
ਮਾਨਵਤਾ ਅਤੇ ਕੁਦਰਤ ਪ੍ਰਤੀ ਹਮਦਰਦੀ ਉਜਾਗਰ ਕਰਨਾ ਅਸਲੀ ਧਰਮ : ਜੱਸਾ ਸਿੰਘ
- by Jasbeer Singh
- July 8, 2025

ਮਾਨਵਤਾ ਅਤੇ ਕੁਦਰਤ ਪ੍ਰਤੀ ਹਮਦਰਦੀ ਉਜਾਗਰ ਕਰਨਾ ਅਸਲੀ ਧਰਮ : ਜੱਸਾ ਸਿੰਘ ਪਟਿਆਲਾ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਦੇ ਨੇਕ ਦਿਲ ਵਰਕਰਾਂ ਵਾਂਗ , ਹਰੇਕ ਇਨਸਾਨ ਬੱਚੇ ਅਤੇ ਨੋਜਵਾਨ ਨੂੰ ਮਾਨਵਤਾ, ਕੁਦੱਰਤ ਅਤੇ ਜ਼ਰੂਰਤਮੰਦਾਂ ਪ੍ਰਤੀ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਅਤੇ ਸਹਿਯੋਗ ਦੀਆਂ ਭਾਵਨਾਵਾਂ ਅਤੇ ਆਦਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ, ਇਹ ਵਿਚਾਰ ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਜੱਸਾ ਸਿੰਘ ਸੰਧੂ ਵਲੋਂ ਭਾਸ਼ਾ ਭਵਨ ਵਿਖੇ, ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਮਾਨਵਤਾਵਾਦੀ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ, ਕੁਝ ਨਾਮਵਾਰ ਸ਼ਖ਼ਸੀਅਤਾਂ ਅਤੇ ਸਰਬਤ ਦੇ ਭਲੇ ਲਈ ਯਤਨਸ਼ੀਲ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਆਪਣੇ ਲਈ ਨਹੀਂ ਸਗੋਂ ਮਾਨਵਤਾ ਦੀ ਸੁਰੱਖਿਆ ਸਨਮਾਨ ਖੁਸ਼ਹਾਲੀ ਉਨਤੀ ਲਈ ਹਮੇਸ਼ਾ ਇਮਾਨਦਾਰੀ ਨਾਲ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਆਪਣੇ ਘਰ ਪਰਿਵਾਰਾਂ ਵਿੱਚ ਦੂਆਵਾ ਧੰਨਵਾਦ ਅਸ਼ੀਰਵਾਦ ਲੈਕੇ ਜਾਣਾ ਚਾਹੀਦਾ ਹੈ। ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਸਕੱਤਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ ਮੈਂਬਰਾਂ ਦੇ ਸਹਿਯੋਗ ਅਤੇ ਅਗਵਾਈ ਹੇਠ, ਜ਼ਰੂਰਤਮੰਦ, ਵਿਦਿਆਰਥੀਆਂ, ਮਰੀਜ਼ਾਂ, ਬੇਰੋਜ਼ਗਾਰ ਨੌਜਵਾਨਾਂ, ਹਸਪਤਾਲਾਂ ਵਿਖੇ ਐਮਰਜੈਂਸੀ ਵਿਖੇ ਇਕੱਲੇ ਜ਼ਖਮੀਆਂ ਦੀ ਸੇਵਾ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸਾਬਕਾ ਸੀਨੀਅਰ ਸੁਪਰਡੈਂਟ ਆਫ ਪੁਲਿਸ ਸ਼੍ਰੀ ਸੁਸ਼ੀਲ ਕੁਮਾਰ ਨੇ ਕਿਹਾ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਵਿਦਿਆਰਥੀਆਂ ਅਧਿਆਪਕਾਂ ਅਤੇ ਨਾਗਰਿਕਾਂ ਨੂੰ ਆਵਾਜਾਈ ਹਾਦਸਿਆ, ਆਪਦਾਵਾਂ, ਮਹਾਂਮਾਰੀਆਂ ਸਮੇਂ ਬਚਾਉ ਮਦਦ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਮਿਸ਼ਨ ਚਲਾਉਣੇ ਚਾਹੀਦੇ ਹਨ ਕਿਉਂਕਿ ਵੱਧ ਬੱਚਿਆਂ ਨੋਜਵਾਨਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ ਹੋ ਰਹੀਆਂ ਹਨ। ਡਾਕਟਰ ਰਿਸ਼ਮਾਂ ਕੌਹਲੀ, ਸਟੇਜ ਸਕੱਤਰ ਨੇ ਦੱਸਿਆ ਕਿ ਡੀ ਬੀ ਜੀ ਵਲੋਂ ਮਾਨਵਤਾ ਅਤੇ ਕੁਦਰਤ ਦੀ ਸੇਫਟੀ ਸਿਹਤ ਅਰੋਗਤਾ ਲਈ,34 ਪ੍ਰੋਜੈਕਟ, ਆਪਣੇ ਮੈਂਬਰਾਂ ਦੀ ਅਗਵਾਈ ਹੇਠ ਚਲਾਏ ਜਾ ਰਹੇ ਹਨ ਇਸ ਤੋਂ ਇਲਾਵਾ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਰਾਹੀਂ ਜਿਥੇ ਸਿਖਿਆ ਸੰਸਥਾਵਾਂ, ਪੁਲਿਸ ਫੈਕਟਰੀਆਂ, ਐਨ ਐਸ ਐਸ ਕੈਂਪਾਂ ਵਿਖੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਕੀਮਤੀ ਜਾਨਾਂ ਬਚਾਉਣ ਵਾਲੇ ਵਿਦਿਆਰਥੀਆਂ ਕਰਮਚਾਰੀਆਂ ਪੁਲਿਸ ਫਾਇਰ ਬ੍ਰਿਗੇਡ ਵਰਕਰਾਂ ਨੂੰ ਕੀਮਤੀ ਜਾਨਾਂ ਬਚਾਉਣ ਵਾਲੇ ਮਦਦਗਾਰ ਫ਼ਰਿਸ਼ਤਿਆਂ ਵਜੋਂ ਸਨਮਾਨਿਤ ਕੀਤਾ ਜਾਂਦਾ ਹੈ। ਸ਼੍ਰੀ ਪਵਨ ਕੁਮਾਰ, ਸੇਵਾ ਮੁਕਤ ਕਮਾਂਡੈਂਟ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਸਰੀਰ ਵਿੱਚ ਜਾਨ ਹਿੰਮਤ ਜ਼ਿੰਦਾਦਿਲੀ ਹੌਂਸਲੇ ਹਨ, ਮਾਨਵਤਾ ਅਤੇ ਕੁਦਰਤ ਦੇ ਭਲੇ ਸੁਰੱਖਿਆ ਸਨਮਾਨ ਖੁਸ਼ਹਾਲੀ ਉਨਤੀ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.