post

Jasbeer Singh

(Chief Editor)

National

ਕੇਰਲ ਦੇ ਮੁੱਖ ਮੰਤਰੀ ਵਿਜਯਨ ਤੇ ਸਾਬਕਾ ਮੰਤਰੀ ਇਸਾਕ ਨੂੰ ਕਾਰਨ ਦੱਸੋ ਨੋਟਿਸ

post-img

ਕੇਰਲ ਦੇ ਮੁੱਖ ਮੰਤਰੀ ਵਿਜਯਨ ਤੇ ਸਾਬਕਾ ਮੰਤਰੀ ਇਸਾਕ ਨੂੰ ਕਾਰਨ ਦੱਸੋ ਨੋਟਿਸ ਨਵੀਂ ਦਿੱਲੀ/ਤਿਰੂਵਨੰਤਪੁਰਮ, 2 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕੇ. ਆਈ. ਆਈ. ਐੱਫ. ਬੀ. ਮਸਾਲਾ ਬਾਂਡ ਮਾਮਲੇ `ਚ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ, ਸਾਬਕਾ ਵਿੱਤ ਮੰਤਰੀ ਥਾਮਸ ਇਸਾਕ ਅਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਕੇ. ਐੱਮ. ਅਬ੍ਰਾਹਮ ਨੂੰ ਫੈਮਾ ਤਹਿਤ 466 ਕਰੋੜ ਰੁਪਏ ਦਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਫੇਮਾ ਮਾਮਲੇ ਵਿਚ ਜਾਂਚ ਪੂਰੀ ਹੋਣ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ ਕਾਰਨ ਦੱਸੋ ਨੋਟਿਸ ਈ. ਡੀ. ਨੇ ਵਿਦੇਸ਼ੀ ਕਰੰਸੀ ਪ੍ਰਬੰਧਨ ਕਾਨੂੰਨ (ਫੇਮਾ) ਦੀਆਂ ਸਬੰਧਤ ਧਾਰਾਵਾਂ ਤਹਿਤ ਲੱਗਭਗ 10-12 ਦਿਨ ਪਹਿਲਾਂ ਇਹ ਨੋਟਿਸ ਜਾਰੀ ਕੀਤਾ ਸੀ। ਇਸ `ਚ ਨਿੱਜੀ ਤੌਰ `ਤੇ ਪੇਸ਼ ਹੋਣ ਦੀ ਲੋੜ ਨਹੀਂ ਹੁੰਦੀ ਹੈ। ਫੇਮਾ ਮਾਮਲੇ `ਚ ਜਾਂਚ ਪੁਰੀ ਹੋਣ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਹ ਜਾਂਚ ਕੇ. ਆਈ. ਆਈ. ਐੱਫ. ਬੀ. ਵੱਲੋਂ ਮਸਾਲਾ ਬਾਂਡ ਰਾਹੀਂ 2,000 ਕਰੋੜ ਰੁਪਏ ਜੁਟਾਉਣ ਅਤੇ ਫੇਮਾ ਮਾਪਦੰਡਾਂ ਦੀ ਪਾਲਣਾ ਨਾਲ ਸਬੰਧਤ ਹੈ।

Related Post

Instagram