post

Jasbeer Singh

(Chief Editor)

Patiala News

ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸੁਰਜੀਤ ਗੜ੍ਹੀ ਦਾ ਸਨਮਾਨ

post-img

ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸੁਰਜੀਤ ਗੜ੍ਹੀ ਦਾ ਸਨਮਾਨ ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 14ਵੀਂ ਵਾਰ ਐਗਜ਼ੈਕਟਿਵ ਮੈਂਬਰ ਬਣੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦਾ ਅੰਮ੍ਰਿਤਸਰ ਤੋਂ ਇੱਥੇ ਪਰਤਣ 'ਤੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਵੱਖ-ਵੱਖ ਸੰਸਥਾਵਾਂ ਅਤੇ ਆਗੂਆਂ ਨੇ ਸਨਮਾਨ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਸ਼੍ਰੋਮਣੀ ਕਮੇਟੀ ਦੀ ਇਸ ਚੋਣ 'ਚ ਸਿੱਧੀ ਦਖਲਅੰਦਾਜ਼ੀ ਕਰਨ ਦੇ ਦੋਸ਼ ਲਾਏ । ਤਰਕ ਸੀ ਕਿ ਇਸ ਦੌਰਾਨ ਬਾਦਲ ਦਲ ਦੇ ਮੈਂਬਰਾਂ ਨੂੰ ਅਕਾਲੀ ਸੁਧਾਰ ਲਹਿਰ ਦੇ ਹੱਕ 'ਚ ਭੁਗਤਣ ਜਾਂ ਫੇਰ ਬਾਦਲ ਦਲ ਦੀ ਚੋਣ ਮੁਹਿੰਮ 'ਚ ਬਹੁਤੀਆਂ ਸਰਗਰਮੀਆਂ ਨਾ ਕਰਨ 5 ਲਈ 'ਆਪ' ਦੇ ਵਿਧਾਇਕ ਦੀ ਡਰਾਉਂਦੇ ਧਮਕਾਉਂਦੇ ਰਹੇ । ਇਸ ਗੱਲ ਨੂੰ ਹੋਰ ਦੀ ਪੱਕੇ ਪੈਰੀ ਕਰਦਿਆਂ ਸੁਰਜੀਤ ਸਿੰਘ ਗੜ੍ਹੀ ਦਾ ਸਨਮਾਨ ਕਰਦੇ ਹੋਏ ਕਿਰਪਾਲ ਸਿੰਘ ਬਡੂੰਗਰ ਤੇ ਹੋਰ ।ਸੁਰਜੀਤ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਨੂੰ ਦੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ । ਗੜ੍ਹੀ ਨੇ ਆਖਿਆ ਕਿ ਮੱਕੇ ਦੀਆਂ ਦੋਵੇਂ ਹਕੂਮਤਾਂ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਜੱਗ ਜ਼ਾਹਿਰ ਹੋ ਗਈ। ਉਨ੍ਹਾਂ ਹੋਰ ਕਿਹਾ ਕਿ ਨਾ ਸਿਰਫ਼ ਧਾਰਮਿਕ ਮਾਮਲਿਆਂ, ਬਲਕਿ ਕੇਂਦਰ ਸਰਕਾਰ ਤਾਂ ਪੰਜਾਬੀਆ ਨੂੰ ਹੀ ਦੇਖਣਾ ਨਹੀਂ ਚਾਹੁੰਦੀ ਤੇ ਐਤਕੀ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਦੀ ਕਾਰਵਾਈ ਇਸੇ ਹੀ ਕੜੀ ਦਾ ਹਿੱਸਾ ਹੈ। ਉਪਰੋਂ ਪੰਜਾਬ ਸਰਕਾਰ ਦੀ ਭਗਦੇ 'ਚ ਰੰਗਦੀ ਜਾ ਰਹੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਸਹਾਇਕ ਹੈੱਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸਰਜੀਤ ਸਿੰਘ ਕੌਲੀ, ਮੋਤੀ ਬਾਗ ਸਾਹਿਬ ਦੇ ਮੈਨੇਜਰ ਏ. ਪੀ. ਐਸ. ਬੇਦੀ, ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਕਾਲਦਾ, ਕਰਹਾਲੀ ਸਾਹਿਬ ਦੇ ਮੈਨੇਜਰ ਧਨਵੰਤ ਸਿੰਘ ਹੁਸੈਨਪੁਰ, ਕੰਦਰ ਬੇਦੀ, ਯੂਥ ਆਗੂ ਸੁਰਿੰਦਰ ਘੁਮਾਣਾ, ਬਲਵਿੰਦਰ ਨੇਪਰਾ, ਭੁਪਿੰਦਰ ਸਿੰਘ ਗੋਲੂ ਤੇ ਜਸਦੇਵ ਸਿੰਘ ਜਰੀਕਪੁਰ ਸਮੇਤ ਕਈ ਆਗੂ ਹਾਜ਼ਰ ਸਨ। ਰੁਝੇਵੇਂ ਕਾਰਨ ਰਾਜ਼ਰ ਨਾ ਹੋ ਸਕੇ ਸਨੇਰ ਤੋਂ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਤੇ ਸਵਿੰਦਰ ਸਿੰਘ ਸੱਭਰਵਾਲ ਨੇ ਦੀ ਸਵਾਗਤ ਕੀਤਾ ।

Related Post