ ਹੋਵੇ । ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਇਸ ਸਾਲ ਮਿਤੀ 26 ,27, 28 ਅਤੇ 29 ਜੂਨ 2025 ਨੂੰ ਹੋਣਗੀਆਂ । ਇਹ ਛੁਟੀਆਂ ਹਰ ਸਾਲ ਗਰਮੀਆਂ ਦੇ ਮੌਸਮ ਦੇ ਵਿੱਚ ਕੀਤੀਆਂ ਜਾਂਦੀਆਂ ਹਨ । ਇਸ ਮੌਕੇ ਮਹਿੰਦਰ ਸਿੰਘ ਗਾਂਧੀ, ਭਗਵੰਤ ਸਿੰਘ, ਭਜਨ ਸਿੰਘ ਉਬਰਾਏ,, ਸਰਬਜੀਤ ਸਿੰਘ, ਨੰਦ ਲਾਲ, ਨਵਨੀਤ ਬੰਸਲ, ਇੰਦਰਜੀਤ ਸਿੰਘ ਬਿੰਦਰਾ ਮਨਮੋਹਨ ਸਿੰਘ ਓਬਰਾਏ, ਨਵਜੋਤ ਸਿੰਘ ਬਜਾਜ, ਰਣਵੀਰ ਸਿੰਘ, ਭੁਪਿੰਦਰ ਸਿੰਘ, ਹਰਜੀਤ ਸਿੰਘ ਚਾਵਲਾ, ਹਰਮੋਹਨਜੀਤ ਸਿੰਘ ਮਨਚੰਦਾ, ਗੁਰਵਿੰਦਰ ਸਿੰਘ ਉਬਰਾਏ, ਹਰਨੀਤ ਸਿੰਘ ਜੁਲਕਾ, ਗੁਰਪ੍ਰੀਤ ਸਿੰਘ ਡਾਂਗ, ਹਰਚਰਨ ਸਿੰਘ ਗੁਜਰਾਂਵਾਲਾ, ਗੁਰਪ੍ਰੀਤ ਸਿੰਘ ਜੁਲਕਾ ਅਤੇ ਬਲਬੀਰ ਸਿੰਘ ਸਾਹਨੀ ਹਾਜ਼ਰ ਸਨ ।