post

Jasbeer Singh

(Chief Editor)

Patiala News

ਸ੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਜਿਲ੍ਹਾਂ ਪਟਿਆਲਾ ਦੀ ਮੀਟਿੰਗ

post-img

ਸ੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਜਿਲ੍ਹਾਂ ਪਟਿਆਲਾ ਦੀ ਮੀਟਿੰਗ ਪਟਿਆਲਾ ਜਿਲੇ ਵਿੱਚ ਵਾਰਿਸ ਪੰਜਾਬ ਦੀ ਭਰਤੀ ਸੁਰੂ ਕੀਤੀ ਜਾਵੇਗੀ : ਸੋਹਲ ਪਟਿਆਲਾ : ਸ੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਜਿਲ੍ਹਾਂ ਪਟਿਆਲਾ ਦੇ ਆਗੁਆਂ ਦੀ ਵਿਸੇਸ਼ ਮੀਟਿੰਗ ਅੱਜ ਇਥੇ ਕੀਤੀ ਗਈ । ਮੀਟਿੰਗ ਦੀ ਪ੍ਰਧਾਨਗੀ ਸਰਬਜੀਤ ਸਿੰਘ ਸੋਹਲ ਮੈਬਰ ਸਵਿੰਧਾਨ ਕਮੇਟੀ (ਵਾਰਿਸ਼ ਪੰਜਾਬ) ਨੇ ਕੀਤੀ । ਮੀਟਿੰਗ ਵਿੱਚ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਅਤੇ ਬਾਬਾ ਸੰਤੋਖ ਸਿੰਘ ਰੱਬ ਜੀ ਵਿਸੇਸ਼ ਤੋਰ ਤੇ ਸਾਮਲ ਹੋਏ । ਪ੍ਰੈਸ ਨੂੰ ਜਾਣਕਾਰੀ ਦੇਦੇ ਹੋਏ ਸਿੱਖ ਫੈਡਰੇਸ਼ਨ ਦੇ ਪੁਰਾਣੇ ਆਗੂ ਜ਼ਸਵਿੰਦਰ ਸਿੰਘ ਡਰੋਲੀ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੀ ਭਰਤੀ ਮੁਹਿੰਮ ਸੁਰੂ ਕਰਨ ਲਈ ਵਿਚਾਰ ਸਾਂਝੇ ਕੀਤੇ ਗਏ । ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਸੁਰੂਆਤ ਕਰਨ ਤੋ ਪਹਿਲਾ ਜਿਲ੍ਰਾ ਪਟਿਆਲਾ ਦੀ ਵਿਸ਼ਾਲ ਕਾਨਫਰੰਸ਼ ਕੀਤੀ ਜਾਵੇਗੀ । ਸ੍ਰHਸੋਹਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਉਦੇਸ਼ ਤੇ ਨੀਤੀਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਥਕ ਪਰੰਪਰਾਵਾ ਤੇ ਪਹਿਹਾ ਨਹੀ ਦੇ ਸਕਿਆ । ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਅ ਲਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਜ ਕਰਨ ਵਾਲੇ ਲੋਕਾਂ ਨੇ ਪੰਜਾਬੀਆ ਦੀਆਂ ਮੰਗਾਂ ਤੇ ਉਨ੍ਹਾਂ ਦੇ ਮਸਲਿਆਂ ਬਾਰੇ ਧਿਆਨ ਨਹੀ ਦਿੱਤਾ, ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਪੁਰਾਣੀਆਂ ਪਾਰਟੀਆਂ ਤੋ ਮੋਹ ਭੰਗ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਬੇਗਮਪੁਰਾਂ ਦੇ ਸੰਕਲਪ ਦਾ ਧਾਰਨੀ ਹੋ ਕੇ ਸਭ ਵਰਗਾਂ ਦੇ ਹਿੱਤਾ ਤੇ ਪਹਿਰਾ ਦੇਣ ਦਾ ਕੰਮ ਕਰੇਗਾ । ਉ੍ਰਨਾਂ ਕਿਹਾ ਕਾਨਫਰੰਸ਼ ਦੀ ਤਿਆਰੀ ਲਈ 31 ਮੈਬਰੀ ਕਮੇਟੀ ਬਣਾ ਦਿੱਤੀ ਹੈ ਜ਼ੋ ਕਾਨਫਰੰਸ ਦੀ ਤਿਆਰੀ ਕਰੇਗੀ । ਇਸ ਕਾਨਫੰਰਸ਼ ਨੂੰ ਭਾਈ ਅਮ੍ਰਿੰਤਪਾਲ ਦੇ ਪਿਤਾ ਬਾਪੂ ਤਰਸੇ਼ਮ ਸਿੰਘ ਅਤੇ ਫਰੀਦਕੋਟ ਤੌ ਮੈਬਰ ਪਾਰਲੀਮੈਟ ਭਾਈ ਸਰਬਜੀਤ ਸਿੰਘ ਜੀ ਸੰਬੋਧਨ ਕਰਨਗੇ । ਅੱਜ ਦੀ ਮੀਟਿੰਗ ਵਿੱਚ ਭਰਤੀ ਕਮੇਟੀ ਦੇ ਮੈਬਰ ਹਰਪ੍ਰੀਤ ਸਿੰਘ,ਜ਼ਸਬੀਰ ਸਿੰਘ ਬਲਬੇੜਾ, ਗੁਰਮੋਹਨ ਸਿੰਘ ਮੋਹਨੀ, ਜ਼ਸਬੀਰ ਸਿੰਘ ਰਾਜਪੁਰਾ ਸਾਬਕਾ ਕੋਸ਼ਲਰ,ਤਰਲੋਚਨ ਸਿੰਘ ਰਾਉ ਮਾਜਰਾ, ਪੁਰਾਣੇ ਫੈਡਰੇਸ਼ਨ ਆਗੂ ਮਨਜੀਤ ਸਿੰਘ ਚਾਹਲ, ਇੰਦਰਜੀਤ ਸਿੰਘ ਰੀਠਖੇੜੀ, ਗੁਰਸ਼ਰਨ ਸਿੰਘ ਗਿੱਲ, ਦਰਸ਼ਨ ਸਿੰਘ ਰਣੀਆਂ, ਰਣਧੀਰ ਸਿੰਘ ਨਲੀਨਾ, ਵਰਿੰਦਰ ਸਿੰਘ ਸਿਧੁਵਾਲ, ਰਣਜੀਤ ਸਿੰਘ ਚੀਮਾ, ਕੁਲਦੀਪ ਸਿੰਘ ਸਿੱਧੂਵਾਲ, ਮਲਾਗਰ ਸਿੰਘ ਪਟਿਆਲਾ, ਜ਼ਸਵੀਰ ਸਿੰਘ ਛਲੇੜੀ ਕਲਾ, ਗੁਰਦੀਪ ਸਿੰਘ ਰਸੂਲਪੁਰ ਸੈਦਾ, ਗੁਰਦੀਪ ਸਿੰਘ ਮਰਦਾਪੁਰ, ਹਿਮੰਤ ਸਿੰਘ ਫੱਕਰ, ਜਗਦੇਵ ਸਿੰਘ ਇੰਦਰਪੁਰਾ, ਗੁਰਦਰਸ਼ਨ ਸਿੰਘ ਪਟਿਆਲਾ, ਸਤਨਾਮ ਸਿੰਘ ਖਰੋੜ, ਨਵਤੇਜ਼ ਸਿੰਘ, ਵਕੀਲ ਸਿੰਘ ਪਟਿਆਲਾ, ਸੋਹਣ ਸਿੰਘ ਸਰੰਗਾ, ਗੁਰਦਰਸ਼ਨ ਸਿੰਘ ਅਤੇ ਹਰੀ ਸਿੰਘ ਪਟਿਆਲਾ ਸਾਮਲ ਹੋਏ ।

Related Post