post

Jasbeer Singh

(Chief Editor)

Patiala News

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹਰਮੀਤ ਸਿੰਘ ਸੋਢੀ ਨੂੰ ਯੂਥ ਦੀ ਜਿ਼ਲਾ ਪ੍ਰਧਾਨਗੀ

post-img

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹਰਮੀਤ ਸਿੰਘ ਸੋਢੀ ਨੂੰ ਯੂਥ ਦੀ ਜਿ਼ਲਾ ਪ੍ਰਧਾਨਗੀ ਦੇ ਨਾਲ ਪਾਰਟੀ ਵੱਲੋਂ ਦਿੱਤੀ ਮਾਲਵਾ ਜ਼ੋਨ 3 ਦੀ ਜਿੰਮੇਵਾਰੀ ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਨਿਸ਼ਾ ਨਿਰਦੇਸ਼ਾਂ ਤਹਿਤ ਹਰਭਜਨ ਸਿੰਘ ਕਸ਼ਮੀਰੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਪਟਿਆਲ਼ਾ ਸ਼ਹੀਰੀ ਨੇ ਹਰਮੀਤ ਸਿੰਘ ਸੋਢੀ ਨੂੰ ਮਾਲਵਾ ਜੋਨ 3 ਦੀ ਜਿੰਮੇਵਾਰੀ ਸੋਪੇ ਜਾਣ `ਤੇ ਮੁਬਾਰਕ ਦਿੱਤੀ ਅਤੇ ਹਰਭਜਨ ਸਿੰਘ ਕਸ਼ਮੀਰੀ ਨੇ ਕਿਹਾ ਕਿ ਨੌਜਵਾਨ ਅੱਜ ਦਾ ਭਵਿੱਖ ਹਨ ਜਿਨ੍ਹਾਂ ਨੂੰ ਪਾਰਟੀ ਵਿੱਚ ਜ਼ਿੰਮੇਵਾਰੀਆਂ ਦੇਣ ਨਾਲ ਸਮਾਜ ਵਿਚ ਹੋਣ ਵਾਲੇ ਕੰਮਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਥੇਦਾਰ ਕਸ਼ਮੀਰੀ ਨੇ ਕਿਹਾ ਕਿ ਸੋਢੀ ਦੀ ਨਿਯੁਕਤੀ ਪਾਰਟੀ ਅਤੇ ਨੌਜਵਾਨਾਂ ਵਿਚ ਨਵੀਂ ਰੂਹ ਭਰੇਗੀ। ਉਨ੍ਹਾਂ ਕਿਹਾ ਕਿ ਸੋਢੀ ਨੇ ਪਾਰਟੀ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੈ ਅਤੇ ਉਹ ਨੌਜਵਾਨਾਂ ਦਾ ਰੋਲ ਮਾਡਲ ਹੈ ਕਿਉਂਕਿ ਉਸ ਦੀ ਪਾਰਟੀ ਪ੍ਰਤੀ ਕ੍ਰਾਂਤੀਕਾਰੀ ਅਤੇ ਸਮਰਪਿਤ ਸੋਚ ਹਮੇਸ਼ਾ ਨੌਜਵਾਨਾਂ ਲਈ ਮਾਰਗ ਦਰਸ਼ਕ ਰਹੀ ਹੈ। ਉਨ੍ਹਾਂ ਅੰਤ ਵਿਚ ਸੋਢੀ ਨੂੰ ਮੁਬਾਰਕਬਾਦ ਦਿੰਦਿਆਂ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪਾਰਟੀ ਦੇ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।

Related Post