
ਦੁਕਾਨਦਾਰਾਂ ਵਲੋਂ ਪਟਿਆਲਾ ਰੋਡ ਨਾਭਾ ਨੇੜੇ ਪੁਰਾਣੀ ਚੂੰਗੀ ਲਗਾਇਆ ਧਰਨਾ
- by Jasbeer Singh
- June 6, 2025

ਦੁਕਾਨਦਾਰਾਂ ਵਲੋਂ ਪਟਿਆਲਾ ਰੋਡ ਨਾਭਾ ਨੇੜੇ ਪੁਰਾਣੀ ਚੂੰਗੀ ਲਗਾਇਆ ਧਰਨਾ ਵਿਧਾਇਕ ਦੇਵ ਮਾਨ ਦੇ ਭਰੋਸੇ ਉਪਰੰਤ ਚੁਕਿਆ ਮਾਮਲਾ ਹਰ ਰੋਜ਼ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਦਾ ਨਾਭਾ 6 ਜੂਨ : ਬੀਤੀ ਰਾਤ ਨਾਭਾ ਪਟਿਆਲਾ ਰੋਡ ਸਾਹਮਣੇ ਤ੍ਰਿਵੈਣੀ ਪੈਲਸ ਨਾਭਾ ਪਰ ਸਥਿਤ ਸੁਪਰ ਡਿਲਕਸ ਬੈਟਰੀ ਸਰਵਿਸ ਦੁਕਾਨ ਵਿੱਚੋਂ ਕਈ ਲੱਖਾ ਦੇ ਬੈਟਰੇ ਆਦਿ ਚੋਰੀ ਹੋ ਗਏ ਸਨ ਇਸ ਸਬੰਧੀ ਉਕਤ ਦੁਕਾਨ ਦੇ ਮਾਲਕ ਪਰਵੀਨ ਕੁਮਾਰ ਪੁੱਤਰ ਲੇਟ ਚੰਦਰਭਾਲ ਬਾਸੀ ਹਰੀਦਾਸ ਕਲੋਨੀ ਨਾਭਾ ਵੱਲੋਂ ਅਪਣੇ ਵਰਕਰਾਂ ਸਮੇਤ ਨਾਭਾ ਪਟਿਆਲਾ ਰੋਡ ਪਰ ਧਰਨਾ ਲਾ ਟਰੈਫਿਕ ਜਾਮ ਕਰ ਦਿੱਤਾ ਗਿਆ।ਇਸ ਮੋਕੇ ਉਨਾ ਵਲੋ ਮੰਗ ਕੀਤੀ ਗਈ ਕਿ ਉਕਤ ਦੋਸ਼ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਗਿਰਿਫਤਾਰ ਕੀਤਾ ਜਾਵੇ। ਅਤੇ ਉਹਨਾਂ ਖਿਲਾਫ ਬਣਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਦੋਰਾਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਮੋਕੇ ਤੇ ਪਾਹੁੰਚਕੇ ਧਰਨਾ ਲਗਾਈ ਬੈਠੇ ਦੁਕਾਨਦਾਰਾਂ ਨੂੰ ਜਲਦੀ ਕਾਰਵਾਈ ਦਾ ਭਰੋਸਾ ਦੇਣ ਤੇ ਧਰਨਾ ਚੁੱਕ ਲਿਆ ਗਿਆ