go to login
post

Jasbeer Singh

(Chief Editor)

Sports

ਨਿਸ਼ਾਨੇਬਾਜ਼ੀ: ਸਿਫ਼ਤ ਕੌਰ ਨੇ ਵਿਸ਼ਵ ਕੱਪ ’ਚ ਕਾਂਸਾ ਫੁੰਡਿਆ

post-img

ਭਾਰਤੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ (ਰਾਈਫਲ/ਪਿਸਟਲ) ਦੇ ਆਖ਼ਰੀ ਦਿਨ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤ ਨੇ ਇਸ ਤਰ੍ਹਾਂ ਦੋ ਤਗ਼ਮੇ ਜਿੱਤ ਕੇ ਇਸ ਮੁਕਾਬਲੇ ਵਿੱਚ ਆਪਣੀ ਮੁਹਿੰਮ ਸਮਾਪਤ ਕੀਤੀ। ਸਰਬਜੋਤ ਸਿੰਘ ਨੇ ਵੀਰਵਾਰ ਨੂੰ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਸਿਫ਼ਤ ਮਾਮੂਲੀ ਫਰਕ ਨਾਲ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਈ। ਉਸ ਨੇ 452.9 ਅੰਕ ਬਣਾਏ, ਜੋ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਹਾਨ ਜਿਆਊ ਤੋਂ ਸਿਰਫ਼ 0.1 ਘੱਟ ਸੀ। ਗਰੇਟ ਬ੍ਰਿਟੇਨ ਦੀ ਸੰਸਾਰ ਦੀ ਅੱਵਲ ਦਰਜਾ ਖਿਡਾਰਨ ਸਿਓਨੈਡ ਮੈਕਿਨਟੋਸ਼ ਨੇ 466.7 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਸਿਫ਼ਤ ਨੀਲਿੰਗ ਪੁਜ਼ੀਸ਼ਨ ਮਗਰੋਂ ਸੱਤਵੇਂ ਅਤੇ ਪ੍ਰੋਨ ਪੁਜ਼ੀਸ਼ਨ ਮਗਰੋਂ ਪੰਜਵੇਂ ਸਥਾਨ ’ਤੇ ਚੱਲ ਰਹੀ ਸੀ। ਸਟੈਂਡਿੰਗ ਪੁਜ਼ੀਸ਼ਨ ਵਿੱਚ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਉਹ ਕਾਂਸੇ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ। ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਵਿੱਚ ਭਾਰਤ ਦਾ ਐਸ਼ਵਰਿਆ ਤੋਮਰ ਮੱਠੀ ਸ਼ੁਰੂਆਤ ਤੋਂ ਨਹੀਂ ਉੱਭਰ ਸਕਿਆ ਅਤੇ 40 ਸ਼ਾਟ ਮਗਰੋਂ 408.9 ਅੰਕ ਲੈ ਕੇ ਅੱਠਵੇਂ ਸਥਾਨ ’ਤੇ ਰਿਹਾ। ਇਸ ਮੁਕਾਬਲੇ ਦਾ ਸੋਨ ਤਗ਼ਮਾ ਨਾਰਵੇ ਦੇ ਓਲੇ ਮਾਰਟਿਨ ਹਲਵੋਰਸੇਨ ਨੇ 464.3 ਅੰਕਾਂ ਨਾਲ ਜਿੱਤਿਆ। ਉਸ ਨੇ ਫਾਈਨਲ ਵਿੱਚ ਹੰਗਰੀ ਦੇ ਇਸਤਵਾਨ ਪੇਨੀ ਨੂੰ 0.2 ਨਾਲ ਹਰਾਇਆ। ਨਾਰਵੇ ਦੇ ਜੌਨ ਹਰਮਨ ਹੇਗ ਨੇ 449.9 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।

Related Post