post

Jasbeer Singh

(Chief Editor)

Patiala News

ਭਾਰਤ ਵਿਕਾਸ ਪਰਿਸ਼ਦ ਦੀ ਟੀਮ ਨੂੰ ਦਿੱਤਾ ਸ੍ਰੀ ਹਨੁਮਾਨ ਜਾਗਰਣ ਦਾ ਕਾਰਡ

post-img

ਭਾਰਤ ਵਿਕਾਸ ਪਰਿਸ਼ਦ ਦੀ ਟੀਮ ਨੂੰ ਦਿੱਤਾ ਸ੍ਰੀ ਹਨੁਮਾਨ ਜਾਗਰਣ ਦਾ ਕਾਰਡ ਪਟਿਆਲਾ, 25 ਮਈ : 15ਵੇਂ ਸ੍ਰੀ ਹਨੁਮਾਨ ਜਾਗਰਣ ਲਈ ਯੰਗ ਸਟਾਰ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਲਾਬ ਰਾਏ ਗਰਗ, ਸਕੱਤਰ ਕੁਮਾਰ ਵਿਸ਼ੇਸ਼ ਅਤੇ ਟੀਮ ਵੱਲੋਂ ਪਟਿਆਲਾ ਵਿਖੇ ਭਾਰਤ ਵਿਕਾਸ ਪਰਿਸ਼ਦ ਦੀ ਸਮੁੱਚੀ ਟੀਮ ਨੂੰ ਆਗਾਮੀ 31ਮਈ ਨੂੰ ਹੋਣ ਵਾਲੇ ਹਨੂੰਮਾਨ ਜਾਗਰਣ ਦਾ ਕਾਰਡ ਦੇਕੇ ਨਿਮੰਤਰਣ ਦਿੱਤਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਜਾਂਦਾ ਹੈ ਇਸਦੇ ਮੈਂਬਰਾਂ ਨੇ ਕਿਹਾ ਕਿ ਯੰਗ ਸਟਾਰ ਕਲੱਬ ਵੱਲੋਂ ਜੋ ਵੀ ਡਿਊਟੀ ਲਗਾਈ ਜਾਏਗੀ ।ਪ੍ਰੀਸ਼ਦ ਵੱਲੋਂ ਬਖੂਬੀ ਉਸ ਡਿਊਟੀ ਨੂੰ ਨਿਭਾਇਆ ਜਾਵੇਗਾ। ਇਸ ਮੌਕੇ ਵੈਲਫੇਅਰ ਕਲੱਬ ਦੀ ਟੀਮ ਨੇ ਦੱਸਿਆ ਵੀਰ ਹਕੀਕਤ ਰਾਏ ਗਰਾਊਂਡ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਹੋਣ ਵਾਲਾ 15ਵਾਂ ਸ੍ਰੀ ਹਨੁਮਾਨ ਜਾਗਰਣ (ਸਾਲਾਸਰ ਬਾਲਾ ਜੀ) 31 ਮਈ ਦਿਨ ਸ਼ਨੀਵਾਰ ਸ਼ਾਮ ਨੂੰ 7.30 ਨੂੰ ਸ਼ੁਰੂ ਹੋਵੇਗਾ ।ਇਸ ਵਾਰ ਜਾਗਰਣ ਵਿੱਚ ਵਿਸ਼ਵ ਪ੍ਰਸਿੱਧ ਭਜਨ ਗਾਇਕਾ ਮੈਥਿਲੀ ਠਾਕੁਰ, ਮਨੋਜ ਸ਼ਰਮਾ ਰਾਜਸਥਾਨ ਅਤੇ ਅਦਿਤਿਆ ਗੋਇਲ ਪਟਿਆਲਾ ਵਲੋਂ ਆਪਣੇ ਮਧੁਰ ਭਜਨਾਂ ਰਾਹੀਂ ਭਗਤਾਂ ਨੂੰ ਮੰਤਰ ਮੁਕਤ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਨੇ ਸਮੂਹ ਪਟਿਆਲਾ ਨਿਵਾਸੀਆਂ ਨੂੰ ਅਗਾਮੀ 31 ਮਈ ਨੂੰ ਇਸ ਜਾਗਰਣ ਵਿੱਚ ਹੂੰਮ ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ । ਇਸ ਮੌਕੇ ਹਰਿੰਦਰ ਗੁਪਤਾ, ਮੁਕੇਸ਼ ਸਿੰਗਲਾ, ਰਾਜੇਸ਼ ਮਿੱਤਲ, ਰਾਜੇਸ਼ ਕੁਮਾਰ, ਨਰੇਸ਼ ਸਿੰਗਲਾ ਅਤੇ ਅਮਿਤ ਜਿੰਦਲ ਆਦਿ ਮੈਂਬਰ ਮੌਕੇ ਤੇ ਹਾਜ਼ਰ ਸਨ।

Related Post

Instagram