
ਸਰਹਿੰਦ ਦੇ ਚਾਵਲਾ ਚੌਂਕ ਤੋਂ ਮਾਧੋਪੁਰ ਚੌਂਕ ਦੇ ਵਿਚਕਾਰ ਮੇਨ ਹਾਈਵੇ `ਤੇ ਵਾਪਰੇ ਦਰਦਨਾਕ ਸੜਕੀ ਹਾਦਸੇ ਵਿੱਚ ਦੋ ਵਿਅਕਤੀ
- by Jasbeer Singh
- October 14, 2024

ਸਰਹਿੰਦ ਦੇ ਚਾਵਲਾ ਚੌਂਕ ਤੋਂ ਮਾਧੋਪੁਰ ਚੌਂਕ ਦੇ ਵਿਚਕਾਰ ਮੇਨ ਹਾਈਵੇ `ਤੇ ਵਾਪਰੇ ਦਰਦਨਾਕ ਸੜਕੀ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਸਰਹਿੰਦ : ਸਰਹਿੰਦ ਦੇ ਚਾਵਲਾ ਚੌਂਕ ਤੋਂ ਮਾਧੋਪੁਰ ਚੌਂਕ ਦੇ ਵਿਚਕਾਰ ਮੇਨ ਹਾਈਵੇ `ਤੇ ਵਾਪਰੇ ਦਰਦਨਾਕ ਸੜਕੀ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖਰਾਬ ਹੋਈ ਕਾਰ ਨੂੰ ਟੋਅ ਕਰਨ ਸਮੇਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਕਾਰ ਨੇ ਖਰਾਬ ਹੋਈ ਕਾਰ ਦੇ ਚਾਲਕ ਅਤੇ ਟੋਅ ਕਰਨ ਵਾਲੇ ਵਿਅਕਤੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਦੋਂ ਕਿ ਟੱਕਰ ਮਾਰਨ ਵਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਸੜਕ ਹਾਦਸੇ ਵਿੱਚ ਖਰਾਬ ਹੋਈ ਇੱਕ ਕਾਰ ਨੂੰ ਟੋਅ ਕਰਨ ਲੱਗੇ ਦਰਸ਼ਨ ਸਿੰਘ ਅਤੇ ਖਰਾਬ ਕਾਰ ਦੇ ਡਰਾਇਵਰ ਰਾਹੁਲ ਵਰਮਾ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਜਖਮੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ।ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਰਹਿੰਦ ਦੇ ਚਾਵਲਾ ਚੌਂਕ ਤੋਂ ਮਾਧੋਪੁਰ ਚੌਂਕ ਦੇ ਵਿਚਕਾਰ ਮੇਨ ਹਾਈਵੇ `ਤੇ ਲੁਧਿਆਣਾ ਨਿਵਾਸੀ ਰਾਹੁਲ ਵਰਮਾ ਦੀ ਕਾਰ ਖਰਾਬ ਹੋ ਗਈ ਸੀ ਤੇ ਉਨ੍ਹਾਂ ਨੂੰ ਟੋਅ ਵੈਨ ਦੀ ਜ਼ਰੂਰਤ ਹੈ। ਜਦੋਂ ਦਰਸ਼ਨ ਸਿੰਘ ਟੋਅ ਵੈਨ ਲੈ ਕੇ ਮੌਕੇ `ਤੇ ਪੁੱਜੇ, ਤਾਂ ਇਸੇ ਦੌਰਾਨ ਪਿੱਛੋਂ ਆਈ ਇੱਕ ਤੇਜ਼ ਰਫਤਾਰ ਕਾਰ ਨੇ ਦਰਸ਼ਨ ਸਿੰਘ ਅਤੇ ਰਾਹੁਲ ਵਰਮਾ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਨਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਉਨ੍ਹਾਂ ਦੱਸਿਆ ਕਿ ਟੱਕਰ ਮਾਰ ਕੇ ਘਟਨਾ ਸਥਾਨ ਤੋਂ ਫਰਾਰ ਹੋਏ ਕਾਰ ਦੇ ਡਰਾਇਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ।