post

Admin

(Chief Editor)

Patiala News

ਵਿਧਾਇਕ ਕੋਹਲੀ ਨੂੰ ਦਿੱਤਾ ਸ੍ਰੀ ਹਨੁਮਾਨ ਜਾਗਰਣ ਦਾ ਕਾਰਡ

post-img

ਵਿਧਾਇਕ ਕੋਹਲੀ ਨੂੰ ਦਿੱਤਾ ਸ੍ਰੀ ਹਨੁਮਾਨ ਜਾਗਰਣ ਦਾ ਕਾਰਡ ਪਟਿਆਲਾ, 27 ਮਈ 2025 : 15ਵੇਂ ਸ੍ਰੀ ਹਨੁਮਾਨ ਜਾਗਰਣ ਲਈ ਯੰਗ ਸਟਾਰ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਲਾਬ ਰਾਏ ਗਰਗ, ਸਕੱਤਰ ਕੁਮਾਰ ਵਿਸ਼ੇਸ਼ ਅਤੇ ਟੀਮ ਵੱਲੋਂ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੂੰ ਆਗਾਮੀ 31ਮਈ ਨੂੰ ਹੋਣ ਵਾਲੇ ਹਨੂੰਮਾਨ ਜਾਗਰਣ ਦਾ ਕਾਰਡ ਦੇਕੇ ਨਿਮੰਤਰਣ ਦਿੱਤਾ। ਇਸ ਮੌਕੇ ਵਿਧਾਇਕ ਕੋਹਲੀ ਵੱਲੋਂ ਕਲੱਬ ਦੀ ਸਮੁੱਚੀ ਟੀਮ ਦਾ ਉਹਨਾਂ ਨੂੰ ਜਾਗਰਨ ਦਾ ਨਿਮੰਤਰਣ ਕਾਰਡ ਦੇਣ ਲਈ ਦਿਲੋਂ ਧੰਨਵਾਦ ਵੀ ਕੀਤਾ । ਇਸ ਮੌਕੇ ਵੈਲਫੇਅਰ ਕਲੱਬ ਦੀ ਟੀਮ ਨੇ ਦੱਸਿਆ ਵੀਰ ਹਕੀਕਤ ਰਾਏ ਗਰਾਊਂਡ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਹੋਣ ਵਾਲਾ 15ਵਾਂ ਸ੍ਰੀ ਹਨੁਮਾਨ ਜਾਗਰਣ (ਸਾਲਾਸਰ ਬਾਲਾ ਜੀ) 31 ਮਈ ਦਿਨ ਸ਼ਨੀਵਾਰ ਸ਼ਾਮ ਨੂੰ 7.30 ਨੂੰ ਸ਼ੁਰੂ ਹੋਵੇਗਾ। ਇਸ ਵਾਰ ਜਾਗਰਣ ਵਿੱਚ ਵਿਸ਼ਵ ਪ੍ਰਸਿੱਧ ਭਜਨ ਗਾਇਕਾ ਮੈਥਿਲੀ ਠਾਕੁਰ, ਮਨੋਜ ਸ਼ਰਮਾ ਰਾਜਸਥਾਨ ਅਤੇ ਅਦਿਤਿਆ ਗੋਇਲ ਪਟਿਆਲਾ ਵਲੋਂ ਆਪਣੇ ਮਧੁਰ ਭਜਨਾਂ ਰਾਹੀਂ ਭਗਤਾਂ ਨੂੰ ਮੰਤਰ ਮੁਕਤ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਨੇ ਸਮੂਹ ਪਟਿਆਲਾ ਨਿਵਾਸੀਆਂ ਨੂੰ ਅਗਾਮੀ 31 ਮਈ ਨੂੰ ਇਸ ਜਾਗਰਣ ਵਿੱਚ ਹੂੰਮ ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਆਦਰਸ਼ ਸੂਦ, ਆਰ.ਕੇ ਗਾਂਧੀ ਪੰਕਜ ਜੈਨ, ਮੁਨੀਸ਼ ਜਲੋਟਾ ਆਸ਼ੀਸ਼ ਨਾਈਅਰ ਅਤੇ ਕਾਲਾ ਜੀਆਦਿ ਮੈਂਬਰ ਮੌਕੇ ਤੇ ਹਾਜ਼ਰ ਸਨ।

Related Post

Instagram