
ਸ਼ਾੱਪਕੀਪਰ ਐਸੋਸੀਏਸ਼ਨ ਨੇ ਕੀਤਾ ਪੀ. ਆਰ. ਟੀ. ਸੀ. ਦੇ ਨਵੇਂ ਬਣੇ ਐਮ. ਡੀ. ਬਿਕਰਮਜੀਤ ਸਿੰਘ ਸ਼ੇਰਗਿਲ ਤੇ ਏਐਮਡੀ ਨਵਦੀਪ ਕੁ
- by Jasbeer Singh
- October 14, 2024

ਸ਼ਾੱਪਕੀਪਰ ਐਸੋਸੀਏਸ਼ਨ ਨੇ ਕੀਤਾ ਪੀ. ਆਰ. ਟੀ. ਸੀ. ਦੇ ਨਵੇਂ ਬਣੇ ਐਮ. ਡੀ. ਬਿਕਰਮਜੀਤ ਸਿੰਘ ਸ਼ੇਰਗਿਲ ਤੇ ਏਐਮਡੀ ਨਵਦੀਪ ਕੁਮਾਰ ਦਾ ਸਨਮਾਨ ਪਟਿਆਲਾ : ਬਸ ਸਟੈਂਡ ਸ਼ਾੱਪਕੀਪਰ ਐਸੋਸੀਏਸ਼ਨ ਵੱਲੋਂ ਪੀ.ਆਰ.ਟੀ.ਸੀ. ਦੇ ਨਵੇਂ ਬਣੇ ਐਮ.ਡੀ. ਬਿਕਰਮਜੀਤ ਸਿੰਘ ਸ਼ੇਰਗਿਲ ਦਾ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਸਚਦੇਵਾ ਦੀ ਅਗਵਾਈ ਹੇਠ ਸਮੁੱਚੇ ਦੁਕਾਨਦਾਰਾਂ ਨੇ ਫੁੱਲਾਂ ਦਾ ਬੁਕੇ ਦਿੰਦੇ ਹੋਏ ਐਮ.ਡੀ. ਬਿਕਰਮਜੀਤ ਸਿੰਘ ਸ਼ੇਰਗਿਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਵੇਂ ਬਣੇ ਏ.ਐਮ.ਡੀ. ਨਵਦੀਪ ਕੁਮਾਰ ਦਾ ਵੀ ਸਨਮਾਨ ਕੀਤਾ। ਇਸ ਮੌਕੇ ਐਮ.ਡੀ. ਬਿਕਰਮਜੀਤ ਸਿੰਘ ਨੇ ਕਿਹਾ ਕਿ ਬਸ ਸਟੈਂਡ ਵਿਚ ਸਮੁੱਚੇ ਦੁਕਾਨਦਾਰਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੱਸ਼ਟ ਆਦੇਸ਼ ਹਨ ਕਿ ਵਿਭਾਗ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ, ਜਿਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਅਤੇ ਮਹਿਕਮੇ ਨਾਲ ਸੰਬੰਧਤ ਕਰਮਚਾਰੀਆਂ ਨੂੰ ਕੋਈ ਪਰੇਸ਼ਾਨੀ ਹੋਵੇ। ਸ਼ਾੱਪਕੀਪਰ ਐਸੋਸੀਏਸ਼ਨ ਦੇ ਦੁਕਾਨਦਾਰਾਂ ਨੇ ਇਸ ਮਿਲਣੀ ਮਗਰੋਂ ਉਮੀਦ ਜਤਾਈ ਹੈ ਕਿ ਪੀ.ਆਰ.ਟੀ.ਸੀ. ਦੇ ਨਵੇਂ ਬਣੇ ਐਮ.ਡੀ. ਬਿਕਰਮਜੀਤ ਸਿੰਘ ਅਤੇ ਏਐਮਡੀ ਨਵਦੀਪ ਕੁਮਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਅਤੇ ਨਾਲ ਹੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਦੁਕਾਨਦਾਰ ਵੀ ਪੀਆਰਟੀਸੀ ਨੂੰ ਫਾਇਦੇ ਵਿੱਚ ਲਿਆਉਣ ਲਈ ਪਿਛਲੇ 30 ਸਾਲਾਂ ਤੋਂ ਕਰ ਰਹੀ ਆਪਣੀ ਕੋਸ਼ਿਸ਼ ਨੂੰ ਲਗਾਤਾਰ ਬਰਕਰਾਰ ਰੱਖਣਗੇ ਅਤੇ ਬੱਸ ਸਟੈਂਡ ਤੇ ਆਉਣ ਵਾਲੀ ਸਵਾਰੀਆਂ ਨੂੰ ਹਰ ਤਰ੍ਹਾਂ ਦੀ ਸੇਵਾਵਾਂ ਦੇਣ ਵਿੱਚ ਪੂਰਨ ਸਹਿਯੋਗ ਕਰਨਗੇ । ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਸਚਦੇਵਾ ਨਾਲ ਚਰਨਜੀਤ ਸਿੰਘ, ਰਜਿੰਦਰ ਸਿੰਘ, ਰਮਨਦੀਪ ਸਿੰਘ ਅਤੇ ਹੋਰ ਦੁਕਾਨਦਾਰ ਵੀ ਮੌਜੂਦ ਸਨ।